ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਅਸੈਂਬਲੀ ਚੋਣਾਂ ਦਾ ਚੌਥਾ ਗੇੜ: 15 ਸੀਟਾਂ ’ਤੇ ਵੋਟਾਂ ਪਾਉਣ ਦਾ ਕੰਮ ਜਾਰੀ

ਝਾਰਖੰਡ ਅਸੈਂਬਲੀ ਚੋਣਾਂ ਦਾ ਚੌਥਾ ਗੇੜ: 15 ਸੀਟਾਂ ’ਤੇ ਵੋਟਾਂ ਪਾਉਣ ਦਾ ਕੰਮ ਜਾਰੀ

ਝਾਰਖੰਡ ਵਿਧਾਨ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ ਸਵੇਰੇ 7 ਵਜੇ ਤੋਂ ਸੂਬੇ ਦੇ 15 ਹਲਕਿਆਂ ’ਚ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਇਨ੍ਹਾਂ ਸੀਟਾਂ ਉੱਤੇ ਦੋ ਪ੍ਰਮੁੱਖ ਮੰਤਰੀਆਂ ਸਣੇ ਕੁੱਲ 221 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਹੋਵੇਗਾ। ਮਾਧੇਪੁਰ, ਦੇਵਘਰ, ਗਾਂਡੇਅ, ਬੋਕਾਰੋ, ਚੰਦਨਕਿਆਰੀ, ਸਿੰਦਰੀ, ਨਿਰਸਾ, ਧਨਬਾਦ, ਝਰੀਆ ਤੇ ਬਾਘਮਾਰਾ ਵਿਧਾਨ ਸਭਾ ਹਲਕਿਆਂ ਵਿੱਚ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਚੱਲਣੀ ਹੈ।

 

 

ਬਗੋਦਰ, ਜਮੂਆ, ਗਿਰੀਡੀਹ, ਡੁਮਰੀ ਤੇ ਟੁੰਡੀ ਵਿਧਾਨ ਸਭਾ ਹਲਕਿਆਂ ’ਚ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਵੋਟਾਂ ਪੈਣੀਆਂ ਹਨ। ਮਾਧੇਪੁਰ ਸੀਟ ’ਤੇ ਝਾਰਖੰਡ ਦੇ ਕਿਰਤ ਮੰਤਰੀ ਤੇ ਭਾਜਪਾ ਉਮੀਦਵਾਰ ਰਾਜ ਪਾਲੀਵਾਰ ਦਾ ਮੁੱਖ ਮੁਕਾਬਲਾ ਝਾਰਖੰਡ ਮੁਕਤੀ ਮੋਰਚਾ ਦੇ ਉਮੀਦਵਾਰ ਹੁਸੈਨ ਅਨਸਾਰੀ ਨਾਲ ਹੋਣ ਦੀ ਸੰਭਾਵਨਾ ਹੈ।

 

 

ਉੱਧਰ ਚੰਦਨਕਿਆਰੀ ਸੀਟ ’ਤੇ ਮੁੱਖ ਮੁਕਾਬਲਾ ਮਾਲ ਮੰਤਰੀ ਅਮਰ ਕੁਮਾਰ ਬਾਵਰੀ ਤੇ ਆਜਸੂ ਦੇ ਉਮੀਦਵਾਰ ਉਮਾਕਾਂਤ ਰਜਕ ਵਿਚਾਲੇ ਹੋਣ ਦੀ ਸੰਭਾਵਨਾ ਹੈ। ਝਰੀਆ ਸੀਟ ਉੱਤੇ ਇੱਕੋ ਪਰਿਵਾਰ ਦੀਆਂ ਔਰਤਾਂ ਵਿਚਾਲੇ ਸਿੱਧੀ ਟੱਕਰ ਵੇਖਣ ਨੂੰ ਮਿਲ ਰਹੀ ਹੈ; ਜਿੱਥੇ ਭਾਜਪਾ ਨੇ ਰਾਗਿਨੀ ਸਿੰਘ ਨੂੰ ਆਪਣੀ ਉਮੀਦਵਾਰ ਬਣਾਇਆ ਹੈ।

 

 

ਕਾਂਗਰਸ ਨੇ ਇਸੇ ਪਰਿਵਾਰ ਦੀ ਪੂਰਨਿਮਾ ਨੀਰਜ ਨੂੰ ਟਿਕਟ ਦਿੱਤੀ ਹੈ। ਰਾਗਿਨੀ ਭਾਜਪਾ ਦੇ ਮੌਜੂਦਾ ਵਿਧਾਇਕ ਸੰਜੀਵ ਸਿੰਘ ਦੀ ਪਤਨੀ ਹੈ। ਸ੍ਰੀ ਸੰਜੀਵ ਸਿੰਘ ਆਪਣੇ ਚਚੇਰੇ ਭਰਾ ਨੀਰਜ ਸਿੰਘ (ਕਾਂਗਰਸੀ ਆਗੂ) ਦੇ ਕਤਲ ਦੇ ਮਾਮਲੇ ’ਚ ਜੇਲ੍ਹ ਵਿੱਚ ਹਨ।

 

 

ਅੱਜ ਸਵੇਰੇ ਦੇਵਘਰ ਵਿਖੇ ਸਖ਼ਤ ਸੁਰੱਖਿਆ ਦੌਰਾਨ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ। ਪੋਲਿੰਗ ਸਟੇਸ਼ਨਾਂ ਉੱਤੇ ਲੋਕ ਵੱਡੀ ਗਿਣਤੀ ’ਚ ਪੁੱਜ ਰਹੇ ਹਨ।

 

 

ਝਰੀਆ ਦੇ ਪੋਲਿੰਗ ਸਟੇਸ਼ਨ ਨੰਬਰ 194 ’ਤੇ ਪਹਿਲੀ ਵੋਟ ਪਾਉਣ ਵਾਲੇ ਨੇਪਾਲੀ ਸਾਹਿਬ ਤੇ ਮੋਨੀ ਮੋਦਕ ਨੂੰ ਚੋਣ ਅਧਿਕਾਰੀ ਵੱਲੋਂ ਸਰਟੀਫ਼ਿਕੇਟ ਦਿੱਤਾ ਗਿਆ। ਪ੍ਰਘਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਰੇ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:4th phase of Jharkhand Assembly Elections Polling continues on 15 Seats