ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੈਨਾ ਚੌਟਾਲਾ ਸਮੇਤ ਹਰਿਆਣਾ ਦੇ 5 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ

ਨੈਨਾ ਚੌਟਾਲਾ ਸਮੇਤ ਹਰਿਆਣਾ ਦੇ 5 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ

ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੀ ਟਿਕਟ ਉੱਤੇ ਚੋਣ ਜਿੱਤ ਕੇ ਦਲ–ਬਦਲੀ ਕਰਨ ਵਾਲੇ ਪੰਜ ਵਿਧਾਇਕਾਂ ਦੀ ਵਿਧਾਇਕੀ (ਮੈਂਬਰਸ਼ਿਪ) ਹਰਿਆਣਾ ਵਿਧਾਨ ਸਭਾ ’ਚੋਂ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜਨਨਾਇਕ ਜਨਤਾ ਪਾਰਟੀ ’ਚ ਸ਼ਾਮਲ ਹੋਏ ਚਾਰ ਵਿਧਾਇਕ ਨੈਨਾ ਸਿੰਘ ਚੌਟਾਲਾ, ਪਿਰਥੀ ਨੰਬਰਦਾਰ, ਅਨੂਪ ਧਾਨਕ ਤੇ ਰਾਜਦੀਪ ਫ਼ੌਗਾਟ ਤੇ ਪਹਿਲਾਂ ਕਾਂਗਰਸ ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਨਸੀਮ ਅਹਿਮਦ ਸ਼ਾਮਲ ਹਨ।

 

 

ਇਹ ਸਭ ਪਹਿਲਾਂ ਹੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਆਪ ਹੀ ਲਾਂਭੇ ਹੋ ਚੁੱਕੇ ਹਨ। ਨਸੀਮ ਅਹਿਮਦ ਦੇ ਸਪੀਕਰ ਸਾਹਵੇਂ ਪੇਸ਼ ਨਾ ਹੋਣ ਕਾਰਨ ਐਕਸ–ਪਾਰਟੀ ਮੰਨਦਿਆਂ ਉਨ੍ਹਾਂ ਦੀ ਵਿਧਾਇਕੀ ਰੱਦ ਕਰ ਦਿੱਤੀ ਗਈ ਹੈ।

 

 

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁਰਜਰ ਨੇ ਪੰਜ (ਸਾਬਕਾ) ਵਿਧਾਇਕਾਂ ਦੀ ਵਿਧਾਨ ਸਭਾ ਤੋਂ ਮੈਂਬਰਸ਼ਿਪ ਰੱਦ ਕਰਨ ਬਾਰੇ ਫ਼ੈਸਲਾ ਸੁਣਾਇਆ। ਤਿੰਨ ਸਤੰਬਰ ਨੂੰ ਦੋਵੇਂ ਧਿਰਾਂ ਦੀ ਅੰਤਿਮ ਬਹਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ।

 

 

ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਆਗੂ ਅਭੇ ਸਿੰਘ ਚੌਟਾਲਾ ਦੀ ਸ਼ਿਕਾਇਤ ’ਤੇ ਇਨ੍ਹਾਂ ਵਿਧਾਇਕਾਂ ਵਿਰੁੱਧ ਦਲ–ਬਦਲੀ ਕਾਨੂੰਨ ਅਧੀਨ ਕਾਰਵਾਈ ਕੀਤੀ ਗਈ ਹੈ।

 

 

ਮੰਡੀ ਡਬਵਾਲੀ ਤੋਂ ਵਿਧਾਇਕਾ ਨੈਨਾ ਸਿੰਘ ਚੌਟਾਲਾ, ਚਰਖੀ ਦਾਦਰੀ ਤੋਂ ਰਾਜਦੀਪ ਸਿੰਘ ਫੌਗਾਟ, ਨਰਵਾਣਾ ਤੋਂ ਪਿਰਥੀ ਨੰਬਰਦਾਰ ਤੇ ਉਕਲਾਣਾ ਤੋਂ ਵਿਧਾਇਕ ਰਹੇ ਅਨੂਪ ਧਾਨਕ, ਸਾਬਕਾ ਸੰਸਦ ਮੈਂਬਰ ਦੁਸ਼ਯੰਤ ਸਿੰਘ ਚੌਟਾਲਾ ਦੀ ਅਗਵਾਈ ਹੇਠਲੀ ਜਨਨਾਇਕ ਜਨਤਾ ਪਾਰਟੀ ਦੀ ਹਮਾਇਤ ਕਰ ਰਹੇ ਸਨ।

 

 

ਇਸੇ ਵਰ੍ਹੇ 25 ਮਾਰਚ ਨੂੰ ਫ਼ਤਿਹਾਬਾਦ ਤੋਂ ਇਨੈਲੋ ਵਿਧਾਇਕ ਰਹੇ ਬਲਵਾਨ ਸਿੰਘ ਦੌਲਤਪੁਰੀਆ ਨੇ ਇਨ੍ਹਾਂ ਵਿਧਾਇਕਾਂ ਵਿਰੁੱਧ ਦਲ–ਬਦਲੀ ਕਾਨੂੰਨ ਅਧੀਨ ਕਾਰਵਾਈ ਲਈ ਸਪੀਕਰ ਦੀ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Haryana MLAs membership cancelled including Naina Chautala