ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ `ਚ ਰੇਲ-ਗੱਡੀ `ਚੋਂ ਮਿਲੇ 50 ਮਨੁੱਖੀ ਪਿੰਜਰ

ਬਿਹਾਰ `ਚ ਰੇਲ-ਗੱਡੀ `ਚੋਂ ਮਿਲੇ 50 ਮਨੁੱਖੀ ਪਿੰਜਰ

ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਜਵਾਨਾਂ ਨੇ ਮਨੁੱਖੀ ਪਿੰਜਰਾਂ ਦੇ ਇੱਕ ਸਮੱਗਲਰ ਨੂੰ ਬਿਹਾਰ ਦੇ ਸਾਰਨ ਜਿ਼ਲ੍ਹੇ ਦੇ ਛਪਰਾ ਰੇਲਵੇ ਸਟੇਸ਼ਨ ਤੋਂ ਹਿਰਾਸਤ `ਚ ਲਿਆ ਹੈ। ਸੰਜੇ ਪ੍ਰਸਾਦ ਨਾਂਅ ਦੇ ਮੁਲਜ਼ਮ ਕੋਲੋਂ 50 ਮਨੁੱਖੀ ਪਿੰਜਰ ਬਰਾਮਦ ਹੋਏ ਹਨ। ਉਹ ਬਲੀਆ-ਸਿਆਲਦਾਹ ਐਕਸਪ੍ਰੈਸ `ਚ ਯਾਤਰਾ ਕਰ ਰਿਹਾ ਸੀ।


ਜੀਆਰਪੀ ਦੇ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਮਨੁੱਖੀ ਪਿੰਜਰ ਉੱਤਰ ਪ੍ਰਦੇਸ਼ ਦੇ ਬਲੀਆ ਜਿ਼ਲ੍ਹੇ `ਚੋਂ ਲਿਆਂਦੇ ਗਏ ਹਨ। ਉਨ੍ਹਾਂ ਨੂੰ ਸ਼ਾਇਦ ਭੂਟਾਨ ਰਸਤੇ ਚੀਨ `ਚ ਸਮੱਗਲ ਕਰਨ ਦੀ ਯੋਜਨਾ ਸੀ।


ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤੇ ਉਸ ਦੇ ਸਾਰੇ ਮੋਬਾਇਲ ਸੰਪਰਕ-ਨੰਬਰਾਂ ਦੀ ਵੀ ਪੁਣਛਾਣ ਕੀਤੀ ਗਈ।


ਸੋਨਪੁਰ ਦੇ ਡੀਐੱਸਪੀ ਮੁਹੰਮਦ ਤਨਵੀਰ ਨੇ ਕਿਹਾ ਕਿ ਜੀਆਰਪੀ ਦੇ ਜਵਾਨਾਂ ਨੇ ਮੁਲਜ਼ਮ ਕੋਲੋਂ ਨੇਪਾਲ ਤੇ ਭੂਟਾਨ ਦੀਆਂ ਕਰੰਸੀਆਂ ਦੇ ਨਾਲ-ਨਾਲ, ਬਹੁਤ ਸਾਰੇ ਏਟੀਐੱਮ ਕਾਰਡ, ਦੋ ਸ਼ਨਾਖ਼ਤੀ ਕਾਰਡ ਅਤੇ ਨੇਪਾਲੀ ਮੋਬਾਇਲ ਫ਼ੋਨ ਨੰਬਰਾਂ ਵਾਲੇ ਸਿਮ ਕਾਰਡ ਬਰਾਮਦ ਹੋਏ ਹਨ। ਉਸ ਦੇ ਇੱਕ ਸ਼ਲਾਖ਼ਤੀ ਕਾਰਡ `ਤੇ ਤਾਂ ਪੱਛਮੀ ਚੰਪਾਰਨ ਦੇ ਪਹਾੜਪੁਰ ਦਾ ਪਤਾ ਹੈ, ਜਦ ਕਿ ਦੂਜੇ `ਤੇ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਦਾ ਪਤਾ ਹੈ।


ਜੀਆਰਪੀ ਵੱਲੋਂ ਅੱਜ ਮੁਲਜ਼ਮ ਨੂੰ ਅਦਾਲਤ `ਚ ਪੇਸ਼ ਕੀਤਾ ਜਾ ਰਿਹਾ ਹੈ। ਇੱਕ ਅਧਿਕਾਰੀ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਦੁਨੀਆ ਵਿੱਚ ਮੈਡੀਕਲ ਦੇ ਵਿਦਿਆਰਥੀਆਂ ਲਈ ਮਨੁੱਖੀ ਪਿੰਜਰਾਂ ਦੀ ਮੰਗ ਬਹੁਤ ਜਿ਼ਆਦਾ ਹੈ।


ਮੁਲਜ਼ਮ ਕੋਲੋਂ ਵਿਦੇਸ਼ੀ ਕਰੰਸੀ ਦੀ ਬਰਾਮਦਗੀ ਇਸ ਗੱਲ ਦਾ ਪੁਖ਼ਤਾ ਸਬੂਤ ਹੈ ਕਿ ਮਨੁੱਖੀ ਪਿੰਜਰਾਂ ਦੀ ਸਮੱਗਲਿੰਗ ਦੇ ਇਸ ਧੰਦੇ ਦੇ ਤਾਰ ਹੋਰਨਾਂ ਦੇਸ਼ਾਂ ਨਾਲ ਵੀ ਜੁੜੇ ਹੋਏ ਹਨ।


ਸਾਲ 2009 `ਚ, ਸਾਰਨ ਪੁਲਿਸ ਨੇ ਇੱਕ ਬੱਸ `ਚੋਂ 67 ਮਨੁੱਖੀ ਪਿੰਜਰ ਬਰਾਮਦ ਕੀਤੇ ਸਨ ਤੇ ਨਾਲ ਇੱਕ ਸਮੱਗਲਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ 2004 `ਚ, 1000 ਮਨੁੱਖੀ ਪਿੰਜਰ ਤੇ ਮਨੁੱਖੀ ਸਰੀਰ ਦੇ ਹੋਰ ਅੰਗ ਗਯਾ `ਚ ਫ਼ਾਲਗੂ ਨਦੀ `ਚੋਂ ਬਰਾਮਦ ਹੋਏ ਸਨ।   

ਬਿਹਾਰ `ਚ ਰੇਲ-ਗੱਡੀ `ਚੋਂ ਮਿਲੇ 50 ਮਨੁੱਖੀ ਪਿੰਜਰ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 Human Skeletons recovered from Bihar rail