ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਚ ਨਹੀ਼ਂ ਸਕੀ ਕਰਨਾਲ ਲਾਗੇ 50 ਫ਼ੁੱਟ ਬੋਰਵੈੱਲ ’ਚ ਡਿੱਗੀ 5 ਸਾਲਾ ਬੱਚੀ

ਕਰਨਾਲ ਲਾਗੇ 50 ਫ਼ੁੱਟ ਬੋਰਵੈੱਲ ’ਚ ਡਿੱਗੀ 5 ਸਾਲਾ ਬੱਚੀ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ’ਚ ਘਰੌਂਡਾ ਲਾਗਲੇ ਪਿੰਡ ਹਰੀ ਸਿੰਘਪੁਰਾ ’ਚ 5 ਸਾਲਾਂ ਦੀ ਜਿਹੜੀ ਬੱਚੀ 50 ਫ਼ੁੱਟ ਡੂੰਘੇ ਬੋਰਵੈੱਲ ’ਚ ਡਿੱਗ ਪਈ ਸੀ, ਉਸ ਦੀ ਸਿਰਫ਼ ਲਾਸ਼ ਨੂੰ ਹੀ ਬਾਹਰ ਕੱਢਿਆ ਜਾ ਸਕਿਆ ਹੈ। ਉਸ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਪੂਰੇ ਜ਼ੋਰਾਂ ’ਤੇ ਚਲਾਏ ਜਾ ਰਹੇ ਸਨ। NDRF ਤੇ ਹੋਰ ਰਾਹਤ ਟੀਮਾਂ ਵੱਲੋਂ ਕੀਤੇ ਗਏ ਅਣਥੱਕ ਜਤਨਾਂ ਦੇ ਬਾਵਜੂਦ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ।

 

 

ਜਿਸ ਬੋਰਵੈੱਲ ’ਚ ਉਹ ਲੜਕੀ ਐਤਵਾਰ ਸ਼ਾਮੀਂ 5 ਕੁ ਵਜੇ ਡਿੱਗੀ ਸੀ, ਉਸ ਦੇ ਸਮਾਨੰਤਰ ਇੱਕ ਹੋਰ ਟੋਆ ਪੁੱਟ ਕੇ ਉਸ ਨੂੰ ਬਾਹਰ ਕੱਢਣ ਲਈ ਜੇਸੀਬੀ ਮਸ਼ੀਨਾਂ ਲਾਈਆਂ ਗਈਆਂ ਸਨ। ਪਰ ਅੱਜ ਸੋਮਵਾਰ ਨੂੰ ਸਵੇਰੇ 9:30 ਵਜੇ ਉਸ ਦੀ ਸਿਰਫ਼ ਲਾਸ਼ ਹੀ ਨਿੱਕਲ ਸਕੀ ਹੈ।

ਕਰਨਾਲ ਲਾਗੇ 50 ਫ਼ੁੱਟ ਬੋਰਵੈੱਲ ’ਚ ਡਿੱਗੀ 5 ਸਾਲਾ ਬੱਚੀ

 

ਹਾਲੇ ਬੀਤੇ ਦਿਨੀਂ ਤਾਮਿਲ ਨਾਡੂ ’ਚ ਦੋ ਸਾਲਾਂ ਦਾ ਸੁਜੀਤ ਵਿਲਸਨ 100 ਫ਼ੁੱਟ ਡੂੰਘੇ ਬੋਰ ’ਚ ਡਿੱਗ ਪਿਆ ਸੀ ਪਰ ਰਾਹਤ ਕਾਰਜਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਸੀ ਜਾ ਸਕਿਆ।

 

 

ਇੰਝ ਹੀ ਕੁਝ ਸਮਾਂ ਪਹਿਲਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ’ਚ ਫ਼ਤਿਹਵੀਰ ਸਿੰਘ ਨਾਂਅ ਦਾ ਚਾਰ ਸਾਲਾਂ ਦਾ ਬੱਚਾ ਵੀ ਬੋਰਵੈੱਲ ’ਚ ਡਿੱਗ ਕੇ ਜਾਨ ਤੋਂ ਹੱਥ ਧੋ ਬੈਠਾ ਸੀ।

 

 

ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਕੇਂਦਰ ਤੇ ਸਾਰੀਆਂ ਸੂਬਾ ਸਰਕਾਰਾਂ ਨੂੰ ਬੋਰਵੈੰਲ ਖੁੱਲ੍ਹੇ ਰੱਖਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।

 

 

ਇਸ ਤੋਂ ਪਹਿਲਾਂ ਵੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਹੀ ਰਹਿੰਦੀਆਂ ਹਨ ਪਰ ਇਸ ਪਾਸੇ ਆਮ ਲੋਕਾਂ ਨੇ ਵੀ ਕਦੇ ਬਹੁਤਾ ਧਿਆਨ ਨਹੀਂ ਦਿੱਤੀ। ਸਾਵਧਾਨੀ ਤੇ ਬਚਾਅ ਰੱਖਣ ਵਿੱਚ ਹੀ ਬਚਾਅ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5 year old girl fell into 50 feet deep borewell near Karnal