ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ `ਚ ਪੰਜ ਔਰਤਾਂ ਨਾਲ ਸਮੂਹਕ ਬਲਾਤਕਾਰ

ਝਾਰਖੰਡ `ਚ ਪੰਜ ਔਰਤਾਂ ਨਾਲ ਸਮੂਹਕ ਬਲਾਤਕਾਰ

ਇੱਕ ਗ਼ੈਰ-ਸਰਕਾਰੀ ਜੱਥੇਬੰਦੀਆਂ ਨਾਲ ਸਬੰਧਤ ਪੰਜ ਔਰਤਾਂ ਨਾਲ ਝਾਰਖੰਡ ਦੇ ਕਬਾਇਲੀ ਇਲਾਕੇ ਵਿੱਚ ਬੰਦੂਕ ਦੀ ਨੋਕ `ਤੇ ਸਮੂਹਕ ਬਲਾਤਕਾਰ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਔਰਤਾਂ ਆਪਣੀ ਜੱਥੇਬੰਦੀ ਦੀ 11 ਮੈਂਬਰੀ ਟੀਮ ਦਾ ਹਿੱਸਾ ਸਨ, ਜਿਹੜੀ ਇਨ੍ਹਾਂ ਇਲਾਕਿਆਂ ਵਿੱਚ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਇੱਥੇ ਪੁੱਜੀ ਸੀ। ਇਨ੍ਹਾਂ ਔਰਤਾਂ ਨਾਲ ਮੌਜੂਦ ਛੇ ਮਰਦਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੁਲਿਸ ਅਨੁਸਾਰ ਬਲਾਤਕਾਰੀਆਂ ਨੇ ਆਪਣਾ ਮੂੰਹ ਕਾਲ਼ਾ ਕਰਦੇ ਸਮੇਂ ਇੱਕ ਵਿਡੀਓ ਵੀ ਬਣਾਈ ਤੇ ਧਮਕੀ ਦਿੱਤੀ ਕਿ ਜੇ ਉਨ੍ਹਾਂ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ, ਤਾਂ ਇਹ ਵਿਡੀਓ ਜਨਤਕ ਕਰ ਦਿੱਤੀ ਜਾਵੇਗੀ।

11 ਮੈਂਬਰੀ ਟੀਮ ਇੱਕ ਗ਼ੈਰ-ਮੁਨਾਫ਼ਾਕਾਰੀ ਜੱਥੇਬੰਦੀ ਨਾਲ ਸਬੰਧਤ ਹੈ, ਜਿਸ ਨੁੰ ਸਥਾਨਕ ਈਸਾਈੵ ਮਿਸ਼ਨਰੀਆਂ ਦੀ ਹਮਾਇਤ ਹਾਸਲ ਹੈ। ਉਹ ਝਾਰਖੰਡ ਦੀ ਰਾਜਧਾਲੀ ਰਾਂਚੀ ਤੋਂ 50 ਕਿਲੋਮੀਟਰ ਦੂਰ ਖੂੰਤੀ ਜਿ਼ਲ੍ਹੇ ਦੇ ਕੋਚਾਂਗ ਵਿੱਚ ਮਨੁੱਖੀ ਸਮੱਗਲਿੰਗ ਖਿ਼ਲਾਫ਼ ਇੱਕ ਨੁੱਕੜ ਨਾਟਕ ਖੇਡਣ ਲਈ ਗਏ ਸਨ।

ਜਦੋਂ ਉਹ ਨੁੱਕੜ ਨਾਟਕ ਚੱਲ ਰਿਹਾ ਸੀ, ਤਾਂ ਹਥਿਆਰਬੰਦ ਵਿਅਕਤੀਆਂ ਦਾ ਇੱਕ ਗਿਰੋਹ ਮੋਟਰਸਾਇਕਲਾਂ `ਤੇ ਆਇਆ। ਉਨ੍ਹਾਂ ਨੇ ਟੀਮ ਦੇ ਮਰਦ ਮੈਂਬਰਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਔਰਤਾਂ ਨੂੰ ਬੰਦੂਕ ਦੀ ਨੋਕ `ਤੇ ਆਪਣੇ ਨਾਲ ਲੈ ਗਏ। ਤਿੰਨ ਘੰਟਿਆਂ ਪਿੱਛੋਂ ਉਨ੍ਹਾਂ ਨੂੰ ਜੰਗਲ਼ ਵਿੱਚ ਛੱਡ ਦਿੱਤਾ। ਉਨ੍ਹਾਂ ਔਰਤਾਂ ਨਾਲ ਦੋ ਨੰਨਜ਼ (ਈਸਾਈ ਸੰਤਣੀਆਂ) ਵੀ ਸਨ, ਉਨ੍ਹਾਂ ਨੂੰ ਸ਼ਰਾਰਤੀ ਅਨਸਰਾਂ ਨੇ ਕੁਝ ਨਹੀਂ ਕਿਹਾ।

ਬਲਾਤਕਾਰੀ ਼ਸ਼ਰਾਰਤੀ ਅਨਸਰਾਂ ਵੱਲੋਂ ਧਮਕਾਏ ਜਾਣ ਕਾਰਨ ਔਰਤਾਂ ਨੇ ਕਿਸੇ ਨੂੰ ਵੀ ਇਸ ਘਟਨਾ ਬਾਰੇ ਨਾ ਦੱਸਿਆ। ਉਨ੍ਹਾਂ ਦੇ ਮੈਡੀਕਲ ਨਿਰੀਖਣ ਤੋਂ ਬਲਾਤਕਾਰ ਹੋਣ ਦੀ ਪੁਸ਼ਟੀ ਹੋਈ ਹੈ ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ।

ਮੁਢਲੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਬਲਾਤਕਾਰੀ ਸਥਾਨਕ ਪਠਾਲਗੜੀ ਕਬੀਲੇ ਨਾਲ ਸਬੰਧਤ ਹੋ ਸਕਦੇ ਹਨ। ਇਨ੍ਹਾਂ ਕਬੀਲਿਆਂ ਵਿੱਚ ਕਿਸੇ ਸਰਕਾਰ ਦੀ ਨਹੀਂ, ਸਗੋਂ ਕਬੀਲੇ ਦੇ ਸਰਦਾਰ ਦਾ ਹੁਕਮ ਚੱਲਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਭਾਰਤੀ ਸੰਵਿਧਾਨ ਨੇ ਉਨ੍ਹਾਂ ਨੂੰ ਆਪਣੀਆਂ ਪ੍ਰਣਾਲੀਆਂ ਕਾਇਮ ਕਰਨ ਦੀ ਆਜ਼ਾਦੀ ਦਿੱਤੀ ਹੋਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 Women Raped in Jharkhand