ਬਿਹਾਰ ਦੇ ਚਰਚਿਤ ਬਿਹਿਆ ਕਾਂਡ ਤੇ ਔਰਤ ਡਾਂਸਰ ਦੇ ਕਪੜੇ ਉਤਾਰ ਦੇ ਘੁਮਾਉਣ ਵਾਲੇ ਕਾਂਡ ਚ ਸਾਰੇ 20 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ। ਜਸਟਿਸ ਆਰਸੀ ਤ੍ਰਿਵੇਦੀ ਨੇ ਸਜ਼ਾ ਸੁਣਾਉਂਦਿਆਂ ਸਿਆਸੀ ਵਰਕਰ ਕਿਸ਼ੋਰੀ ਯਾਦਵ ਸਮੇਤ 5 ਦੋਸ਼ੀਆਂ ਨੂੰ 7=7 ਸਾਲ ਦੀ ਸਜ਼ਾ ਸੁਣਾਈ ਅਤੇ 12-12 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਠੋਕਿਆ ਹੈ।
ਇਨ੍ਹਾਂ ਦੋਸ਼ੀਆਂ ਨੂੰ ਔਰਤ ਦੇ ਕਪੜੇ ਉਤਾਰਨ ਅਤੇ ਐਸਸੀਐਸਟੀ ਐਕਟ ਚ ਸਜ਼ਾ ਸੁਣਾਈ ਗਈ ਹੈ। ਬਾਕੀ 15 ਦੋਸ਼ੀਆਂ ਨੂੰ 2-2 ਸਾਲ ਦੀ ਸਜ਼ਾ ਅਤੇ 2-2 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਨ੍ਹਾਂ ਦੋਸ਼ੀਆਂ ਚ 14 ਜੀਆਂ ਨੂੰ ਐਸਸੀਐਸਟੀ ਐਕਟ ਚ ਸਜ਼ਾ ਅਤੇ ਬਾਕੀ 1 ਵਿਕਾਸ ਰਜਕ ਨੂੰ ਦੰਗੇ ਦੇ ਦੋਸ਼ ਚ 2 ਸਾਲ ਦੀ ਕੈਦ ਸੁਣਾਈ ਗਈ ਹੈ।
ਇਸ ਮਾਮਲੇ ਚ ਸਰਕਾਰੀ ਵਕੀਲ ਵਲੋਂ ਸਪੈਸ਼ਲ ਪੀਪੀ ਸਤੇਂਦਰ ਕੁਮਾਰ ਸਿੰਘ ਦਾਰਾ ਨੇ ਬਹਿਸ ਕੀਤੀ ਸੀ। ਉਨ੍ਹਾਂ ਦੱਸਿਆ ਕਿ ਬੁੱਧਵਾਰ ਦੀ ਦੁਪਿਹਰ ਦੋਸ਼ੀ ਕੋਰਟ ਚ ਹਾਜ਼ਰ ਹੋਏ। ਇਸ ਤੋਂ ਬਾਅਦ ਕੋਰਟ ਨੇ ਸਾਰੇ 20 ਦੋਸ਼ੀਆਂ ਨੂੰ ਮੁਜਰਮ ਕਰਾਰ ਦਿੱਤਾ ਸੀ। ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜੇਲ੍ਹ ਭੇਜ ਦਿੱਤਾ ਗਿਆ।