ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਂਬਾ ਨੇੜੇ ਹਾਦਸੇ ’ਚ ਜੰਮੂ ਦੇ ਇੱਕ ਪੰਜਾਬੀ ਪਰਿਵਾਰ ਦੇ 5 ਜੀਆਂ ਦੀ ਮੌਤ

ਸਾਂਬਾ ਨੇੜੇ ਹਾਦਸੇ ’ਚ ਜੰਮੂ ਦੇ ਇੱਕ ਪੰਜਾਬੀ ਪਰਿਵਾਰ ਦੇ 5 ਜੀਆਂ ਦੀ ਮੌਤ

ਜੰਮੂ–ਪਠਾਨਕੋਟ ਨੈਸ਼ਨਲ ਹਾਈਵੇਅ ’ਤੇ ਅੱਜ ਤੜਕੇ ਇੱਕ ਸੜਕ ਹਾਦਸੇ ’ਚ ਜੰਮੂ ਦੇ ਇੱਕ ਪੰਜਾਬੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸਾਂਬਾ ਜ਼ਿਲ੍ਹੇ ਦੇ ਘਗਵਾਲ ਇਲਾਕੇ ਦੇ ਪਿੰਡ ਜਟਵਾਲ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਮੁਤਾਬਕ ਆਲਟੋ ਕਾਰ ਨੰਬਰ ਜੇਕੇ01ਏਐੱਫ਼ 1361 ਦੀ ਸੜਕ ’ਤੇ ਖੜ੍ਹੇ ਇੱਕ ਟਰੱਕ ਜੇਕੇ08ਡੀ 1504 ਨਾਲ ਹੋ ਗਈ।

 

 

ਆਲਟੋ ਕਾਰ ’ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀ ਸਵਾਰ ਸਨ ਤੇ ਉਹ ਅੰਮ੍ਰਿਤਸਰ ’ਚ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋ ਕੇ ਜੰਮੂ ਪਰਤ ਰਹੇ ਸਨ।

 

 

ਸ਼ਾਇਦ ਇਹ ਹਾਦਸਾ ਕਾਰ ਡਰਾਇਵਰ ਤੋਂ ਅਚਾਨਕ ਕਾਰ ਉੱਤੇ ਕੰਟਰੋਲ ਖ਼ਤਮ ਹੋ ਜਾਣ ਕਾਰਨ ਵਾਪਰਿਆ ਤੇ ਉਨ੍ਹਾਂ ਦੀ ਖੜ੍ਹੇ ਟਰੱਕ ਨਾਲ ਪਿਛਲੇ ਪਾਸੇ ਟੱਕਰ ਹੋ ਗਈ।

 

 

ਚਸ਼ਮਦੀਦ ਗਵਾਹਾਂ ਅਨੁਸਾਰ ਇਹ ਟੱਕਰ ਇੰਨੀ ਜ਼ੋਰਦਾਰ ਸੀ ਕਿ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਘਗਵਾਲ ਪੁਲਿਸ ਤੁਰੰਤ ਮੌਕੇ ’ਤੇ ਪੁੱਜੀ ਤੇ ਸਾਰੇ ਕਾਰ ਸਵਾਰਾਂ ਨੂੰ ਤੁਰੰਤ ਸਾਂਬਾ ਦੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

 

 

ਸਾਰੇ ਮ੍ਰਿਤਕਾਂ ਦੀ ਸ਼ਨਾਖ਼ਤ ਹੋ ਗਈ ਹੈ। ਉਨ੍ਹਾਂ ਦੇ ਨਾਂਅ ਇਸ ਪ੍ਰਕਾਰ ਹਨ: 56 ਸਾਲਾ ਮਨਜੀਤ ਸਿੰਘ ਪੁੱਤਰ ਇੰਦਰ ਸਿੰਘ, 80 ਸਾਲਾ ਦਰਸ਼ਨ ਸਿੰਘ ਪੁੱਤਰ ਚੰਦਨ ਸਿੰਘ, 85 ਸਾਲਾ ਅਰਜੁਨ ਸਿੰਘ ਪੁੱਤਰ ਚੰਦਨ ਸਿੰਘ – ਇਹ ਤਿੰਨੇ ਜੰਮੂ ਦੇ ਨਾਨਕ ਨਗਰ ਇਲਾਕੇ ਦੇ ਰਹਿਣ ਵਾਲੇ ਸਨ।

 

 

70 ਸਾਲਾ ਦਰਸ਼ਨ ਕੌਰ ਪਤਨੀ ਦਰਸ਼ਨ ਸਿੰਘ, 20 ਸਾਲਾ ਸਾਹਿਬਜੀਤ ਸਿੰਘ ਪੁੱਤਰ ਮਨਜੀਤ ਸਿੰਘ ਜੰਮੂ ਦੇ ਡਿਗੀਆਣਾ ਇਲਾਕੇ ਦੇ ਵਸਨੀਕ ਸਨ ਤੇ ਇਹ ਸਾਰੇ ਪੰਜ ਜਣੇ ਰਿਸ਼ਤੇਦਾਰ ਸਨ।

 

 

ਘਗਵਾਲ ਪੁਲਿਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Members of Jammu Punjabi Family killed near Samba road accident