ਕਸ਼ਮੀਰ ਸਥਿਤ ਭਾਰਤੀ ਫੌਜ ਦੀ 15ਵੀਂ ਕੋਰ ਵੱਲੋਂ ਚਲਾਏ ਜਾ ਰਹੀ ਮੁਹਿੰਮ ‘ਆਪ੍ਰੇਸ਼ਨ ਮਾਂ’ ਦੇ ਪ੍ਰਭਾਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਸ਼ਲਾਘਾਯੋਗ ਉੱਦਮ ਸਦਕੇ ਇਸ ਸਾਲ 50 ਕਸ਼ਮੀਰੀ ਨੌਜਵਾਨਾਂ ਨੇ ਦਹਿਸ਼ਤ ਦਾ ਰਾਹ ਛੱਡ ਦਿੱਤਾ ਹੈ ਤੇ ਮੁੱਖ ਧਾਰਾ ਚ ਸ਼ਾਮਲ ਹੋ ਗਏ ਹਨ।
ਕਸ਼ਮੀਰ ਸਥਿਤ ਭਾਰਤੀ ਫੌਜ ਦੀ 15ਵੀਂ ਕੋਰ ਵੱਲੋਂ ਚਲਾਏ ਜਾ ਰਹੀ ਮੁਹਿੰਮ ‘ਆਪ੍ਰੇਸ਼ਨ ਮਾਂ’ ਦੇ ਪ੍ਰਭਾਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਸ਼ਲਾਘਾਯੋਗ ਉੱਦਮ ਸਦਕੇ ਇਸ ਸਾਲ 50 ਕਸ਼ਮੀਰੀ ਨੌਜਵਾਨਾਂ ਨੇ ਦਹਿਸ਼ਤ ਦਾ ਰਾਹ ਛੱਡ ਦਿੱਤਾ ਹੈ ਤੇ ਮੁੱਖ ਧਾਰਾ ਚ ਸ਼ਾਮਲ ਹੋ ਗਏ ਹਨ।
15ਵੀਂ ਕੋਰ ਦੇ ਮੁਖੀ ਲੈਫਟੀਨੈਂਟ ਜਨਰਲ ਕੰਵਲਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਨੇ ਲਾਪਤਾ ਨੌਜਵਾਨਾਂ ਨੂੰ ਲੱਭਣ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੱਕ ਪਹੁੰਚਣ ਦਾ ਕੰਮ ਕੀਤਾ। ਫ਼ੌਜ ਦੀ 15ਵੀਂ ਕੋਰ ਨੂੰ ਚਿਨਾਰ ਕੋਰ ਵੀ ਕਿਹਾ ਜਾਂਦਾ ਹੈ। ਕੋਰ ਨੇ ਵਾਦੀ ਅਤੇ ਉੱਤਰ-ਪੂਰਬ ਵਿਚ ਅੱਤਵਾਦ ਵਿਰੁੱਧ ਲੜਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਲੈਫਟੀਨੈਂਟ ਜਨਰਲ ਢਿੱਲੋਂ ਨੇ ਹਾਲ ਹੀ ਵਿੱਚ ਪਵਿੱਤਰ ਕੁਰਾਨ ਵਿੱਚ ਮਾਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਹੈ ਕਿ ਪਹਿਲਾਂ ਚੰਗੇ ਕੰਮ ਕਰੋ, ਫਿਰ ਆਪਣੀ ਮਾਂ ਦੀ ਸੇਵਾ ਕਰੋ, ਫਿਰ ਆਪਣੇ ਪਿਤਾ ਕੋਲ ਜਾਓ। ਇਸ ਨਾਲ ਮੈਨੂੰ ਭਟਕੇ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲ ਲਿਜਾਣ ਵਿਚ ਮਦਦ ਮਿਲੀ।
ਆਪਣੇ ਸੰਦੇਸ਼ ਨੂੰ ਦਰਸਾਉਂਦੇ ਹੋਏ ਮਾਪਿਆਂ ਦੀ ਪਛਾਣ ਗੁਪਤ ਰੱਖਦਿਆਂ ਜਨਰਲ ਢਿੱਲੋਂ ਨੇ ਉਨ੍ਹਾਂ ਨੂੰ ਘਾਟੀ ਦਾ ਇੱਕ ਕੀਮਤੀ ਤੋਹਫਾ ਕਿਹਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਨਾਂ ਚ ਸੈਨਾ ਦੇ ਮਾਨਵਤਾਵਾਦੀ ਕਾਡਰ ਲਈ ਬਹੁਤ ਸਤਿਕਾਰ ਹੈ। ਜਨਰਲ ਨੇ ਕਿਹਾ ਕਿ ਅੱਤਵਾਦੀਆਂ ਨੂੰ ਅੱਧ ਵਿਚਾਲੇ ਮੁਕਾਬਲਾ ਰੋਕ ਕੇ ਕੁਝ ਥਾਵਾਂ 'ਤੇ ਆਤਮ ਸਮਰਪਣ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਸਥਾਨਕ ਅੱਤਵਾਦੀ ਦੇ ਫੜੇ ਜਾਣ ਦੀ ਸੂਚਨਾ ਮਿਲਣ ‘ਤੇ ਅਸੀਂ ਉਸ ਦੀ ਮਾਂ ਦਾ ਪਤਾ ਲਗਾਉਂਦੇ ਹਾਂ ਤੇ ਦੋਵਾਂ ਨਾਲ ਗੱਲਬਾਤ ਕਰਨ ਦਾ ਪ੍ਰਬੰਧ ਕਰਦੇ ਹਾਂ। ਕੁਝ ਮੁਠਭੇੜ ਦਾ ਅੰਤ ਮਾਂ ਅਤੇ ਬੇਟੇ ਦੇ ਕ੍ਰਿਸ਼ਮਈ ਮੇਲ ਨਾਲ ਖਤਮ ਹੋਇਆ ਹੈ। ਇਸ ਤਰ੍ਹਾਂ ਅਸੀਂ ਫੌਜ ਦੇ ਯਤਨਾਂ ਸਦਕਾ ਕਸ਼ਮੀਰੀ ਨੌਜਵਾਨਾਂ ਦੀ ਜਾਨ ਬਚਾਈ ਹੈ। ਅਸੀਂ ਲਾਸ਼ਾਂ ਦੀ ਗਿਣਤੀ ਕਰਨ ਦੇ ਸ਼ੌਕੀਨ ਨਹੀਂ ਪਰ ਉਨ੍ਹਾਂ ਨੌਜਵਾਨਾਂ ਦੀ ਗਿਣਤੀ ਨੂੰ ਤਰਜੀਹ ਦਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਹੈ। ਮੈਂ ਖੁਸ਼ ਹਾਂ ਕਿ ਇਸ ਸਾਲ 50 ਨੌਜਵਾਨ ਆਪਣੇ ਪਰਿਵਾਰਾਂ ਨੂੰ ਵਾਪਸ ਪਰਤੇ ਹਨ।