ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਨਾਲ ਜੰਗ : ਮਰੀਜ਼ਾਂ ਲਈ ਬਣਨਗੇ 5 ਹਜ਼ਾਰ ਕਮਰੇ, 600 ਹੋਏ ਤਿਆਰ

ਕਾਰਪੋਰੇਟ ਸੋਸ਼ਲ ਰਿਸਪਾਂਸਿਬਿਲਿਟੀ (ਸੀਐਸਆਰ) ਦੇ ਜ਼ਰੀਏ ਦੇਸ਼ ਭਰ 'ਚ 600 ਕਮਰੇ ਕੋਰੋਨਾ ਨਾਲ ਪ੍ਰਭਾਵਿਤ ਮਰੀਜ਼ਾਂ ਤੇ ਸ਼ੱਕੀਆਂ ਲਈ ਤਿਆਰ ਕੀਤੇ ਗਏ ਹਨ। ਆਉਣ ਵਾਲੇ ਦਿਨਾਂ 'ਚ 5000 ਅਜਿਹੇ ਕਮਰੇ ਨਵੀਂ ਦਿੱਲੀ, ਕੋਲਕਾਤਾ, ਚੇਨਈ, ਬੰਗਲੁਰੂ, ਹੈਦਰਾਬਾਦ ਤੇ ਮੁੰਬਈ 'ਚ ਬਣਾਏ ਜਾਣਗੇ। ਇਨ੍ਹਾਂ ਵਿੱਚੋਂ ਲਗਭਗ 50% ਕਮਰੇ ਲੋੜਵੰਦਾਂ ਨੂੰ ਮੁਫ਼ਤ ਦਿੱਤੇ ਜਾਣਗੇ। ਉੱਥੇ ਹੀ ਬਾਕੀ ਕਮਰਿਆਂ ਲਈ ਉਨ੍ਹਾਂ ਲੋਕਾਂ ਤੋਂ ਫੀਸ ਲਈ ਜਾਵੇਗੀ, ਜੋ ਭੁਗਤਾਨ ਕਰਨ 'ਚ ਸਮਰੱਥ ਹਨ।
 

ਭਾਰਤ 'ਚ ਅਪੋਲੋ ਹਸਪਤਾਲਾਂ ਨੇ ਓਯੋ ਰੂਮਸ, ਫੈਬ ਹੋਟਲਸ, ਲੈਮਨ ਟ੍ਰੀ ਅਤੇ ਜਿੰਜਰ ਨਾਲ ਮਿਲ ਕੇ ਲਗਭਗ 5000 ਅਜਿਹੇ ਕਮਰੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜੋ ਵੱਡੇ ਸ਼ਹਿਰਾਂ ਵਿੱਚ ਮਰੀਜ਼ਾਂ ਤੇ ਸ਼ੱਕੀ ਵਿਅਕਤੀਆਂ ਨੂੰ ਆਈਸੋਲੇਟ ਕਰਨ ਵਿੱਚ ਮਦਦ ਕਰਨਗੇ। ਇੱਥੇ ਆਈਸੋਲੇਸ਼ਨ 'ਚ ਰੱਖੇ ਗਏ ਮਰੀਜ਼ਾਂ ਲਈ ਅਪੋਲੋ ਟੈਲੀਮੈਡੀਸਿਨ ਨੈਟਵਰਕ ਫ਼ਾਊਂਡੇਸ਼ਨ ਵੱਲੋਂ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿੱਤੀ ਜ਼ਰੂਰਤ ਦਾ ਧਿਆਨ ਸਟੇਟ ਬੈਂਕ ਆਫ਼ ਇੰਡੀਆ, ਡਿਊਸ਼ ਬੈਂਕ ਅਤੇ ਐਚਯੂਐਲ ਰੱਖਣਗੇ। ਹੋਟਲ ਕੰਪਨੀਆਂ ਦੀ ਥਾਂ ਦੀ ਵਰਤੋਂ ਕਮਰਿਆਂ ਵਜੋਂ ਕੀਤੀ ਜਾਵੇਗੀ। ਇਨ੍ਹਾਂ ਕਮਰਿਆਂ 'ਚ ਬੀਮਾਰ ਵਿਅਕਤੀ ਨੂੰ ਲੋੜ ਪੈਣ 'ਤੇ ਜ਼ਰੂਰਤ ਨਾਲ ਸਬੰਧਤ ਚੀਜ਼ਾਂ ਤੇ ਸੇਵਾਵਾਂ ਉਪਲੱਬਧ ਕਰਵਾਈਆਂ ਜਾਣਗੀਆਂ।
 

