ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਘਣੀ ਧੁੰਦ ਕਾਰਨ 481 ਰੇਲ–ਗੱਡੀਆਂ ਹੋਈਆਂ ਰੱਦ

ਸੰਘਣੀ ਧੁੰਦ ਕਾਰਨ 481 ਰੇਲ–ਗੱਡੀਆਂ ਹੋਈਆਂ ਰੱਦ

ਬਹੁਤ ਜ਼ਿਆਦਾ ਸੰਘਣੀ ਧੁੰਦ ਤੇ ਕੋਹਰੇ ਨੇ ਆਮ ਜਨ–ਜੀਵਨ ਠੱਪ ਕਰ ਕੇ ਰੱਖ ਦਿੱਤਾ ਹੈ। ਕੋਹਰੇ ਕਾਰਨ ਭਾਰਤੀ ਰੇਲ ਨੇ ਅੱਜ 481 ਰੇਲ–ਗੱਡੀਆਂ ਰੱਦ ਕਰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ 348 ਤਾਂ ਪੂਰੀ ਤਰ੍ਹਾਂ ਰੱਦ ਹਨ, ਜਦ ਕਿ 133 ਰੇਲ–ਗੱਡੀਆਂ ਅੰਸ਼ਕ ਤੌਰ ’ਤੇ ਰੱਦ ਹਨ।

 

 

ਰੇਲ ਵਿਭਾਗ ਹਰ ਸਾਲ ਠੰਢ ਦੇ ਮੌਸਮ ਦੌਰਾਨ ਕੋਹਰੇ ਕਾਰਨ ਸਾਰੀਆਂ ਰੇਲ–ਗੱਡੀਆਂ ਦੇ ਸਮਿਆਂ ਤੇ ਉਨ੍ਹਾਂ ਦੇ ਚੱਲਣ ਦੀ ਸੂਚੀ ਵਿੱਚ ਕੁਝ ਫੇਰ–ਬਦਲ ਜ਼ਰੂਰ ਕਰਦਾ ਹੈ।

 

 

ਐਤਕੀਂ ਰੱਦ ਕੀਤੀਆਂ ਰੇਲ–ਗੱਡੀਆਂ ਦੀ ਗਿਣਤੀ ਕੁਝ ਜ਼ਿਆਦਾ ਹੈ। ਉਂਝ ਇਸ ਵਾਰ ਕੁਝ ਰੇਲਾਂ ਦੇ ਫੇਰੇ ਘਟਾ ਕੇ ਰੇਲਵੇ ਨੇ ਰੇਲ ਯਾਤਰੀਆਂ ਦੀ ਪਰੇਸ਼ਾਨੀ ਕੁਝ ਘਟਾਉਣ ਦਾ ਜਤਨ ਵੀ ਕੀਤਾ ਹੈ।

 

 

ਇਸ ਤੋਂ ਪਹਿਲਾਂ ਕੋਹਰੇ ਕਾਰਨ ਸਨਿੱਚਰਵਾਰ ਨੂੰ ਵੀ ਰੇਲ ਆਵਾਜਾਈ ਡਾਢੀ ਪ੍ਰਭਾਵਿਤ ਹੋਈ ਸੀ। ਰੇਲਵੇ ਨੇ ਦੋ ਰੇਲ–ਗੱਡੀਆਂ ਕਰ ਦਿੱਤੀਆਂ ਸਨ; ਜਦ ਕਿ ਦੋ ਰੇਲਾਂ 7.40 ਘੰਟੇ ਦੇਰੀ ਨਾਲ ਆਈਆਂ।

 

 

ਅੰਮ੍ਰਿਤਸਰ–ਅਜਮੇਰ ਤੇ ਅਜਮੇਰ–ਅੰਮ੍ਰਿਤਸਰ ਐਕਸਪ੍ਰੈੱਸ ਰੱਦ ਹੋਣ ਕਾਰਨ ਅਲਵਰ ਨਹੀਂ ਆਈ। ਅਲਾਹਾਬਾਦ–ਜੈਪਰ ਐਕਸਪ੍ਰੈੱਸ 7.40 ਘੰਟੇ ਦੇਰੀ ਨਾਲ ਸ਼ਾਮੀਂ 5:58 ਵਜੇ ਤੇ ਮਥੁਰਾ–ਜੈਪੁਰ ਪੈਸੇਂਜਰ 1.30 ਘੰਟੇ ਦੇਰੀ ਨਾਲ ਸਵੇਰੇ 11 ਵਜੇ ਆਈ।

 

 

ਤੁਸੀਂ ਰੱਦ ਹੋਈਆਂ ਰੇਲ–ਗੱਡੀਆਂ ਦੀ ਸੂਚੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ ਉੱਤੇ ਵੀ ਚੈੱਕ ਕਰ ਸਕਦੇ ਹੋ।

 

 

ਰੱਦ ਹੋਈਆਂ ਰੇਲਾਂ ਦੀ ਅਧਿਕਾਰਤ ਸੂਚੀ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:481 Trains cancelled due to dense fog