ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਾਣੀ ਰੰਜਿਸ਼ ਹੋ ਸਕਦੀ ਹੈ ਝੱਜਰ ’ਚ 5 ਮੌਤਾਂ ਦਾ ਕਾਰਨ

ਪੁਰਾਣੀ ਰੰਜਿਸ਼ ਹੋ ਸਕਦੀ ਹੈ ਝੱਜਰ ’ਚ 5 ਮੌਤਾਂ ਦਾ ਕਾਰਨ

ਹਰਿਆਣਾ ਦੇ ਝੱਜਰ ਵਿਚ ਸੈਕਟਰ 6 ਦੇ ਨਿਰਮਾਣ ਅਧੀਨ ਮਕਾਨ ਵਿਚ ਮਜ਼ਦੂਰੀ ਕਰ ਰਹੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਪੰਨਾ ਵਾਸੀ ਜੀਜਾ–ਸਾਲੇ ਸਮੇਤ ਪੰਜ ਮੈਂਬਰਾਂ ਦੀ ਸਿਰ ਉਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਪਿੰਡ ਤੋਂ ਆਏ ਫੋਨ ਨਾ ਚੁੱਕਿਆ ਤਾਂ ਗੁਆਂਢੀ ਦੇ ਇਕ ਮਕਾਨ ਵਿਚ ਮਜ਼ਦੂਰੀ ਕਰ ਰਹੀ ਔਰਤ ਨੇ ਉਨ੍ਹਾਂ ਨੂੰ ਪੁੱਛਣ ਲਈ ਪਹੁੰਚੀ।

 

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਪੰਨਾ ਦੇ ਦਗੜਾ ਪਿੰਡ ਵਾਸੀ ਹਕਕਾ ਪੁੱਤਰ ਤੂਰਾ ਆਪਣੇ ਬੇਟੇ ਬਹਾਦਰ, ਬੇਟੀ ਦੀਪੂ ਤੋਂ ਇਲਾਵਾ ਸਾਲੇ ਹਾਕਮ ਪੁੱਤਰ ਮੁਨੀ ਲਾਲ ਤੇ ਉਸਦੀ ਪਤਨੀ ਮੈਦਾ ਨਾਲ ਇੱਥੇ ਇਕ ਨਿਰਮਾਣ ਅਧੀਨ ਮਕਾਨ ਵਿਚ ਮਜ਼ਦੂਰੀ ਕਰ ਰਿਹਾ ਸੀ। ਇਹ ਸਾਰੇ ਲੋਕ ਕਰੀਬ 20 ਦਿਨ ਪਹਿਲਾਂ ਹੀ ਇੱਥੇ ਆਏ ਸਨ। ਇਹ ਪਰਿਵਾਰ ਸੋਮਵਾਰ ਸ਼ਾਮ ਨੂੰ ਕਰੀਬ 300 ਗਜ ਦੂਰੀ ਉਤੇ ਸਥਿਤ ਦੂਜੀ ਸਾਈਟ ਉਤੇ ਕੰਮ ਕਰ ਰਹੇ ਮਜ਼ਦੂਰਾਂ ਨੂੰ ਮਿਲਿਆ ਸੀ। ਉਸਦੇ ਬਾਅਦ ਕਿਸੇ ਨੇ ਪਰਿਵਾਰ ਨੂੰ ਨਹੀਂ ਦੇਖਿਆ।

ਮੰਗਲਵਾਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਹੋਣ ਕਾਰਨ ਕਿਸੇ ਨੇ ਪਰਿਵਾਰ ਦੀ ਹਲਚਲ ਨਾ ਹੋਣ ਉਤੇ ਧਿਆਨ ਵੀ ਨਹੀਂ ਦਿੱਤਾ। ਦੇਰ ਸ਼ਾਮ ਮੱਧ ਪ੍ਰਦੇਸ਼ ਵਿਚ ਰਹੇ ਹਕਕਾ ਦੇ ਦੂਜੇ ਪੁੱਤਰ ਨੇ ਉਨ੍ਹਾਂ ਨੂੰ ਫੋਨ ਕੀਤਾ ਪ੍ਰੰਤੂ ਕਿਸੇ ਨੇ ਫੋਨ ਨਾ ਚੁੱਕਿਆ ਤਾਂ ਉਸਨੇ ਝੱਜਰ ਵਿਚ ਪਰਿਵਾਰ ਦੇ ਨੇੜੇ ਹੀ ਇਕ ਹੋਰ ਨਿਰਮਾਣ ਅਧੀਨ ਮਕਾਨ ਉਤੇ ਕੰਮ ਕਰਨ ਵਾਲੇ ਜਾਣਕਾਰੀ ਮਜ਼ਦੂਰ ਚੰਦਾ ਪਤਨੀ ਕੇਸ਼ਵ ਨੂੰ ਪਰਿਵਾਰ ਦੀ ਜਾਣਕਾਰੀ ਲੈਣ ਲਈ ਭੇਜਿਆ।

 

ਜਦੋਂ ਚੰਦਾ ਮੌਕੇ ਉਤੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਕਮਰੇ ਵਿਚ ਖੂਨ ਬਹਿਆ ਹੋਇਆ ਸੀ। ਸਾਰੇ ਪਏ ਸਨ ਅਤੇ ਉਨ੍ਹਾਂ ਨੂੰ ਚਾਂਦਰ ਨਾਲ ਢੱਕਿਆ ਹੋਇਆ ਸੀ। ਇਯ ਤੋਂ ਬਾਅਦ ਚੰਦਾ ਨੇ ਪਰਿਵਾਰ ਤੇ ਪੁਲਿਸ ਨੂੰ ਸੂਚਨਾ ਦਿੱਤੀ।

 

ਘਟਨਾ ਦਾ ਪਤਾ ਲੱਗਣ ਉਤੇ ਐਸਐਸਪੀ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਪਹੁੰਚੇ ਡੀਐਸਪੀ ਸ਼ਮਸ਼ੇਰ, ਥਾਣਾ ਇੰਚਾਰਜ ਤੇ ਐਫਐਸਐਲ ਟੀਮ ਜਾਂਚ ਵਿਚ ਲੱਗ ਗਈ। ਕਤਲ ਨੂੰ ਲੈ ਕੇ ਅਜੇ ਤੱਕ ਕੋਈ ਕਾਰਨ ਸਾਹਮਣੇ ਨਹੀਂ ਆਇਆ। ਐਸਐਸਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਮਾਮਲਾ ਕਿਸੇ ਰੰਜਿਸ਼ ਨਾਲ ਜੁੜਿਆ ਲਗਦਾ ਹੈ। ਠੇਕੇਦਾਰ ਮੁਤਾਬਕ 15 ਸਤੰਬਰ ਨੂੰ 42,500 ਰੁਪਏ ਪਰਿਵਾਰ ਨੂੰ ਦਿੱਤੇ ਸਨ। ਜੋ ਕਿ ਉਨ੍ਹਾਂ ਆਪਣੇ ਘਰ ਭੇਜ ਦਿੱਤੇ ਸਨ। ਮੌਕੇ ਉਤੇ ਲੂਟ ਜਾਂ ਕਿਸੇ ਤਰ੍ਹਾਂ ਦੀ ਅਣਹੋਣੀ ਦਾ ਵੀ ਨਹੀਂ ਲਗ ਰਹੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: 5 killed in Jhajjar