ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਵਰੇਜ ਟੈਂਕ ਦੀ ਸਫਾਈ ਕਰਦੇ 5 ਸਫਾਈ ਕਰਮਚਾਰੀਆਂ ਦੀ ਮੌਤ,  ਜਾਂਚ ਦੇ ਹੁਕਮ

ਸੀਵਰੇਜ਼ ਟੈਕ ਦੀ ਸਫਾਈ ਕਰਦੇ 5 ਸਫਾਈ ਕਰਮਚਾਰੀਆਂ ਦੀ ਮੌਤ,  ਜਾਂਚ ਦੇ ਹੁਕਮ

ਪੱਛਮੀ ਦਿੱਲੀ ਦੇ ਮੋਤੀ ਨਗਰ `ਚ ਸੀਵਰੇਜ਼ ਟੈਂਕ ਸਾਫ ਕਰਦੇ ਸਮੇਂ ਜ਼ਹਿਰੀਲੀ ਗੈਸ ਨਾਲ ਪੰਜ ਸਫਾਈ ਕਰਮਚਾਰੀਆਂ ਦੀ ਮੌਤ ਹੋਣ ਦੇ ਮਾਮਲੇ `ਚ ਰਾਜ ਸਰਕਾਰ ਨੇ ਜਾਂਚ ਦੇ ਹੁਕਮ ਦਿੱਤੇ ਹਨ। ਸੂਬਾ ਸਰਕਾਰ ਨੇ ਤਿੰਨ ਦਿਨ `ਚ ਇਸਦੀ ਰਿਪੋਰਟ ਮੰਗੀ ਹੈ।


ਦਿੱਲੀ ਦੇ ਕਿਰਤ ਮੰਤਰਾਲੇ ਨੇ ਇਕ ਬਿਆਨ `ਚ ਕਿਹਾ ਕਿ ਇਹ ਘਟਨਾ ਐਤਵਾਰ ਨੂੰ ਮੋਤੀਨਗਰ ਦੇ ਡੀਐਲਐਫ ਗ੍ਰੀਨ ਅਪਾਰਟਮੈਂਟ `ਚ ਵਾਪਰੀ। ਬਿਆਨ ਅਨੁਸਾਰ ਕਿਰਤ ਮੰਤਰੀ ਨੇ ਮਾਮਲੇ ਦੀ ਜਾਂਚ ਲਈ ਕਿਹਾ ਤਾਂ ਜੋ ਦੋਸ਼ੀ ਏਜੰਸੀਆਂ, ਕੰਪਨੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ। ਪੁਲਿਸ ਉਪ ਕਮਿਸ਼ਨਰ ਮੋਨਿਕਾ ਭਾਰਦਵਾਜ ਨੇ ਕਿਹਾ ਸੀ ਕਿ ਐਤਵਾਰ ਅਪਰਾਹਨ ਲਗਭਗ ਤਿੰਨ ਵਜੇ ਅਪਾਰਟਮੈਂਟ ਦੇ ਸਟਾਫ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਪੰਜ ਲੋਕ ਸੀਵਰ `ਚ ਫਸ ਗਏ ਹਨ।

 

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਅਤੇ ਹਸਪਤਾਲ ਲੈ ਜਾਇਆ ਗਿਆ ਜਿੱਥੇ ਸਰਫਰਾਜ, ਪੰਕਜ, ਰਾਜਾ ਅਤੇ ਉਮੇਸ ਦੀ ਰਾਸਤੇ `ਚ ਹੀ ਮੌਤ ਹੋ ਗਈ। ਵਿਸ਼ਾਲ ਨੂੰ ਗੰਭੀਰ ਹਾਲਤ `ਚ ਰਾਮ ਮਨੋਹਰ ਲੋਹੀਆ ਹਸਪਤਾਲ `ਚ ਭਾਰਤੀ ਕੀਤਾ ਗਿਆ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਕੇਂਦਰੀ ਮੰਤਰੀ ਅਤੇ ਲੋਕ ਜਨ ਸ਼ਕਤੀ ਪਾਰਟੀ (ਲੋਜਪਾ) ਆਗੂ ਰਾਮ ਵਿਲਾਸ ਪਾਸਵਾਨ ਨੇ ਘਟਨਾ ਨੂੰ ਸ਼ਰਮਨਾਕ ਅਤੇ ਅਣਮਨੁੱਖੀ ਦੱਸਿਆ। ਉਨ੍ਹਾਂ ਕਿਹਾ ਕਿ ਲੋਜਪਾ ਪਿਛਲੇ ਸਾਲਾਂ ਤੋਂ ਆਦਮੀਆਂ ਵੱਲੋਂ ਸੀਵਰ ਨਾਲੀਆਂ ਦੀ ਸਫਾਈ `ਤੇ ਰੋਕ ਲਗਾਉਣ ਦੀ ਮੰਗ ਕਰ ਰਹੀ ਹੈ। ਇਸ ਲਈ ਸਖਤ ਕਾਰਵਾਈ ਕਾਰਵਾਈ ਦਾ ਇਕ ਕਾਨੂੰਨ ਬਣਾਉਣਾ ਚਾਹੀਦਾ ਅਤੇ ਦੋਸ਼ੀਆਂ ਨੂੰ ਘੱਟ ਤੋਂ ਘੱਟ 10 ਸਾਲ ਕੈਦ ਦੀ ਸਜਾ ਮਿਲਣੀ ਚਾਹੀਦੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 5 Cleanliness workers die