ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਮੁਕਾਬਲੇ ’ਚ 5 ਜਵਾਨ ਸ਼ਹੀਦ, 5 ਅੱਤਵਾਦੀਆਂ ਦਾ ਵੀ ਖਾਤਮਾ

ਕਸ਼ਮੀਰ ਮੁਕਾਬਲੇ ’ਚ 5 ਜਵਾਨ ਸ਼ਹੀਦ, 5 ਅੱਤਵਾਦੀਆਂ ਦਾ ਵੀ ਖਾਤਮਾ

ਜੰਮੂ–ਕਸ਼ਮੀਰ ਦੇ ਕੁਪਵਾੜਾ ’ਚ ਕੰਟਰੋਲ ਰੇਖਾ (LoC) ’ਤੇ ਸੁਰੱਖਿਆ ਬਲਾਂ ਅਤੇ ਘੁਸਪੈਠੀਆਂ ਵਿਚਾਲੇ ਗਹਿਗੱਚ ਮੁਕਾਬਲਾ ਹੋਇਆ, ਜਿੱਥੇ ਪੰਜ ਜਵਾਨ ਸ਼ਹੀਦ ਹੋ ਗਏ। ਇੱਥੇ ਪੰਜ ਦਹਿਸ਼ਤਗਰਦਾਂ ਦਾ ਵੀ ਖਾਤਮਾ ਹੋਇਆ ਦੱਸਿਆ ਜਾਂਦਾ ਹੈ।

 

 

ਸ਼ਹੀਦਾਂ ਵਿੱਚ ਇੱਕ ਫ਼ੌਜੀ ਅਧਿਕਾਰੀ ਜੇਸੀਓ ਵੀ ਸ਼ਾਮਲ ਹੈ। ਇਨ੍ਹਾਂ ਪੰਜ ਸ਼ਹੀਦ ਜਵਾਨਾਂ ਦੀ ਸ਼ਨਾਖ਼ਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਸੂਬੇਦਾਰ ਸੰਜੀਵ ਕੁਮਾਰ, ਉੱਤਰਾਖੰਡ ਦੇ ਹਵਾਲਦਾਰ ਦੇਵੇਂਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਪੈਰਾ–ਟਰੁਪਰ ਬਾਲ ਕ੍ਰਿਸ਼ਨ, ਉੱਤਰਾਖੰਡ ਦੇ ਪੈਰਾ–ਟਰੂਪਰ ਅਮਿਤ ਕੁਮਾਰ ਅਤੇ ਰਾਜਸਥਾਨ ਦੇ ਛਤਰਪਾਲ ਸਿੰਘ ਵਜੋਂ ਹੋਈ ਹੈ।

 

 

ਰਿਪੋਰਟਾਂ ਮੁਤਾਬਕ ਫ਼ੌਜੀ ਅਧਿਕਾਰੀ ਰਾਜੇਸ਼ ਕਾਲੀਆ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਦੇ ਕੇਰਨ ਸੈਕਟਰ ’ਚ ਘੁਸਪੈਠੀਏ ਸਰਹੱਦ ਪਾਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਉਂਝ ਫੌਜ ਨੇ ਉਨ੍ਹਾਂ ਨੂੰ ਮੂੰਹ–ਤੋੜ ਜਵਾਬ ਦਿੱਤਾ ਤੇ 5 ਅੱਤਵਾਦੀਆਂ ਦਾ ਖਾਤਮਾ ਕਰ ਦਿੱਤਾ।

 

 

ਖ਼ਰਾਬ ਮੌਸਮ ਤੇ ਉੱਚੇ ਪਹਾੜਾਂ ਦੇ ਬਾਵਜੂਦ ਫ਼ੌਜ ਨੇ ਘੁਸਪੈਠੀਆਂ ਨੂੰ ਰੋਕਿਆ ਤੇ ਮੂੰਹ–ਤੋੜ ਜਵਾਬ ਦਿੱਤਾ। ਇਸ ਦੌਰਾਨ ਭਾਰੀ ਗੋਲ਼ੀਬਾਰੀ ਹੁੰਦੀ ਰਹੀ।

 

 

ਇਸ ਮੁਕਾਬਲੇ ’ਚ ਇੱਕ ਜਵਾਨ ਦੀ ਮੌਕੇ ’ਤੇ ਹੀ ਮੋਤ ਹੋ ਗਈ ਸੀ, ਜਦ ਕਿ ਚਾਰ ਜਵਾਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਵਿੱਚੋਂ ਦੋ ਜਵਾਨਾਂ ਦੀ ਹਸਪਤਾਲ ’ਚ ਜਾਂਦੇ ਸਮੇਂ ਮੌਤ ਹੋਈ ਤੇ ਬਾਕੀ ਦੇ ਦੋ ਜਵਾਨਾਂ ਦੀ ਦੇਰ ਰਾਤੀਂ ਮੌਤ ਹੋ ਗਈ।

 

 

ਇੱਥੇ ਵਰਨਣਯੋਗ ਹੈ ਕਿ ਜੰਮੂ–ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਸਨਿੱਚਰਵਾਰ ਨੂੰ ਮੁਕਾਬਲਾ ਹੋ ਗਿਆ ਸੀ, ਜਿੱਥੇ ਅੱਤਵਾਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ।

 

 

ਪੁਲਿਸ ਸੂਤਰਾਂ ਮੁਤਾਬਕ ਕੁਲਗਾਮ ਜ਼ਿਲ੍ਹੇ ਦੇ ਬਟਪੁਰਾ ਇਲਾਕੇ ’ਚ ਅੱਤਵਾਦੀਆਂ ਦੇ ਇੱਕ ਸਮੂਹ ਦੀ ਮੌਜੂਦਗੀ ਬਾਰੇ ਸੂਹ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਤੇ ਰਾਸ਼ਟਰੀ ਰਾਈਫ਼ਲਜ਼ ਦੇ ਸੁਰੱਖਿਆ ਬਲਾਂ ਨੇ ਕੱਲ੍ਹ ਦੇਰ ਸ਼ਾਮੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Jawans martyred in Kashmir Encounter 5 Terrorists also killed