ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਰੂਕਸ਼ੇਤਰ ਲਾਗੇ ਕੋਲਡ ਸਟੋਰੇਜ ’ਚੋਂ ਗੈਸ ਰਿਸਣ ਕਾਰਨ 50 ਬੇਹੋਸ਼, 100 ਹੋਰ ਪ੍ਰਭਾਵਿਤ

ਕੁਰੂਕਸ਼ੇਤਰ ਲਾਗੇ ਕੋਲਡ ਸਟੋਰੇਜ ’ਚੋਂ ਗੈਸ ਰਿਸਣ ਕਾਰਨ 50 ਬੇਹੋਸ਼, 100 ਹੋਰ ਪ੍ਰਭਾਵਿਤ

ਕੁਰੂਕਸ਼ੇਤਰ ਜ਼ਿਲ੍ਹੇ ’ਚ ਇੱਕ ਕੋਲਡ ਸਟੋਰੇਜ ਪਲਾਂਟ ’ਚੋਂ ਅਮੋਨੀਆ ਗੈਸ ਰਿਸਣ ਕਾਰਨ 50 ਵਿਅਕਤੀਆਂ ਦੇ ਬੇਹੋਸ਼ ਹੋਣ ਤੇ 100 ਹੋਰਨਾਂ ਦੇ ਪ੍ਰਭਾਵਿਤ ਹੋਣ ਦੀ ਖ਼ਬਰ ਹੈ। ਦੋ ਵਿਅਕਤੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਕੁਰੂਕਸ਼ੇਤਰ ਦੇ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

 

 

ਪੁਲਿਸ ਨੇ ਨਲਵੀ ਪਿੰਡ ’ਚ ਹਰਗੋਬਿੰਦ ਕੋਲਡ ਸਟੋਰੇਜ ਲਾਗਲੇ ਰਿਹਾਇਸ਼ੀ ਇਲਾਕਿਆਂ ’ਚੋਂ 100 ਵਿਅਕਤੀਆਂ ਨੂੰ ਕੱਢਿਆ। ਗੈਸ ਰਿਸਣ ਦਾ ਕਾਰਨ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

 

 

ਇੱਕ ਅਧਿਕਾਰੀ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਪਲਾਂਟ ’ਚ ਮੰਗਲਵਾਰ ਰਾਤੀਂ 9:30 ਵਜੇ ਜ਼ਹਿਰੀਲੀ ਗੈਸ ਰਿਸਣੀ ਸ਼ੁਰੂ ਹੋ ਗਈ ਸੀ; ਤਦ ਜ਼ਿਆਦਾਤਰ ਕਰਮਚਾਰੀ ਯੂਨਿਟ ਦੇ ਅੰਦਰ ਕੰਮ ਨਹੀਂ ਕਰ ਰਹੇ ਸਨ।

 

 

ਅਧਿਕਾਰੀ ਨੇ ਦੱਸਿਆ ਕਿ ਉਹ ਗੈਸ ਬਾਅਦ ’ਚ ਆਲੇ–ਦੁਆਲੇ ਦੇ ਇਲਾਕਿਆਂ ’ਚ ਫੈਲ ਗਈ ਸੀ। ਕੁਰੂਕਸ਼ੇਤਰ ਦੇ ਐੱਸਐੱਸਪੀ ਆਸਥਾ ਮੋਦੀ ਨੇ ਦੱਸਿਆ ਕਿ ਗੈਸ ਰਿਸਣ ’ਤੇ ਕਾਬੂ ਪਾ ਲਿਆ ਗਿਆ ਹੈ।

 

 

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਗੈਸ ਰਿਸਣ ਦੀ ਘਟਨਾ ਦੀ ਮੁਢਲੀ ਜਾਂਚ ਦੌਰਾਨ ਕੰਪਨੀ ’ਚ ਖ਼ਾਮੀਆਂ ਪਾਈਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 fainted due to Cold Storage Gas Leak near Kurukshetra 100 more affected