ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ: ਸੜਕ ਦੁਰਘਟਨਾ ਵਿੱਚ 5 ਲੋਕਾਂ ਦੀ ਮੌਤ, 15 ਲੋਕ ਜ਼ਖ਼ਮੀ


ਜੰਮੂ-ਕਸ਼ਮੀਰ ਦੇ ਰਾਮਬਨ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਨਿੱਜੀ ਯਾਤਰੀ ਵਾਹਨਾਂ ਦੇ ਪਹਾੜੀ ਸੜਕਾਂ ਤੋਂ ਖਿਸਕ ਕੇ ਪਹਾੜੀ ਤੋਂ  ਹੇਠਾਂ ਡਿੱਗ ਜਾਣ ਕਾਰਨ ਇੱਕ ਪੁਲਿਸ ਕਰਮੀਆਂ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।


ਇੱਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਰਾਮਬਨ ਨੇੜੇ ਕਾਂਗਾ ਵਿੱਚ ਡੂੰਘੀ ਖੱਡ ਵਿੱਚ ਇੱਕ ਯਾਤਰੀ ਕੈਬ ਦੇ ਡਿੱਗ ਜਾਣ ਨਾਲ ਪੁਲਿਸਕਰਮੀ ਬਿੱਟੂ ਰਾਮ ਅਤੇ ਇੱਕ ਨੌਜਵਾਨ ਨੇਕ ਰਾਮ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ।


ਉਨ੍ਹਾਂ ਦੱਸਿਆ ਕਿ ਵਾਹਨ ਜੰਮੂ ਕਸ਼ਮੀਰ ਰਾਸ਼ਟਰੀ ਰਾਜ ਮਾਰਗ ਉੱਤੇ ਸੁੰਬੇਰ ਤੋਂ ਰਾਮਬਨ ਵੱਲ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਬਚਾਅ ਲਿਆ ਗਿਆ ਅਤੇ ਉਨ੍ਹਾਂ ਵਿੱਚੋਂ ਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀਪਾ ਦੇਵੀ ਨੂੰ ਇਲਾਜ ਲਈ ਜੰਮੂ ਵਿੱਚ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਰੇਫਰ ਕਰ ਦਿੱਤਾ ਹੈ। 


ਸੀਤਾਬੱਤੀ ਇਲਾਕੇ ਨੇੜੇ ਸੋਮਵਾਰ ਦੇਰ ਰਾਤ 200 ਫੁਟ ਡੂੰਘੀ ਖੱਡ ਵਿੱਚ ਇੱਕ ਵਾਹਨ ਡਿੱਗ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਪੀੜਤਾਂ ਦੀ ਪਛਾਣ ਮਿਲਾਪ ਸਿੰਘ (55), ਕੇਸ਼ੂ ਰਾਮ (44) ਅਤੇ ਰਾਜੂ ਸਿੰਘ (24) ਵਜੋਂ ਕੀਤੀ ਹੈ। 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 people dies in road accident in jammu kashmir