ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ISI ਏਜੰਟ ਸਣੇ 5 ਅੱਤਵਾਦੀ ਭਾਰਤ ’ਚ ਦਾਖ਼ਲ, ਹਾਈ–ਅਲਰਟ

​​​​​​​ਪਾਕਿ ISI ਏਜੰਟ ਸਣੇ 5 ਅੱਤਵਾਦੀ ਭਾਰਤ ’ਚ ਦਾਖ਼ਲ, ਹਾਈ–ਅਲਰਟ

ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ ’ਚ ਸੋਮਵਾਰ ਨੂੰ ਪਾਕਿਸਤਾਨੀ ਆਈਐੱਸਆਈ ਏਜੰਟ ਨਾਲ ਚਾਰ ਹੋਰ ਅੱਤਵਾਦੀ ਭਾਰਤ ’ਚ ਦਾਖ਼ਲ ਹੋ ਗਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇਹ ਖ਼ਬਰ ਮਿਲਦਿਆਂ ਹੀ ‘ਹਾਈ ਅਲਰਟ’ ਜਾਰੀ ਕਰ ਦਿੱਤਾ ਗਿਆ ਹੈ।

 

 

ਆਈਐੱਸਆਈ ਏਜੰਟ ਨਾਲ ਚਾਰ ਮੈਂਬਰ ਅਫ਼ਗ਼ਾਨਿਸਤਾਨ ਦੇ ਪਾਸਪੋਰਟ ’ਤੇ ਦੇਸ਼ ਵਿੱਚ ਦਾਖ਼ਲ ਹੋਏ ਹਨ। ਜਿਸ ਤੋਂ ਬਾਅਦ ਰਾਜਸਥਾਨ ਗੁਜਰਾਤ ਸਰਹੱਦ ਦੇ ਨਾਲ–ਨਾਲ ਦੇਸ਼ ਭਰ ਵਿੱਚ ਹਾਈ–ਅਲਰਟ ਜਾਰੀ ਕਰ ਦਿੱਤਾ ਗਿਆ ਹੈ।

 

 

ਹਾਈ–ਅਲਰਟ ਜਾਰੀ ਕੀਤੇ ਜਾਣ ਦੇ ਬਾਅਦ ਤੋਂ ਹੀ ਪੁਲਿਸ ਅਧਿਕਾਰੀ ਦੀ ਹਦਾਇਤ ’ਤੇ ਐੱਸਪੀ ਕਲਿਆਣ ਮਲ ਮੀਣਾ ਵੱਲੋਂ ਸਿਰੋਹੀ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਉੱਤੇ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਸਿਰੋਹੀ ਜ਼ਿਲ੍ਹੇ ਦੇ ਆਬੂਰੋਡ ਰਾਜਸਥਾਨ–ਗੁਜਰਾਤ ਬਾਰਡਰ ਦੇ ਮਾਵਲ ਤੇ ਛਾਪਰੀ ਚੌਕੀ ਉੱਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

 

 

ਪੁਲਿਸ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਭੀੜ–ਭੜੱਕੇ ਵਾਲੇ ਖੇਤਰਾਂ ਦੀ ਸਖ਼ਤੀ ਨਾਲ ਕਰਨ। ਹੋਟਲਾਂ ਤੇ ਬੱਸ ਸਟੈਂਡਾਂ ਉੱਤੇ ਖ਼ਾਸ ਨਜ਼ਰ ਰੱਖਣ ਦੀ ਹਦਾਇਤ ਜਾਰੀ ਕੀਤੀ ਗਈ ਹੈ; ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਸਕੇ। ਸ਼ੱਕੀ ਵਾਹਨਾਂ ਦੀ ਆਵਾਜਾਈ ਉੱਤੇ ਨਜ਼ਰ ਰੱਖਣ ਲਈ ਵੀ ਕਿਹਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Extremists enter India including Pak ISI Agent High Alert