ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਭਾਰਤ–ਪਾਕਿ ਪ੍ਰਮਾਣੂ ਜੰਗ ਤੋਂ ਹੋਵੇਗਾ 5 ਕਰੋੜ ਜਾਨਾਂ ਨੂੰ ਖ਼ਤਰਾ’

‘ਭਾਰਤ–ਪਾਕਿ ਪ੍ਰਮਾਣੂ ਜੰਗ ਤੋਂ ਹੋਵੇਗਾ 5 ਕਰੋੜ ਜਾਨਾਂ ਨੂੰ ਖ਼ਤਰਾ’

ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਪਾਕਿਸਤਾਨ ਕਈ ਵਾਰ ਪ੍ਰਮਾਣੂ ਜੰਗ ਦੀਆਂ ਗਿੱਦੜ–ਧਮਕੀਆਂ ਦੇ ਚੁੱਕਾ ਹੈ। ਪਰ ਜੇ ਕਿਸੇ ਤਰ੍ਹਾਂ ਦੀ ਜੰਗ ਲੱਗਣ ਦੀ ਕੋਈ ਸੰਭਾਵਨਾ ਨਹੀਂ। ਫਿਰ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਦੇ ਚੱਲਦਿਆਂ ਇੱਕ ਰਿਪੋਰਟ ਸਾਹਮਣੇ ਆਈ ਹੈ; ਜਿਸ ਵਿੱਚ ਕਿਹਾ ਗਿਆ ਹੈ ਕਿ ਜੇ ਭਾਰਤ–ਪਾਕਿਸਤਾਨ ਵਿਚਾਲੇ ਪ੍ਰਮਾਣੂ ਜੰਗ ਹੁੰਦੀ ਹੈ, ਤਾਂ 5 ਕਰੋੜ ਤੋਂ ਵੀ ਵੱਧ ਜਾਨਾਂ ਨੂੰ ਖ਼ਤਰਾ ਹੋਵੇਗਾ।

 

 

ਇੱਕ ਜਰਨਲ ‘ਸਾਇੰਸ ਐਡਵਾਂਸ’ ’ਚ ਪ੍ਰਕਾਸ਼ਿਤ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸਾਲ 2025 ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਹੋ ਸਕਦੀ ਹੈ। ਉਸ ਕਾਰਨ ਇੱਕ ਦਹਾਕੇ ਤੱਕ ਸਮੁੱਚੀ ਦੁਨੀਆ ਦੀ ਜਲਵਾਯੂ ਵਿੱਚ ਤਬਾਹੀ ਮਚੀ ਰਹੇਗੀ। ਉਂਝ ਭਾਰਤੀ ਮਾਹਿਰਾਂ ਨੇ ਅਜਿਹੇ ਕਿਸੇ ਸੰਘਰਸ਼ ਦੀ ਸੰਭਾਵਨਾ ਨੂੰ ਰੱਦ ਕੀਤਾ ਹੈ।

 

 

ਅਧਿਐਨ ਵਿੱਚ ਕਿਹਾ ਗਿਆ ਹੈ ਕਿ ਪ੍ਰਮਾਣੂ ਜੰਗ ਲੱਗਣ ਦੀ ਹਾਲਤ ਵਿੱਚ ਜੇ ਭਾਰਤ ਤੇ ਪਾਕਿਸਤਾਨ ਕ੍ਰਮਵਾਰ 100 ਤੇ 150 ਰਣਨੀਤਕ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਦੇ ਹਨ, ਤਾਂ ਪ੍ਰਮਾਣੂ ਧਮਾਕਿਆਂ ਤੋਂ ਨਿੱਕਲਣ ਵਾਲੀ ਅੱਗੇ ਦੇ ਧੂੰਏਂ ਨਾਲ 16 ਤੋਂ 36 ਮਿਲੀਅਨ ਟਨ ਕਾਲਖ਼ (ਜੋ ਕਾਲਾ ਕਾਰਬਨ ਹੋਵੇਗਾ) ਛੱਡ ਸਕਦੀ ਹੈ।

 

 

ਇਹ ਕਾਲ਼ਖ ਸਮੁੱਚੇ ਵਾਤਾਵਰਨ ਵਿੱਚ ਫੈਲ ਸਕਦੀ ਹੈ; ਜਿਸ ਦੇ ਬਹੁਤ ਗੰਭੀਰ ਨਤੀਜੇ ਨਿੱਕਲਣਗੇ। ਇਹ ਕਾਲਖ ਜਦੋਂ ਉੱਪਰਲੇ ਵਾਯੂਮੰਡਲ ਵਿੱਚ ਫੈਲ ਜਾਵੇਗੀ; ਤਾਂ ਸੋਲਰ ਰੈਡੀਏਸ਼ਨ ਨੂੰ ਬਲਾਕ ਕਰ ਦੇਵੇਗੀ। ਇਹ ਕਾਲਜ ਸੂਰਜੀ ਵਿਕੀਰਣ ਨੂੰ ਪ੍ਰਭਾਵਿਤ ਕਰੇਗੀ ਤੇ ਹਵਾ ਨੂੰ ਗਰਮ ਕਰੇਗੀ ਅਤੇ ਜਿਸ ਕਾਰਨ ਧੂੰਆਂ ਤੇਜ਼ੀ ਨਾਲ ਵਧੇਗਾ।

 

 

ਤਦ ਧਰਤੀ ਤੱਕ ਪੁੱਜਣ ਵਾਲੀ ਸੂਰਜ ਦੀ ਰੌਸ਼ਨੀ ਦੀ ਮਾਤਰਾ ਬਹੁਤ ਘਟ ਜਾਵੇਗੀ; ਜੋ 20 ਤੋਂ 35 ਫ਼ੀ ਸਦੀ ਤੱਕ ਹੋ ਸਕਦੀ ਹੈ। ਇੰਝ ਧਰਤੀ ਦੀ ਸਤ੍ਹਾ ਦਾ ਤਾਪਮਾਨ ਦੋ ਤੋਂ ਪੰਜ ਡਿਗਰੀ ਠੰਢਾ ਹੋ ਜਾਵੇਗੀ। ਤਦ ਮੀਂਹ ਨਹੀਂ ਪੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Crore lives to be in danger in case of Indo-Pak Nuke War