ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ਮਾਓਵਾਦੀ ਹਮਲੇ ’ਚ ਪੁਲਿਸ ਦੇ 5 ਜਵਾਨ ਸ਼ਹੀਦ

ਝਾਰਖੰਡ ਮਾਓਵਾਦੀ ਹਮਲੇ ’ਚ ਪੁਲਿਸ ਦੇ 5 ਜਵਾਨ ਸ਼ਹੀਦ

ਝਾਰਖੰਡ ਸੂਬੇ ਦੇ ਸਰਾਏਕੇਲਾ ਜ਼ਿਲ੍ਹੇ ’ਚ ਅੱਜ ਮਾਓਵਾਦੀਆਂ ਨੇ ਵੱਡੀ ਕਾਰਵਾਈ ਕਰਦਿਆਂ ਪੁਲਿਸ ਦੇ ਪੰਜ ਜਵਾਨਾਂ ਨੂੰ ਸ਼ਹੀਦ ਕਰ ਦਿੱਤਾ। ਸ਼ਹਾਦਤ ਪਾਉਣ ਵਾਲੇ ਜਵਾਨਾਂ ’ਚ ਦੋ ਸਬ–ਇੰਸਪੈਕਟਰ ਤੇ 3 ਜਵਾਨ ਸ਼ਾਮਲ ਹਨ।

 

 

ਇਹ ਵਾਰਦਾਤ ਅੱਜ ਸ਼ੁੱਕਰਵਾਰ ਨੂੰ ਸ਼ਾਮੀਂ ਸਾਢੇ ਛੇ ਵਜੇ ਵਾਪਰੀ, ਜਦੋਂ ਪੁਲਿਸ ਦੀ ਗਸ਼ਤ ਕਰਨ ਵਾਲੀ ਟੀਮ ਜ਼ਿਲ੍ਹੇ ਦੇ ਤਿਰੁਦੀਹ ਪੁਲਿਸ ਥਾਣੇ ਅਧੀਨ ਪੈਂਦੇ ਕੁੱਕੜੂ ਬਾਜ਼ਾਰ ਵਿਖੇ ਲੱਗਣ ਵਾਲੀ ਹਫ਼ਤਾਵਾਰੀ ਮੰਡੀ ’ਚ ਪੁੱਜੀ।

 

 

ਤਦ ਮਾਓਵਾਦੀਆਂ ਦੀ ਇੱਕ ਟੋਲੀ ਨੇ ਪੁਲਿਸ ਦੀ ਟੀਮ ਉੱਤੇ ਹਮਲਾ ਬੋਲ ਦਿੱਤਾ। ਇਸ ਹਮਲੇ ’ਚ ਪੁਲਿਸ ਦੇ ਕੁਝ ਜਵਾਨ ਜ਼ਖ਼ਮੀ ਵੀ ਹੋਏ ਹਨ।

 

 

ਏਡੀਜੀਪੀ (ਆਪਰੇਸ਼ਨਜ਼) ਐੱਮਐੱਲ ਮੀਨਾ ਨੇ ਦੱਸਿਆ ਕਿ ਰਾਹਤ ਤੇ ਬਚਾਅ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

 

 

ਇਸ ਤੋਂ ਪਹਿਲਾਂ ਬੀਤੀ 28 ਮਈ ਨੂੰ ਵੀ ਕੁਚਾਈ ਪੁਲਿਸ ਥਾਣੇ ਅਧੀਨ ਪੈਂਦੇ ਰਾਏ ਸਿੰਦਰੀ ਨਾਂਅ ਦੇ ਪਹਾੜੀ ਇਲਾਕੇ ’ਚ ਮਾਓਵਾਦੀਆਂ ਵੱਲੋਂ ਕੀਤੇ ਗਏ ਇੱਕ ਦੇਸੀ ਬੰਬ ਹਮਲੇ ਵਿੱਚ ਸੀ.ਆਰ.ਪੀ.ਐੱਫ਼ ਦੇ 26 ਜਵਾਨ ਜ਼ਖ਼ਮੀ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Police Personnel martyred in Jharkhand Maoist Attack