ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​5 ਵਿਦਿਆਰਥੀਆਂ ਦੀ ਡੁੱਬ ਕੇ ਮੌਤ

​​​​​​​5 ਵਿਦਿਆਰਥੀਆਂ ਦੀ ਡੁੱਬ ਕੇ ਮੌਤ

ਗੋਰਖਪੁਰ ਦੇ ਬੇਲਘਾਟ ਕਾਣਾ ਇਲਾਕੇ ਅਧੀਨ ਆਉਂਦੇ ਪਿੰਡ ਬੇਇਲੀ ਖੁਰਦ ਪਿੰਡ ਨੇੜੇ ਸਰਯੂ ਨਦੀ ਵਿੱਚ ਇਸ਼ਨਾਨ ਕਰਨ ਗਏ ਪੰਜ ਵਿਦਿਆਰਥੀਆਂ ਦੀ ਬੁੱਧਵਾਰ ਨੂੰ ਡੁੱਬ ਕੇ ਮੌਤ ਹੋ ਗਈ। ਪਿੰਡ ਵਾਸੀਆਂ ਤੇ ਗੋਤਾਖੋਰਾਂ ਨੇ ਸਰਯੂ ਨਦੀ ਦਾ ਪਾਣੀ ਜਾਲ ਨਾਲ ਛਾਣ ਕੇ ਦੇਰ ਰਾਤ ਤੱਕ ਸਾਰੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਲੱਭੀਆਂ। ਉਹ ਲਾਸ਼ਾਂ ਮਿਲਦਿਆਂ ਹੀ ਪਿੰਡ ਵਿੱਚ ਹੰਗਾਮਾ ਮੱਚ ਗਿਆ।

 

 

ਬੇਲਘਾਟ ਥਾਣਾ ਖੇਤਰ ਸਥਿਤ ਬੇਇਲੀ ਖੁਰਦ ਪਿੰਡ ਨਿਵਾਸੀ ਕ੍ਰਿਸ਼ਨ ਮੁਰਾਰੀ ਸ਼ੁਕਲ ਦਾ 14 ਸਾਲਾ ਪੁੱਤਰ ਸੱਤਿਅਮ 8ਵੀਂ ਦਾ ਵਿਦਿਆਰਥੀ ਸੀ। ਉਹ ਗੋਰਖਪੁਰ ’ਚ ਪੜ੍ਹਦਾ ਸੀ। ਕ੍ਰਿਸ਼ਨ ਮੁਰਾਰੀ ਦੇ ਭਰਾ ਮਦਨ ਮੁਰਾਰੀ ਸ਼ੁਕਲਾ ਦਾ 19 ਸਾਲਾ ਪੁੱਤਰ ਸੌਰਭ ਗੋਰਖਪੁਰ ਵਿਖੇ ਹੀ ਬੀਐੱਸ.ਸੀ. ਦਾ ਵਿਦਿਆਰਥੀ ਸੀ। ਤਿੰਨ ਦਿਨ ਪਹਿਲਾਂ ਹੋਲੀ ਦੀ ਛੁੱਟੀ ਉੱਤੇ ਦੋਵੇਂ ਘਰ ਗਏ ਸਨ।

 

 

ਪਿੰਡ ਦੇ ਹੀ ਧਰੁਵ ਨਾਰਾਇਣ ਸ਼ੁਕਲ ਦਾ 16 ਸਾਲਾ ਪੁੱਤਰ ਨਿਤੇਸ਼ ਵੀ ਗੋਰਖਪੁਰ ’ਚ ਪੜ੍ਹਦਾ ਸੀ। ਉਹ ਵੀ ਹੋਲੀ ਉੱਤੇ ਹੀ ਪਿੰਡ ਗਿਆ ਸੀ। ਧਰੁਵ ਨਾਰਾਇਣ ਦੇ ਭਰਾ ਦਿਨੇਸ਼ ਸ਼ੁਕਲ ਦਾ 17 ਸਾਲਾ ਪੁੱਤਰ ਅਮਲ ਬੇਲਘਾਟ ਵਿੱਚ ਇੰਟਰਮੀਡੀਏਟ ਦਾ ਵਿਦਿਆਰਥੀ ਸੀ। ਉਰੂਵਾ ਥਾਣਾ ਖੇਤਰ ਸਥਿਤ ਪਰਸਾ ਤਿਵਾਰੀ ਨਿਵਾਸੀ ਸੂਰਿਆਪਤੀ ਤ੍ਰਿਪਾਠੀ ਦਾ 18 ਸਾਲਾ ਪੁੱਤਰ ਆਦਰਸ਼ ਮੁੰਬਈ ਵਿੱਚ ਮੈਡੀਕਲ ਦਾ ਵਿਦਿਆਰਥੀ ਸੀ। ਉਹ ਪਿੰਡ ਆਇਆ ਸੀ। ਉਹ ਵੀ ਦੋ ਦਿਨ ਪਹਿਲਾਂ ਹੀ ਆਪਣੇ ਨਾਨਕੇ ਸ੍ਰੀ ਮਦਨ ਸ਼ੁਕਲਾ ਦੇ ਘਰ ਗਿਆ ਸੀ।

