ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ ’ਚ ਇੱਕੋ ਪਰਿਵਾਰ ਦੇ 5 ਜੀਆਂ ਨੂੰ ਲੱਗਾ ਕੋਰੋਨਾ ਵਾਇਰਸ, ਕੁੱਲ ਗਿਣਤੀ 39

ਕੇਰਲ ’ਚ ਇੱਕੋ ਪਰਿਵਾਰ ਦੇ 5 ਜੀਆਂ ਨੂੰ ਲੱਗਾ ਕੋਰੋਨਾ ਵਾਇਰਸ, ਕੁੱਲ ਗਿਣਤੀ 39

ਕੇਰਲ ਦੇ ਇੱਕੋ ਪਰਿਵਾਰ ਦੇ ਪੰਜ ਜੀਅ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਹਨ। ਭਾਰਤ ’ਚ ਹੁਣ ਤੱਕ ਕੋਰੋਨਾ ਦੇ 39 ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ। ਕੇਰਲ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਦੱਸਿਆ ਕਿ ਸਭ ਪਾਜ਼ਿਟਿਵ ਪਾਏ ਗਏ ਲੋਕਾਂ ਨੂੰ ਇਕੱਲੇ–ਕਾਰੇ ਵਾਰਡ ’ਚ ਰੱਖਿਆ ਗਿਆ ਹੈ।

 

 

ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਤਿੰਨ ਵਿਅਕਤੀ ਇਟਲੀ ਤੋਂ ਪਰਤੇ ਹਨ ਅਤੇ ਦੋ ਹੋਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਾਰਨ ਬੀਮਾਰ ਹੋਏ ਹਨ। ਕੋਰੋਨਾ ਵਾਇਰਸ ਨੇ ਦੋ ਹੋਰ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੁੱਕਰਵਾਰ ਨੂੰ ਆਪਣੇ ਪੈਰ ਫੈਲਾ ਦਿੱਤੇ ਹਨ। ਸਨਿੱਚਰਵਾਰ ਨੂੰ ਲੱਦਾਖ ’ਚ ਇਸ ਜਾਨਲੇਵ ਛੂਤ ਦੇ ਦੋ ਤੇ ਤਾਮਿਲ ਨਾਡੂ ’ਚ ਇੱਕ ਮਾਮਲਾ ਸਾਹਮਣੇ ਆਏ। ਇੰਝ ਦੇਸ਼ ਵਿੱਚ ਕੋਰੋਨਾ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ।

 

 

ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ’ਚ ਮਿਲੇ ਦੋ ਮਰੀਜ਼ਾਂ ਦਾ ਈਰਾਨ ਦੀ ਯਾਤਰਾ ਦਾ ਇਤਿਹਾਸ ਹੈ। ਤਾਮਿਲ ਨਾਡੂ ’ਚ ਸਾਹਮਣੇ ਆਇਆ ਮਰੀਜ਼ ਫ਼ਿਲਹਾਲ ਓਮਾਨ ਤੋਂ ਪਰਤਿਆ ਹੈ। ਤਿੰਨੇ ਮਰੀਜ਼ਾਂ ਨੂੰ ਵੱਖਰੇ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ।

 

 

ਭੂਟਾਨ ’ਚ ਕੋਰੋਨਾ ਤੋਂ ਪ੍ਰਭਾਵਿਤ ਦੋ ਅਮਰੀਕੀ ਸੈਲਾਨੀਆਂ ਦੇ ਸੰਪਰਕ ਵਿੱਚ ਆਏ 150 ਭਾਰਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਹਫ਼ਤੇ ਦੀ ਸ਼ੁਰੂਆਤ ’ਚ ਥਿੰਫੂ ਪੁੱਜਣ ਤੋਂ ਪਹਿਲਾਂ ਇਨ੍ਹਾਂ ਦੋਵੇਂ ਅਮਰੀਕਨਾਂ ਨੇ ਭਾਰਤ ਦੇ ਵੱਖੋ–ਵੱਖਰੇ ਸ਼ਹਿਰਾਂ ਦਾ ਦੌਰਾ ਕੀਤਾ ਸੀ।

 

 

ਈਰਾਨ ’ਚ ਫਸੇ ਭਾਰਤੀਆਂ ਦੀ ਲਾਰ ਦੇ 108 ਨਮੂਨੇ ਲੈ ਕੇ ਈਰਾਨੀ ਹਵਾਈ ਜਹਾਜ਼ ਸਨਿੱਚਰਵਾਰ ਤੜਕੇ ਤਹਿਰਾਨ ਤੋਂ ਨਵੀਂ ਦਿੱਲੀ ਪੁੱਜਾ। ਏਮਸ ਦਿੱਲੀ ’ਚ ਸਾਰੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਵਾਪਸੀ ’ਚ ਉਹ ਹਵਾਈ ਜਹਾਜ਼ ਭਾਰਤ ’ਚ ਮੌਜੂਦ ਲਗਭਗ 200 ਈਰਾਨੀ ਨਾਗਰਿਕਾਂ ਨੂੰ ਤਹਿਰਾਨ ਲੈ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Members of a Family in Kerala affected from Corona Virus Total 39 in the country