ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

...ਜਦੋਂ ਰਸੋਈ `ਚ ਆ ਵੜਿਆ 5 ਫੁੱਟ ਲੰਮਾ ਪਾਇਥੌਨ

...ਜਦੋਂ ਰਸੋਈ `ਚ ਆ ਵੜਿਆ 5 ਫੁੱਟ ਲੰਮਾ ਪਾਇਥੌਨ

1 / 2...ਜਦੋਂ ਰਸੋਈ `ਚ ਆ ਵੜਿਆ 5 ਫੁੱਟ ਲੰਮਾ ਪਾਇਥੌਨ

...ਜਦੋਂ ਰਸੋਈ `ਚ ਆ ਵੜਿਆ 5 ਫੁੱਟ ਲੰਮਾ ਪਾਇਥੌਨ

2 / 2...ਜਦੋਂ ਰਸੋਈ `ਚ ਆ ਵੜਿਆ 5 ਫੁੱਟ ਲੰਮਾ ਪਾਇਥੌਨ

PreviousNext

ਸ਼ੀਤਲਾ ਕਾਲੋਨੀ ਦੇ 35 ਸਾਲਾ ਨਿਵਾਸੀ ਸੁਮਨ ਗੌਤਮ ਸਵੇਰੇ-ਸਵੇਰੇ ਰਸੋਈ ਘਰ `ਚ ਚਾਹ ਬਣਾਉਣ ਦੀ ਤਿਆਰੀ ਕਰ ਰਹੇ ਸਨ, ਜਦੋਂ ਉਨ੍ਹਾਂ ਨੂੰ ਗੈਸ-ਲਾਈਟਰ ਚੁੱਕਦੇ ਸਮੇਂ ਲੱਗਾ ਕਿ ਸਰਸਰਾਹਟ ਦੀ ਅਜੀਬ ਜਿਹੀ ਆਵਾਜ਼ ਆ ਰਹੀ ਹੈ। ਛੇਤੀ ਹੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਰਸੋਈ `ਚ ਤਾਂ ਮੋਟਾ ਤੇ ਲੰਮਾ ਸੱਪ ਆ ਵੜਿਆ ਹੈ।


ਸਵੇਰੇ 8:40 ਵਜੇ ਸੁਮਨ ਗੌਤਮ ਨੇ ਆਪਣੇ ਪਤੀ ਨੂੰ ਕੰਬਦੀ ਆਵਾਜ਼ `ਚ ਫ਼ੋਨ ਕੀਤਾ। ਪਤੀ ਸਤੀਸ਼ ਕੁਮਾਰ ਗੌਤਮ ਨੇ ਤੁਰੰਤ ਜੰਗਲੀ-ਜੀਵਨ ਹੈਲਪ-ਲਾਈਨ ਨੰਬਰ `ਤੇ ਕਾਲ ਕਰ ਕੇ ਇਸ ਬਾਰੇ ਦੱਸਿਆ।


ਇੱਕ ਘੰਟੇ ਬਾਅਦ ਜਦੋਂ ਤੱਕ ਜੰਗਲਾਤ ਮਹਿਕਮੇ ਦੀ ਟੀਮ ਪਾਇਥੌਨ ਨੂੰ ਬਚਾ ਕੇ ਸੁਰੱਖਿਅਤ ਸਥਾਨ `ਤੇ ਲਿਜਾਣ ਲਈ ਪੁੱਜੀ, ਤਦ ਤੱਕ ਪੂਰੇ ਗਲੀ-ਮੁਹੱਲੇ ਅਤੇ ਆਂਢ-ਗੁਆਂਢ `ਚ ਹੰਗਾਮਾ ਮੱਚ ਚੁੱਕਾ ਸੀ।


ਜੰਗਲਾਤ ਅਧਿਕਾਰੀਆਂ ਨੇ ਦੱਸਿਆ ਉਨ੍ਹਾਂ ਵੱਲੋਂ ਇਸ ਵਰ੍ਹੇ ਹੁਣ ਤੱਕ 15 ਪਾਇਥੌਨ ਸੱਪ ਬਚਾਏ ਜਾ ਚੁੱਕੇ ਹਨ। ਇਹ ਵੱਡੇ ਸੱਪ ਸੋਹਨਾ ਢਾਨੀ, ਘਟਾ, ਗਡੋਲੀ ਖੁਰਦ ਤੇ ਬਲੀਆਵਾਸ ਪਿੰਡਾਂ `ਚ ਵਿਖਾਈ ਦਿੱਤੇ ਸਨ ਪਰ ਸ਼ਹਿਰ ਵਿੱਚ ਪਹਿਲੀ ਵਾਰ ਪਾਇਥੌਨ ਪਾਇਆ ਗਿਆ ਹੈ।


ਇਸ ਵਰ੍ਹੇ ਪਹਿਲੀ ਜਨਵਰੀ ਤੋਂ ਲੈ ਕੇ ਹੁਣ ਤੱਕ ਸੱਪਾਂ ਬਾਰੇ ਕੁੱਲ 698 ਕਾਲਾਂ ਆ ਚੁੱਕੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 feet long Python in Kitchen