ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੇ ਵਿੱਤ ਮੰਤਰੀ ਦੇ ਸਕੂਲ ’ਚ 5ਵੀਂ ਜਮਾਤ ਦੇ 12 ਵਿਦਿਆਰਥੀਆਂ ’ਚ ਚਲੀਆਂ ਕਿਰਚਾਂ

ਹਰਿਆਣਾ ਦੇ ਵਿੱਤ ਮੰਤਰੀ ਦੇ ਸਕੂਲ ’ਚ 5ਵੀਂ ਜਮਾਤ ਦੇ 12 ਵਿਦਿਆਰਥੀਆਂ ’ਚ ਚਲੀਆਂ ਕਿਰਚਾਂ

ਹਰਿਆਣਾ ਦੇ ਜੀਂਦ ਦੇ ਪਿੰਡ ਪਿੱਲੂਖੇੜਾ ’ਚ ਅੱਜ ਸ਼ਨੀਵਾਰ ਦੀ ਸਵੇਰ ਇੰਡੋਸ ਪਬਲਿਕ ਸਕੂਲ ਦੇ ਪੰਜਵੀ ਜਮਾਤ ਦੇ 12 ਵਿਦਿਆਰਥੀਆਂ ਚ ਕਥਿਤ ਤੌਰ ਤੇ ਹੋਈ ਜ਼ਬਰਦਸਤ ਕੁੱਟਮਾਰ ਦੌਰਾਨ ਕਿਰਚਾਂ ਚੱਲਣ ਦੀ ਖ਼ਬਰ ਹੈ।

 

ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜ ਜ਼ਖਮੀਆਂ ਚੋਂ ਚਾਰ ਜਣਿਆਂ ਦੀ ਪਛਾਣ ਮੋਹਿਤ, ਸਤਵਿੰਦਰ, ਰਿਤਿਕ ਅਤੇ ਅੰਕੁਸ਼ ਵਜੋਂ ਹੋਈ ਹੈ ਜਦਕਿ ਪੰਜਵੇਂ ਲੜਕੇ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ।ਪੁਲਿਸ ਨੇ ਕਿਹਾ ਕਿ ਮੋਹਿਤ ਅਤੇ ਅੰਕੁਸ਼ ਗੰਭੀਰ ਰੂਪ ਤੋਂ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਰੋਹਤਕ ਕੇ ਪੀਜੀਆਈ ਵਿਖੇ ਰੈਫ਼ਰ ਕੀਤਾ ਗਿਆ ਹੈ ਜਦਕਿ ਬਾਕੀ ਤਿੰਨਾਂ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

 

ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮੰਨੀਊ ਦੇ ਪਰਿਵਾਰਕ ਮੈਂਬਰਾਂ ਵੱਲੋਂ ਚਲਾਏ ਜਾਂਦੇ ਸੰਸਥਾਨਾਂ ਦਾ ਹਿੱਸਾ ਹੈ।

 

ਪੁਲਿਸ ਨੇ ਦੱਸਿਆ ਕਿ ਸੁੱਕਰਵਾਰ ਦੇ ਦਿਨ ਲੜਕਿਆਂ ਦੇ ਦੋ ਗੁੱਟਾਂ ਚ ਕਿਸੇ ਗੱਲ ਤੇ ਝੱਗੜਾ ਹੋ ਗਿਆ ਜਿਸ ਤੋਂ ਬਾਅਦ ਦੋਨਾਂ ਗੁੱਟਾਂ ਚ ਤਨਾਅ ਦੀ ਸਥਿਤੀ ਬਣ ਗਈ। ਸ਼ਨੀਵਾਰ ਨੁੰ ਚਾਰ ਲੜਕੇ ਆਪੋ ਆਪਣੇ ਬੈਗ ਚ ਕਿਰਚਾਂ ਪਾ ਕੇ ਸਕੂਲ ਲੈ ਆਏ ਅਤੇ ਜਮਾਤ ਤੋਂ ਅਧਿਆਪਕ ਦੇ ਜਾਂਦੇ ਹੀ ਦੂਜੇ ਗੁੱਟ ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ।

 

ਪਿੱਲੂਖੇੜਾ ਪੁਲਿਸ ਸਟੇਸ਼ਨ ਦੇ ਐਸਐਚਓ ਕ੍ਰਿਸ਼ੋਰੀ ਲਾਲ ਨੇ ਕਿ ਜ਼ਖ਼ਮੀਆਂ ਦੇ ਬਿਆਨ ਲੈ ਮਾਮਲੇ ਦੇ ਅਸਲੀ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਨੀਵਾਰ ਦੀ ਸ਼ਾਮ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Class 12 boys stabbed in classroom at Haryana FMs school