ਜੰਮੂ ਦੇ ਕੇਰੀ ਬੱਟਲ ਸੈਕਟਰ ’ਚ ਪਾਕਿਸਤਾਨੀ ਫ਼ੌਜ ਨੇ ਸਨਿੱਚਰਵਾਰ ਦੇਰ ਰਾਤੀਂ ਕੰਟਰੋਲ ਰੇਖਾ (LoC) ਲਾਗਲੇ ਭਾਰਤੀ ਟਿਕਾਣਿਆਂ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਭਾਰਤੀ ਰੱਖਿਆ ਸੂਤਰਾਂ ਮੁਤਾਬਕ ਪਾਕਿਸਤਾਨ ਵੱਲੋਂ ਇਹ ਗੋਲੀਬਾਰੀ ਘੁਸਪੈਠੀਆਂ ਨੂੰ ਸਰਹੱਦ ਪਾਰ ਕਰਨ ਵਿੱਚ ਮਦਦ ਲਈ ਕੀਤੀ ਜਾਪਦੀ ਸੀ। ਭਾਰਤੀ ਫ਼ੌਜ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਗੋਲੀਬਾਰੀ ਕੀਤੀ; ਜਿਸ ਨਾਲ ਪਾਕਿਸਤਾਨੀ ਫ਼ੌਜ ਦੀਆਂ ਪੰਜ ਚੌਕੀਆਂ ਤਬਾਹ ਹੋ ਗਹੀਆਂ ਤੇ ਉਸ ਦੇ ਪੰਜ ਫ਼ੌਜੀ ਜ਼ਖ਼ਮੀ ਹੋ ਗਏ।
ਪਾਕਿਸਤਾਨੀ ਫ਼ੌਜ ਵੱਲੋਂ ਪੁੰਛ ਦੇ ਬਾਲਾਕੋਟ ਅਤੇ ਮੇਂਢਰ ਖੇਤਰਾਂ ਵਿੱਚ ਵੀ ਗੋਲੀਬਾਰੀ ਕੀਤੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਪਾਕਿ ਫ਼ੌਜ ਇਸ ਤੋਂ ਪਹਿਲਾਂ ਵੀ ਕਈ ਵਾਰ ਕੇਰੀ ਬੱਟਲ ਸੈਕਟਰ ’ਚ ਅੱਤਵਾਦੀ ਘੁਸਪੈਠ ਕਰਵਾਉਣ ਦੇ ਜਤਨ ਕਰ ਚੁੱਕੀ ਹੈ। ਕੱਲ੍ਹ ਦੇਰ ਰਾਤੀਂ ਪਾਕਿਸਤਾਨੀ ਫ਼ੌਜ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।
ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਕਾਰਨ ਪਾਕਿਸਤਾਨ ਵਾਲੇ ਪਾਸੇ ਭਾਰੀ ਨੁਕਸਾਨ ਹੋਇਆ ਹੈ। ਭਾਰਤੀ ਫ਼ੌਜ ਸਾਰੇ ਹਾਲਾਤ ’ਤੇ ਚੌਕਸ ਨਜ਼ਰ ਰੱਖ ਰਹੀ ਹੈ।
ਫ਼ੌਜੀ ਅਧਿਕਾਰੀਆਂ ਨੇ ਹੀ ਪਾਕਿਸਤਾਨ ਦੀਆਂ ਫ਼ੌਜੀ ਚੌਕੀਆਂ ਤਬਾਹ ਹੋਣ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਮੁਤਾਬਕ ਭਾਰਤੀ ਖੇਤਰ ਵਿੱਚ ਅੱਤਵਾਦੀ ਭੇਜਣ ਪਿੱਛੇ ਪਾਕਿਸਤਾਨੀ ਬਾਰਡਰ ਐਕਸ਼ਨ ਟੀਮ ਦੇ ਮੈਂਬਰ ਵੀ ਸ਼ਾਮਲ ਜਾਪਦੇ ਸਨ।
ਪਾਕਿਸਤਾਨੀ ਫ਼ੌਜਾਂ ਨੇ ਇਹ ਘੁਸਪੈਠ ਕਰਵਾਉਣ ਲਈ ਭਾਰਤੀ ਟਿਕਾਣਿਆਂ ਉੱਤੇ ਕਈ ਮੋਰਟਾਰ ਵੀ ਦਾਗੇ।