 

 

ਦੁਪਹਿਰ ਬਾਅਦ ਤਕਰੀਬਨ ਡੇਢ ਵਜੇ ਪੰਜ ਜਣੇ ਘਰੋਂ ਘੁੰਮਣ ਲਈ ਨਿੱਕਲੇ ਸਨ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪਰਤੇ, ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਈ। ਪਰਿਵਾਰਕ ਮੈਂਬਰ ਉਨ੍ਹਾਂ ਦੀ ਭਾਲ਼ ਕਰਨ ਲੱਗੇ। ਇਸ ਦੌਰਾਨ ਕੁਝ ਪਿੰਡ ਵਾਸੀ ਉਨ੍ਹਾਂ ਨੂੰ ਲੱਭਦੇ ਹੋਏ ਪਿੰਡ ਤੋਂ ਤਕਰੀਬਨ 500 ਮੀਟਰ ਦੀ ਦੂਰੀ ਉੱਤੇ ਵਹਿ ਰਹੀ ਸਰਯੂ ਨਦੀ ਦੇ ਕੰਢੇ ਪੁੱਜੇ।

 

 

ਲੋਕਾਂ ਨੇ ਨੌਜਵਾਨਾਂ ਦੇ ਮੋਬਾਇਲ ਨੰਬਰਾਂ ਉੱਤੇ ਡਾਇਲ ਕੀਤਾ। ਮੋਬਾਇਲ ਵੱਜਦਾ ਸੁਣਿਆ। ਲੋਕ ਆਵਾਜ਼ ਨੂੰ ਮਹਿਸੂਸ ਕਰਦਿਆਂ ਉੱਧਰ ਗਏ ਤੇ ਇੱਕ ਥਾਂ ਉੱਤੇ ਪੰਜੇ ਨੌਜਵਾਨਾਂ ਦੇ ਕੱਪੜੇ ਪਏ ਸਨ। ਕੱਪੜਿਆਂ ਵਿੱਚ ਉਨ੍ਹਾਂ ਦਾ ਇੱਕ ਮੋਬਾਇਲ ਵੀ ਸੀ। ਲੋਕ ਪਰੇਸ਼ਾਨ ਹੋ ਗਏ। ਇਹ ਖ਼ਦਸ਼ਾ ਹੋਇਆ ਕਿ ਸਾਰੇ ਨੌਜਵਾਨ ਨਦੀ ਵਿੱਚ ਇਸ਼ਨਾਨ ਕਰਨ ਗਏ ਹੋਣਗੇ ਤੇ ਡੁੱਬ ਗਏ ਹੋਣਗੇ।

 

 

ਨੌਜਵਾਨਾਂ ਦੇ ਨਦੀ ਵਿੱਚ ਡੁੱਬਣ ਦੀ ਖ਼ਬਰ ਸਮੁੱਚੇ ਪਿੰਡ ਵਿੱਚ ਫੈਲ ਗਈ। ਪਿੰਡ ਦੇ ਕੁਝ ਲੋਕ ਜਾਲ਼ ਲੈ ਦੇ ਨਦੀ ਵਿੱਚ ਉੱਤਰ ਗਏ। ਇਸ ਦੌਰਾਨ ਪੁਲਿਸ ਨੂੰ ਵੀ ਸੱਦ ਲਿਆ ਗਿਆ। ਦੇਰ ਰਾਤ ਤੱਕ ਸਾਰੀਆਂ ਲਾਸ਼ਾਂ ਮਿਲ ਗਈਆਂ ਸਨ। ਉਹ ਲਾਸ਼ਾਂ ਕੰਢੇ ਤੋਂ 20 ਮੀਟਰ ਦੂਰੀ ਉੱਤੇ ਨਦੀ ਅੰਦਰ ਇੱਕੋ ਥਾਂ ਉੱਤੇ ਫਸੀਆਂ ਹੋਈਆਂ ਸਨ।