ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿੰਡ 'ਚ ਲੁੱਕੇ ਸਨ ਤਬਲੀਗੀ ਜਮਾਤ ਦੇ 5 ਲੋਕ, ਗ੍ਰਿਫਤਾਰ

ਉੱਤਰ ਪ੍ਰਦੇਸ਼ ਦੇ ਗਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਪੁਲਿਸ ਨੇ ਪੰਜ ਤਬਲੀਕੀ ਜਮਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਦਿੱਲੀ ਦੀ ਨਿਜ਼ਾਮੂਦੀਨ ਬਸਤੀ ਚ ਮਰਕਜ਼ ਤਬਲੀਗੀ ਜਮਾਤ ਦੇ ਮੁੱਖ ਦਫਤਰ ਗਏ ਸਨ। ਜਦੋਂ ਲਾਗ ਦੇ ਮਾਮਲੇ ਵਧਣੇ ਸ਼ੁਰੂ ਹੋਏ ਤਾਂ ਇਹ ਪੁਲਿਸ ਤੋਂ ਬਚਣ ਲਈ ਪਿੰਡ ਚ ਲੁੱਕ ਗਏ ਸਨ। ਇਨ੍ਹਾਂ ਪੰਜਾਂ ਦੀ ਗ੍ਰਿਫਤਾਰੀ ਦੀ ਪੁਸ਼ਟੀ ਜ਼ਿਲ੍ਹਾ ਪੁਲਿਸ ਕਮਿਸ਼ਨਰ ਹੈਡਕੁਆਰਟਰ ਦੇ ਮੀਡੀਆ ਇੰਚਾਰਜ ਨੇ ਕੀਤੀ ਹੈ।

 

ਪੁਲਿਸ ਅਨੁਸਾਰ ਫੜੇ ਗਏ ਲੋਕਾਂ ਦਾ ਨਾਮ ਵਸੀਮ, ਨੂਰ ਹਸਨ, ਕਾਸੀਮ, ਇਮਰਾਨ ਅਤੇ ਦੀਵਾਨ ਸੀ। ਫੜੇ ਗਏ ਸਾਰੇ ਮੁਲਜ਼ਮ ਸੂਰਜਪੁਰ ਥਾਣਾ ਖੇਤਰ ਦੇ ਪਿੰਡ ਬੇਗਮਪੁਰ ਦੇ ਵਸਨੀਕ ਹਨ। ਜ਼ਿਲ੍ਹਾ ਪੁਲਿਸ ਬੁਲਾਰੇ ਅਨੁਸਾਰ ਸਾਰੇ ਮੁਲਜ਼ਮਾਂ ਖ਼ਿਲਾਫ਼ ਸੂਰਜਪੁਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਉਹ ਪਿੰਡ ਚ ਲੁਕੇ ਹੋਏ ਸਨ। ਇਨ੍ਹਾਂ ਸਾਰਿਆਂ ਦੇ ਇਸ ਕਾਰੇ ਕਾਰਨ ਕੋਰੋਨਾ ਮਹਾਂਮਾਰੀ ਹੋਰ ਫੈਲਣ ਦਾ ਸ਼ੱਕ ਸੀ।

 

ਦੱਸ ਦੇਈਏ ਕਿ ਭਾਰਤ ਚ ਕੋਰੋਨਾ ਵਾਇਰਸ ਦੀ ਲਾਗ ਦੇ 46 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਚ 2,700 ਤੋਂ ਵੱਧ ਲੋਕ ਇਸ ਵਾਇਰਸ ਨਾਲ ਪੀੜਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 people of Tabligi Jamaat were hiding in the village police arrested