ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

332 ਵਿਸ਼ੇਸ਼ ਰੇਲ–ਗੱਡੀਆਂ ਨੇ 48000 ਪ੍ਰਵਾਸੀ ਮਜ਼ਦੂਰਾਂ ਨੂੰ ਪਹੁੰਚਾਇਆ ਟਿਕਾਣੇ

332 ਵਿਸ਼ੇਸ਼ ਰੇਲ–ਗੱਡੀਆਂ ਨੇ 48000 ਪ੍ਰਵਾਸੀ ਮਜ਼ਦੂਰਾਂ ਨੂੰ ਪਹੁੰਚਾਇਆ ਟਿਕਾਣੇ

ਵੱਖੋ–ਵੱਖਰੇ ਸਥਾਨਾਂ ’ਤੇ ਫਸੇ ਪ੍ਰਵਾਸੀ ਮਜ਼ਦੂਰਾਂ, ਸ਼ਰਧਾਲੂਆਂ, ਸੈਲਾਨੀਆਂ, ਵਿਦਿਆਰਥੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਪਹੁੰਚਾਉਣ ਬਾਰੇ ਗ੍ਰਹਿ ਮੰਤਰਾਲੇ ਦੇ ਹੁਕਮ ਤੋਂ ਬਾਅਦ ਭਾਰਤੀ ਰੇਲਵੇਜ਼ ਨੇ ‘ਸ਼੍ਰਮਿਕ ਸਪੈਸ਼ਲ’ ਰੇਲ–ਗੱਡੀਆਂ ਚੱਲਾਉਣ ਦਾ ਫ਼ੈਸਲਾ ਕੀਤਾ ਸੀ।

 

 

9 ਮਈ, 2020 ਤੱਕ ਪੂਰੇ ਦੇਸ਼ ਦੇ ਵੱਖੋ–ਵੱਖਰੇ ਰਾਜਾਂ ਤੋਂ 283 ‘ਸ਼੍ਰਮਿਕ ਸਪੈਸ਼ਲ’ ਰੇਲ–ਗੱਡੀਆਂ ਚਲਾਈਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 225 ਰੇਲਾਂ ਆਪਣੇ ਟਿਕਾਣਿਆਂ ਕ ਪੁੱਜ ਚੁੱਕੀਆਂ ਹਨ ਤੇ 58 ਰੇਲਾਂ ਹਾਲੇ ਰਾਹ ’ਚ ਹਨ। ਇਨ੍ਹਾਂ ਤੋਂ ਇਲਾਵਾ 49 ਹੋਰ ਸ਼੍ਰਮਿਕ ਰੇਲ–ਗੱਡੀਆਂ ਰਵਾਨਾ ਹੋਈਆਂ ਸਨ। ਇੰਝ ਕੱਲ੍ਹ ਦੇਰ ਸ਼ਾਮ ਤੱਕ 332 ਰੇਲ–ਗੱਡੀਆਂ ਰਾਹੀਂ 47,808 ਵਿਅਕਤੀਆਂ ਂਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਦਿੱਤਾ ਗਿਆ ਸੀ।

 

 

ਇਹ 283 ਰੇਲ–ਗੱਡੀਆਂ ਆਂਧਰਾ ਪ੍ਰਦੇਸ਼ (2 ਰੇਲਾਂ), ਬਿਹਾਰ (90 ਰੇਲਾਂ), ਹਿਮਾਚਲ ਪ੍ਰਦੇਸ਼ (1 ਰੇਲ), ਝਾਰਖੰਡ (16 ਰੇਲਾਂ), ਮੱਧ ਪ੍ਰਦੇਸ਼ (21 ਰੇਲਾਂ), ਮਹਾਰਾਸ਼ਟਰ (3 ਰੇਲਾਂ), ਓੜੀਸ਼ਾ (21 ਰੇਲਾਂ), ਰਾਜਸਥਾਨ (4 ਰੇਲਾਂ), ਤੇਲੰਗਾਨਾ (2 ਰੇਲਾਂ), ਉੱਤਰ ਪ੍ਰਦੇਸ਼ (121 ਰੇਲਾਂ), ਪੱਛਮੀ ਬੰਗਾਲ (2 ਰੇਲਾਂ) ਜਿਹੇ ਵੱਖੋ–ਵੱਖਰੇ ਰਾਜਾਂ ਤੱਕ ਪੁੱਜੀਆਂ ਸਨ।

 

 

ਇਹ ਰੇਲ–ਗੱਡੀਆਂ ਪ੍ਰਯਾਗਰਾਜ, ਛਪਰਾ, ਬਲੀਆ, ਗਯਾ, ਪੂਰਨੀਆ, ਵਾਰਾਨਸੀ, ਦਰਭਗੰਗਾ, ਗੋਰਖਪੁਰ, ਲਖਨਊ, ਜੌਨਪੁਰ, ਹਤੀਆ, ਬਸਤੀ, ਕਟਿਹਾਰ, ਦਾਨਾਪੁਰ, ਮੁਜ਼ੱਫ਼ਰਪੁਰ, ਸਹਿਰਸਾ ਆਦਿ ਜਿਹੇ ਸ਼ਹਿਰਾਂ ਤੱਕ ਪ੍ਰਵਾਸੀਆਂ ਨੂੰ ਲੈ ਕੇ ਗਈਆਂ ਹਨ।

 

 

ਇਨ੍ਹਾਂ ‘ਸ਼੍ਰਮਿਕ ਸਪੈਸ਼ਲ ਟ੍ਰੇਨਾਂ’ ਵਿੱਚ ਵੱਧ ਤੋਂ 1,200 ਯਾਤਰੀ ਸਫ਼ਰ ਕਰ ਸਕਦੇ ਹਨ ਤੇ ਇਸ ਦੌਰਾਨ ਉਨ੍ਹਾਂ ਨੂੰ ਸਮਾਜਕ–ਦੂਰੀ ਰੱਖਣੀ ਪੈਂਦੀ ਹੈ। ਰੇਲ–ਗੱਡੀ ਉੱਤੇ ਸਵਾਰ ਹੋਣ ਤੋਂ ਪਹਿਲਾਂ ਹਰੇਕ ਯਾਤਰੀ ਦੀ ਵਾਜਬ ਸਕ੍ਰੀਨਿੰਗ ਯਕੀਨੀ ਬਣਾਈ ਜਾਂਦੀ ਹੈ। ਯਾਤਰਾ ਦੌਰਾਨ, ਯਾਤਰੀਆਂ ਨੂੰ ਮੁਫ਼ਤ ਭੋਜਨ ਤੇ ਪਾਣੀ ਦਿੱਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:48000 Migrant Labourers reached their destinations through 322 Special Trains