ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5% ਵਾਧਾ ਹੈਰਾਨੀ ਭਰਿਆ, ਸਰਕਾਰੀ ਕਦਮਾਂ ’ਚ ਸੁਧਾਰ ਦੀ ਉਮੀਦ: ਸ਼ਕਤੀਕਾਂਤ ਦਾਸ

ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸੋਮਵਾਰ ਨੂੰ ਕਿਹਾ ਕਿ ਆਰਥਿਕ ਵਿਕਾਸ ਦਰ ਨੂੰ ਘਟਾ ਕੇ 5 ਫੀਸਦ ਕਰ ਦੇਣਾ ਹੈਰਾਨੀ ਵਾਲੀ ਗੱਲ ਹੈ। ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਸਰਕਾਰ ਵੱਲੋਂ ਚੁੱਕੇ ਗਏ ਹਾਲ ਹੀ ਦੇ ਕਦਮ ਅਰਥਚਾਰੇ ਵਿੱਚ ਸੁਧਾਰ ਕਰਨਗੇ।

 

ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਰਥਚਾਰੇ ’ਚ ਮੰਦੀ ਹੈ। ਕੇਂਦਰੀ ਬੈਂਕ ਇਸ ਨੂੰ ਤੇਜ਼ ਕਰਨ ਲਈ ਨੀਤੀਗਤ ਦਰਾਂ ਚ ਕਟੌਤੀ ਕਰ ਰਿਹਾ ਹੈ। ਸਹੀ ਕਦਮ ਚੁੱਕੇ ਗਏ ਹਨ, ਚੀਜ਼ਾਂ ਚ ਸੁਧਾਰ ਹੋਣਾ ਚਾਹੀਦਾ ਹੈ। ਇਹ ਸਕਾਰਾਤਮਕ ਰੁਝਾਨ ਹੈ ਕਿ ਸਰਕਾਰ ਮਸਲਿਆਂ ਦੇ ਹੱਲ ਲਈ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ।

 

ਧਿਆਨਦੇਣ ਯੋਗ ਹੈ ਕਿ ਆਰਬੀਆਈ ਨੇ ਜਨਵਰੀ 2019 ਤੋਂ ਬਾਅਦ ਨੀਤੀਗਤ ਦਰ ਚ ਚਾਰ ਵਾਰ ਕਟੌਤੀ ਕੀਤੀ ਹੈ। ਕੇਂਦਰੀ ਬੈਂਕ ਨੇ ਇਸ ਸਾਲ ਹੁਣ ਤਕ ਰੇਪੋ ਰੇਟ ਚ 1.10 ਫੀਸਦ ਦੀ ਕਟੌਤੀ ਕੀਤੀ ਹੈ। ਰੈਪੋ ਰੇਟ ਉਹ ਦਰ ਹੈ ਜਿਸ 'ਤੇ ਵਪਾਰਕ ਬੈਂਕ ਆਰਬੀਆਈ ਤੋਂ ਥੋੜ੍ਹੇ ਸਮੇਂ ਲਈ ਕਰਜ਼ਾ ਲੈਂਦੇ ਹਨ। ਸਰਕਾਰ ਨੇ ਹਾਲ ਹੀ ਚ ਅਰਥ ਵਿਵਸਥਾ ਨੂੰ ਹੁਲਾਰਾ ਦੇਣ ਲਈ ਕਈ ਵੱਡੇ ਐਲਾਨ ਕੀਤੇ ਹਨ।

 

ਇਸ ਚ ਰੀਅਲ ਅਸਟੇਟ, ਨਿਰਯਾਤ ਨੂੰ ਵਾਧਾ, ਬੈਂਕਾਂ ਦਾ ਰਲੇਵਾਂ ਅਤੇ ਐਮਐਸਐਮਈ (ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ) ਅਤੇ ਵਾਹਨ ਸੈਕਟਰ ਦੇ ਲਈ ਵੱਖਰੇ ਪ੍ਰਬੰਧ ਸ਼ਾਮਲ ਹਨ।

