ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸਿਰਸਾ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

​​​​​​​ਸਿਰਸਾ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

ਸਿਰਸਾ ਲਾਗੇ ਸੜਕ ਹਾਦਸੇ ’ਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਦੁਖਦਾਈ ਹਾਦਸਾ ਐਤਵਾਰ ਦੇਰ ਰਾਤੀਂ 11 ਕੁ ਵਜੇ ਮੰਡੀ ਡਬਵਾਲੀ ਨੇੜਲੇ ਪਿੰਡ ਸਾਹੂਵਾਲਾ ਵਿਖੇ ਵਾਪਰਿਆ। ਇਸ ਪਰਿਵਾਰ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ ਸੀ। ਟਰੱਕ ਡਰਾਇਵਰ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।

 

 

ਪੁਲਿਸ ਮੁਤਾਬਕ ਮ੍ਰਿਤਕਾਂ ਦੀ ਸ਼ਨਾਖ਼ਤ ਵਿਕਾਸ (36), ਉਸ ਦੀ ਪਤਨੀ ਸੀਨੂ (35), ਧੀ ਭੱਵਿਆ (11), ਵਿਕਾਸ ਦਾ ਭਰਾ ਘਣਸ਼ਿਆਮ ਦਾਸ (29), ਉਸ ਦੀ ਪਤਨੀ ਸ਼ਿਲਪਾ ਵਜੋਂ ਹੋਈ ਹੈ। ਇਹ ਸਾਰੇ ਮੰਡੀ ਡਬਵਾਲੀ ਦੇ ਰਹਿਣ ਵਾਲੇ ਸਨ।

 

 

ਘਣਸ਼ਿਆਮ ਦਾਸ ਦਾ ਹਾਲੇ ਚਾਰ ਦਿਨ ਪਹਿਲਾਂ ਸ਼ਿਲਪਾ ਨਾਲ ਵਿਆਹ ਹੋਇਆ ਸੀ।

 

 

ਬੜਾ ਗੁਧਾ ਪੁਲਿਸ ਥਾਣੇ ਦੇ ਸਬ–ਇੰਸਪੈਕਟਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਇਹ ਸਾਰੇ ਸ਼ਿਲਪਾ ਦੇ ਫ਼ਤੇਹਾਬਾਦ ਰਹਿੰਦੇ ਪੇਕਿਆਂ ਨੂੰ ਮਿਲ ਕੇ ਡਬਵਾਲੀ ਪਰਤ ਰਹੇ ਸਨ।

 

 

ਦੋਵੇਂ ਭਰਾ ਆੜ੍ਹਤੀਏ ਸਨ ਤੇ ਡਬਵਾਲੀ ਦੀ ਅਨਾਜ ਮੰਡੀ ਵਿੱਚ ਉਨ੍ਹਾਂ ਦੀ ਦੁਕਾਨ ‘ਆੜ੍ਹਤੀਆ ਫ਼ਾਰਮ ਜਗਨਨਾਥ ਐਂਡ ਕੰਪਨੀ’ ਦੇ ਨਾਂਅ ਨਾਲ ਚੱਲਦੀ ਰਹੀ ਹੈ।
 

 

ਦੋਵੇਂ ਭਰਾ ਆਪਣੇ ਪਿੱਛੇ ਆਪਣੀ ਮਾਂ ਸ਼ਾਰਦਾ (75) ਛੱਡ ਗਏ ਹਨ। ਇਸ ਤੋਂ ਇਲਾਵਾ ਵਿਕਾਸ ਦੀ 9 ਸਾਲਾ ਧੀ ਭਾਵਨਾ ਉਰਫ਼ ਭੁਵੀ ਰਹਿ ਗਈ ਹੈ।

​​​​​​​ਸਿਰਸਾ ਲਾਗੇ ਸੜਕ ਹਾਦਸਾ, ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 members of a family killed in Sirsa road mishap