ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਗਾਲ ‘ਚ ਦਰਦਨਾਕ ਹਾਦਸਾ, ਝੌਂਪੜੀ 'ਚ ਸੁੱਤੇ ਲੋਕਾਂ 'ਤੇ ਚੜ੍ਹਿਆ ਟਰੱਕ, 5 ਮੌਤਾਂ

ਪੱਛਮੀ ਬੰਗਾਲ ਦੇ ਪੂਰਬੀ ਬਰਦਵਾਨ ਜ਼ਿਲ੍ਹੇ ਦੇ ਗਲਸੀ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਦੀ ਸੁੱਤੇ ਸਮੇਂ ਦਰੜ ਕੇ ਉਸ ਸਮੇਂ ਮੌਤ ਹੋ ਗਈ, ਜਦੋਂ ਇੱਕ ਟਰੱਕ ਸੜਕ ਤੋਂ ਝੋਪੜੀ ਵਿੱਚ ਜਾ ਵੜਿਆ।

 

ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਦੋ ਬੱਚੇ ਅਤੇ ਇਕ ਔਰਤ ਵੀ ਸ਼ਾਮਲ ਹਨ। ਇਸ ਤੋਂ ਬਾਅਦ ਕੁਝ ਸਥਾਨਕ ਲੋਕਾਂ ਨੇ ਗੁੱਸੇ ਵਿੱਚ ਟਰੱਕ ਨੂੰ ਅੱਗ ਲਾ ਦਿੱਤੀ ਅਤੇ ਇੱਕ ਹੋਰ ਵਾਹਨ ਦੀ ਭੰਨਤੋੜ ਕੀਤੀ। ਉਥੇ, ਉਨ੍ਹਾਂ ਨੇ ਸੜਕ ਜਾਮ ਵੀ ਕੀਤੀ।

 

ਗਲਸੀ ਥਾਣੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟਰੱਕ ਰੇਤ ਦਾ ਢੇਰ ਲੈ ਕੇ ਜਾ ਰਿਹਾ ਸੀ ਅਤੇ ਇਸ ਦੌਰਾਨ ਡਰਾਈਵਰ ਨੇ ਵਾਹਨ ਦਾ ਕੰਟਰੋਲ ਗੁਆ ਲਿਆ। ਟਰੱਕ ਖਿਸਕ ਗਿਆ ਅਤੇ ਝੌਂਪੜੀ ਵਿੱਚ ਜਾ ਵੜਿਆ। ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੀੜਤ ਪਰਿਵਾਰ ਬਹੁਤ ਗ਼ਰੀਬ ਹੈ। ਇਸ ਪੂਰੇ ਮਾਮਲੇ ਵਿੱਚ ਕੇਸ ਦਰਜ ਕੀਤਾ ਜਾ ਚੁੱਕਾ ਹੈ।

 

ਉਥੇ, ਬੰਗਾਲ ਦੇ ਉੱਤਰ ਦਿਨਾਜਪੁਰ ਜ਼ਿਲ੍ਹੇ ਦੇ ਇਸਲਾਮਪੁਰ ਵਿਖੇ ਬੁੱਧਵਾਰ ਸਵੇਰੇ ਇੱਕ ਹੋਰ ਹਾਦਸੇ ਵਿੱਚ ਪੱਛਮੀ ਬੰਗਾਲ ਪੁਲਿਸ ਦੇ ਇੱਕ ਸਬ ਇੰਸਪੈਕਟਰ ਸਣੇ ਦੋ ਲੋਕਾਂ ਦੀ ਮੌਤ ਹੋ ਗਈ। ਉਹ ਸਾਰੇ ਕਾਰ ਰਾਹੀਂ ਜਾ ਰਹੇ ਸਨ, ਜਦੋਂ ਕਿ ਇਕ ਹੋਰ ਵਾਹਨ ਹਾਈਵੇਅ ਉੱਤੇ ਟਕਰਾ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 members of a family were crushed to death in their sleep Galsi area of Bengal s East Burdwan district