 

ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਚ ਜੀਡੀਪੀ (ਜੀਡੀਪੀ) ਦੇ ਅੰਕੜੇ 'ਤੇ ਚਿੰਤਾ ਜ਼ਾਹਰ ਕਰਦਿਆਂ ਆਰਬੀਆਈ ਦੇ ਗਵਰਨਰ ਨੇ ਕਿਹਾ ਕਿ ਇਹ ਅੰਕੜਾ ਨਿਸ਼ਚਤ ਤੌਰ ਤੇ ਚੰਗਾ ਨਹੀਂ ਹੈ। ਆਰਬੀਆਈ ਨੇ 5.8 ਫੀਸਦ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਸੀ। ਹਰੇਕ ਨੇ ਭਵਿੱਖਬਾਣੀ ਕੀਤੀ ਸੀ ਕਿ ਆਰਥਿਕ ਵਿਕਾਸ 5.5 ਫੀਸਦ ਤੋਂ ਘੱਟ ਨਹੀਂ ਹੋਵੇਗਾ। ਇਸ ਲਈ 5 ਫੀਸਦ ਵਿਕਾਸ ਦਰ ਦੀ ਗੱਲ ਹੈਰਾਨ ਕਰਨ ਵਾਲੀ ਹੈ।

 

ਉਨ੍ਹਾਂ ਕਿਹਾ ਕਿ ਸਾਰੀਆਂ ਵਿਕਸਤ ਅਰਥਵਿਵਸਥਾ ਚ ਦੂਜੀ ਤਿਮਾਹੀ ਚ ਵਿਕਾਸ ਦਰ ਪਹਿਲੀ ਤਿਮਾਹੀ ਦੇ ਮੁਕਾਬਲੇ ਘੱਟ ਹੈ। ਯਾਨੀ ਵਿਕਾਸ ਦਰ ਘਟ ਰਹੀ ਹੈ। ਅਰਥਵਿਵਸਥਾ ਕਦੋਂ ਚੰਗੀ ਹੋਵੇਗੀ ਇਸ ਬਾਰੇ ਦਾਸ ਨੇ ਕਿਹਾ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਇਸ ਨੂੰ ਪ੍ਰਭਾਵਤ ਕਰ ਰਹੀਆਂ ਹਨ। ਜਿਵੇਂ ਸਾਊਦੀ ਅਰਬ ਚ ਤੇਲ ਸੰਕਟ ਵਾਂਗ। ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਦੁਨੀਆ ਦੀਆਂ ਦੋ ਵੱਡੇ ਅਰਥਚਾਰਿਆਂ ਦਰਮਿਆਨ ਵਪਾਰ ਦੇ ਮੁੱਦੇ।

 

ਦਾਸ ਨੇ ਕਿਹਾ ਕਿ ਕੁਝ ਬਿਆਨ ਆਉਂਦੇ ਹਨ ਜਿਨ੍ਹਾਂ ਤੋਂ ਲੱਗਦਾ ਹੈ ਕਿ ਮਾਮਲਾ ਹੱਲ ਹੋ ਜਾਵੇਗਾ ਪਰ ਉਹ ਦੁਬਾਰਾ ਕਦਮ ਵਾਪਸ ਖਿੱਚ ਲੈਂਦੇ ਹਨ, ਬਹੁਤ ਜ਼ਿਆਦਾ ਅਨਿਸ਼ਚਿਤਤਾ ਹੈ। ਆਰਬੀਆਈ ਵਿਸ਼ਲੇਸ਼ਣ ਕਰੇਗਾ ਅਤੇ ਮੁਲਾਂਕਣ ਕਰੇਗਾ ਕਿ ਦੂਜੀ ਤਿਮਾਹੀ ਚ ਚੀਜ਼ਾਂ ਕਿਵੇਂ ਅੱਗੇ ਵਧਦੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 percent growth a surprise things should improve says RBI governor Shaktikanta Das