ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਦੇ ਬੈਂਕ `ਚੋਂ 5.77 ਲੱਖ ਲੁੱਟੇ

ਕਸ਼ਮੀਰ ਦੇ ਬੈਂਕ `ਚੋਂ 5.77 ਲੱਖ ਲੁੱਟੇ

ਦੱਖਣੀ ਕਸ਼ਮੀਰ `ਚ ਕੁਲਗਾਮ ਜਿ਼ਲ੍ਹੇ ਦੇ ਕਾਇਮੋਹ ਇਲਾਕੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਅੱਜ ਸਟੇਟ ਬੈਂਕ ਆਫ਼ ਇੰਡੀਆ ਦੀ ਸ਼ਾਖਾ `ਚੋਂ 5.77 ਲੱਖ ਰੁਪਏ ਲੁੱਟ ਲਏ।


ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀ ਅੱਤਵਾਦੀਆਂ ਦਾ ਇੱਕ ਸਮੂਹ ਜ਼ਬਰਦਸਤੀ ਬੈਂਕ ਦੀ ਸ਼ਾਖਾ ਅੰਦਰ ਘੁਸ ਗਿਆ ਅਤੇ ਉੱਥੋਂ 5,77,850 ਰੁਪਏ ਲੁੱਟ ਲਏ। ਬੈਂਕ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੱਤ-ਅੱਠ ਅੱਤਵਾਦੀ ਅਚਾਨਕ ਹੀ ਸ਼ਾਖਾ ਅੰਦਰ ਘੁਸ ਆਏ ਸਨ।


ਸੁਰੱਖਿਆ ਦਸਤਿਆਂ ਨੇ ਤੁਰੰਤ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ।


ਸ਼ੁੱਕਰਵਾਰ ਨੂੰ ਵੀ ਅਜਿਹੀ ਇੱਕ ਵਾਰਦਾਤ ਕੁਲਗਾਮ ਦੇ ਮੋਹਨਪੁਰਾ ਇਲਾਕੇ ਦੇ ਜੰਮੂ ਤੇ ਕਸ਼ਮੀਰ ਬੈਂਕ `ਚ ਵੀ ਵਾਪਰਨ ਲੱਗੀ ਸੀ ਪਰ ਆਮ ਲੋਕਾਂ ਦੀ ਚੌਕਸੀ ਕਾਰਨ ਉਦੋਂ ਬਚਾਅ ਹੋ ਗਿਆ ਸੀ।


ਪਿਛਲੇ ਵਰ੍ਹੇ ਕਸ਼ਮੀਰ `ਚ ਬਹੁਤ ਸਾਰੇ ਬੈਂਕ ਲੁੱਟੇ ਗਏ ਸਨ। ਸੂਬੇ ਦੇ ਸਭ ਤੋਂ ਵੱਡੇ ਜੰਮੂ ਤੇ ਕਸ਼ਮੀਰ ਬੈਂਕ ਦੀਆਂ ਸ਼ਾਖਾਵਾਂ `ਚ ਇਹ ਵਾਰਦਾਤਾਂ ਕੁਝ ਵਧੇਰੇ ਹੋਈਆਂ ਸਨ।


ਪੁਲਿਸ ਅਨੁਸਾਰ ਹਿਜ਼ਬੁਲ ਮੁਜਾਹਿਦੀਨ ਤੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਹੁਣ ਪੈਸੇ ਦੀ ਲੋੜ ਹੈ, ਇਸੇ ਲਈ ਉਹ ਅਜਿਹੇ ਕਾਰਿਆਂ ਨੂੰ ਅੰਜਾਮ ਦੇ ਰਹੇ ਹਨ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਪਿੱਛੋਂ ਉਨ੍ਹਾਂ ਤੱਕ ਮਾਲੀ ਇਮਦਾਦ ਪੁੱਜਣੀ ਬੰਦ ਹੋ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Lakh 77 Thousand looted in Kashmir Bank