ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਿਤਾਰਾ ਹੋਟਲਾਂ ’ਚ ਰੋਟੀ ਖਾ ਕੇ ਹੋ ਜਾਂਦੇ ਸੀ ਗ਼ਾਇਬ

ਖੁੱਦ ਨੂੰ ਕਥਿਤ ਤੌਰ ਤੇ ਹੋਟਲ ਦਾ ਮਹਿਮਾਨ ਦੱਸਣ ਵਾਲੇ ਤੇ ਉੱਥੋਂ ਰੋਟੀ ਪਾਣੀ ਖਾਣ ਮਗਰੋਂ ਬਿੱਲ ਭਰੇ ਬਿਨਾ ਫਰਾਰ ਹੋਣ ਵਾਲੇ ਪਿਓ–ਪੁੱਤ ਦੀ ਜੋੜੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਮੁੰਬਈ ਦੇ ਕਫ ਪਰੇਡ ਇਲਾਕੇ ਚ ਇੱਕ ਪੰਜ ਸਿਤਾਰਾ ਹੋਟਲ ਦੇ ਕਰਮਚਾਰੀਆਂ ਤੋਂ ਸੂਚਨਾ ਮਿਲਣ ਮਗਰੋਂ ਪੁਲਿਸ ਨੇ ਦੋਨਾਂ ਨੂੰ ਦਬੋਚ ਲਿਆ। ਦੋਨਾਂ ਦੀ ਪਛਾਣ 57 ਸਾਲਾ ਸੁਹਾਸ ਨੇਰਲੇਕਰ ਅਤੇ ਪੁੱਤਰ 32 ਸਾਲਾ ਸਵੱਪਨੀਲ ਵਜੋਂ ਹੋਈ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਇਹ ਦੋਵੇਂ ਮੁੰਬਈ ਦੇ ਕਾਂਦੀਵਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਇਸ ਕਰਤੂਤ ਬਾਰੇ ਦੱਸਦਿਆਂ ਪੁਲਿਸ ਅਧਿਕਾਰੀ ਨੇ ਕਿਹਾ ਕਿ ਖੁੱਦ ਨੂੰ ਵਪਾਰੀ ਦੱਸ ਕੇ ਇਹ ਦੋਵੇਂ ਬੇਹੱਦ ਲਗਜ਼ਰੀ ਕਮਰਾ ਕਿਰਾਏ ਤੇ ਲੈਂਦੇ ਸਨ ਤੇ ਆਪਣੇ ਕਮਰਿਆਂ ਦੀ ਚਾਬੀ ਲੈਣ ਤੋਂ ਪਹਿਲਾਂ ਉਹ ਹੋਟਲ ਚ ਖਾਣਾ ਖਾਉਂਦੇ ਤੇ ਬਗੈਰ ਬਿੱਲ ਭਰੇ ਹੀ ਫਰਾਰ ਹੋ ਜਾਂਦੇ ਸਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਪੜਤਾਲ ਦੁਆਰਾ ਪਤਾ ਲੱਗਿਆ ਕਿ ਇਹ ਜੋੜੀ ਪਹਿਲਾਂ ਵੀ ਇਸੇ ਤਰ੍ਹਾਂ ਦੇ ਕਈ ਮਾਮਲਿਆਂ ਚ ਫਰਾਰ ਸਨ। ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 star hotels went missing after eating a meal