ਅਜਿਹੀ ਸਹੂਲਤ ਉਪਲੱਬਧ ਹੋਵੇਗੀ :
ਕੋਰੋਨਾ ਨਾਲ ਪ੍ਰਭਾਵਿਤ ਇਲਾਕਿਆਂ ਦੇ ਯਾਤਰਾ ਇਤਿਹਾਸ ਜਾਂ ਫਿਰ ਲਾਗ ਦੇ ਸੰਪਰਕ 'ਚ ਆਉਣ ਦੀ ਹਾਲਤ 'ਚ ਕੋਈ ਵੀ ਵਿਅਕਤੀ ਅਪੋਲੋ ਹਸਪਤਾਲ ਦੀ ਵੈਬਸਾਈਟ 'ਤੇ ਕਮਰੇ ਦੀ ਉਪਲੱਬਧਤਾ ਬਾਰੇ ਪਤਾ ਕਰ ਸਕਦਾ ਹੈ। ਤਿੰਨ ਘੰਟੇ ਦੇ ਅੰਦਰ ਵਿਅਕਤੀ ਨੂੰ ਉਪਲੱਬਧਤਾ ਬਾਰੇ ਦੱਸ ਦਿੱਤਾ ਜਾਵੇਗਾ। ਅਪੋਲੋ ਵੱਲੋਂ ਇਸ ਨਾਲ ਸਬੰਧਤ ਸਾਰੇ ਹਿੱਸੇਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।

 

ਹੋਟਲ 'ਚ ਇਲਾਜ :
ਜਿਵੇਂ ਹੀ ਪ੍ਰਭਾਵਿਤ ਵਿਅਕਤੀ ਕੁਆਰੰਟੀਨ ਲਈ ਹੋਟਲ 'ਚ ਜਾਵੇਗਾ, ਉਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਨਾਲ ਹੀ ਲਾਗ ਨਾਲ ਜੁੜੇ ਸਾਰੇ ਪਹਿਲੂਆਂ ਦੀ ਵਿਆਖਿਆ ਕੀਤੀ ਜਾਵੇਗੀ। ਉਸ ਨੂੰ ਇਹ ਵੀ ਨਿਰਦੇਸ਼ ਦਿੱਤੇ ਜਾਣਗੇ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ? ਟੈਲੀਮੈਡੀਸਿਨ ਰਾਹੀਂ ਮੋਬਾਈਲ ਐਪ 'ਤੇ ਡਾਕਟਰੀ ਸਲਾਹ ਹਰ ਸਮੇਂ ਉਪਲੱਬਧ ਰਹੇਗੀ। ਦਵਾਈਆਂ ਦੀ ਉਪਲੱਬਧਤਾ ਤੇ ਟੈਸਟ ਦੀ ਵੀ ਸਹੂਲਤ ਉੱਥੇ ਦਿੱਤੀ ਜਾਵੇਗੀ।

 

ਇਸ ਸਥਿਤੀ 'ਚ ਹਸਪਤਾਲ ਭੇਜਿਆ ਜਾਵੇਗਾ :
ਤੇਜ਼ ਬੁਖਾਰ ਅਤੇ ਸਾਹ ਲੈਣ 'ਚ ਪ੍ਰੇਸ਼ਾਨੀ ਜਾਂ ਫਿਰ ਕੋਰੋਨਾ ਜਾਂਚ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਜੇ ਲੋੜ ਪਵੇ ਤਾਂ ਮਰੀਜ਼ ਨੂੰ ਹਸਪਤਾਲ 'ਚ ਸ਼ਿਫ਼ਟ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਆਈਸੋਲੇਸ਼ਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਜੇ ਵਿਅਕਤੀ ਦੀ ਟੈਸਟ ਰਿਪੋਰਟ ਨੈਗੇਟਿਵ ਆਉਂਦੀ ਹੈ ਅਤੇ ਮਾਹਿਰ ਮਨਜੂਰੀ ਦਿੰਦੇ ਹਨ ਤਾਂ ਉਸ ਨੂੰ ਜ਼ਰੂਰੀ ਡਾਕਟਰੀ ਸਲਾਹ, ਦਵਾਈਆਂ ਨਾਲ ਘਰ ਭੇਜ ਦਿੱਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 thousand rooms to be built for coronavirus patients 600 are ready