ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੰਬਈ ਹਵਾਈ ਹਾਦਸੇ `ਚ 5 ਮਰੇ, ਵੇਖੋ ਵਿਡੀਓ

ਮੁੰਬਈ ਹਵਾਈ ਹਾਦਸੇ `ਚ 5 ਮਰੇ

ਵੀਰਵਾਰ ਨੂੰ ਮੁੰਬਈ ਦੇ ਘਾਟਕੋਪਰ (ਪੱਛਮੀ) ਇਲਾਕੇ `ਚ ਇੱਕ ਚਾਰਟਰਡ ਹਵਾਈ ਜਹਾਜ਼ ਦੇ ਉਸਾਰੀ ਅਧੀਨ ਇਮਾਰਤ `ਤੇ ਡਿੱਗ ਜਾਣ ਕਾਰਨ ਪੰਜ ਵਿਅਕਤੀ ਮਾਰੇ ਗਏ ਹਨ।

ਇਸ ਹਾਦਸੇ `ਚ ਪਾਇਲਟ, ਦੋ ਇੰਜੀਨੀਅਰ, ਇੱਕ ਤਕਨੀਸ਼ੀਅਨ ਮਾਰੇ ਗਏ ਹਨ। ਇਹ ਸਾਰੇ ਹਵਾਈ ਜਹਾਜ਼ `ਚ ਸਵਾਰ ਸਨ। ਇਸ ਜਹਾਜ਼ ਦੀ ਲਪੇਟ ਵਿੱਚ ਆ ਕੇ ਇੱਕ ਰਾਹਗੀਰ ਵੀ ਮਾਰਿਆ ਗਿਆ ਹੈ। ਇਹ ਜਾਣਕਾਰੀ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਦਿੱਤੀ। ਲਾਸ਼ਾਂ ਬੁਰੀ ਤਰ੍ਹਾਂ ਸੜ ਗਈਆਂ ਹਨ। ਇਹ ਹਾਦਸਾ ਵਾਪਰਨ ਵੇਲੇ ਭਾਰੀ ਵਰਖਾ ਹੋ ਰਹੀ ਸੀ।

 

ਮੁਢਲੀਆਂ ਰਿਪੋਰਟਾਂ ਅਨੁਸਾਰ ਵੀਟੀ-ਯੂਪੀਜ਼ੈੱਡ, ਕਿੰਗ ਏਅਰ ਸੀ90 ਹਵਾਈ ਜਹਾਜ਼ ਨੇ ਜੂਹੂ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਤੇ ਇਹ ਸਿਰਫ਼ ਇੱਕ ਪਰੀਖਣ ਉਡਾਣ ਸੀ। ਇਹ ਸਰਵੋਦੇਅ ਨਗਰ `ਚ ਜਾਗ੍ਰਿਤੀ ਭਵਨ ਨੇੜੇ ਡਿੱਗਾ।

ਪੂਰਬੀ ਇਲਾਕੇ ਦੇ ਵਧੀਕ ਕਮਿਸ਼ਨਰ ਲਖਮੀ ਗੌਤਮ ਨੇ ਦੱਸਿਆ ਕਿ ਅੱਗ ਬੁਝਾਉਣ ਵਾਲੇ ਪੰਜ ਇੰਜਣ ਤੇ ਆਫ਼ਤ ਨਾਲ ਨਿਪਟਣ ਵਾਲੀਆਂ ਟੀਮਾਂ ਤੁਰੰਤ ਹਵਾਈ ਹਾਦਸੇ ਵਾਲੀ ਥਾਂ `ਤੇ ਪੁੱਜੀਆਂ ਤੇ ਉੱਥੇ ਲੱਗੀ ਅੱਗ ਬੁਝਾਈ।

ਉੱਤਰ ਪ੍ਰਦੇਸ਼ ਸਰਕਾਰ ਨੇ ਦੱਸਿਆ ਕਿ ਉਸ ਨੇ ਇਹ ਹਵਾਈ ਜਹਾਜ਼ 2014 `ਚ ਯੂਵਾਈ ਏਵੀਏਸ਼ਨ ਨਾਂਅ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 killed in Mumbai air crash