ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ : ਕੇਂਦਰ ਸਰਕਾਰ ਦਾ ਫ਼ੈਸਲਾ, 50% ਸਰਕਾਰੀ ਮੁਲਾਜ਼ਮ ਘਰੋਂ ਕੰਮ ਕਰਨਗੇ

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇੱਕ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ 50 ਫ਼ੀਸਦੀ ਮੁਲਾਜ਼ਮ ਰੋਜ਼ਾਨਾ ਦਫ਼ਤਰ ਆਉਣਗੇ ਅਤੇ ਬਾਕੀ 50 ਫ਼ੀਸਦੀ ਮੁਲਾਜ਼ਮਾਂ ਨੂੰ ਘਰੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਰਮਚਾਰੀਆਂ ਦੇ ਕੰਮ ਦੇ ਘੰਟੇ ਬਦਲੇ ਜਾ ਸਕਦੇ ਹਨ। ਇਹ ਆਦੇਸ਼ ਕੇਂਦਰੀ ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ ਮੰਤਰਾਲੇ ਨੇ ਜਾਰੀ ਕੀਤੇ ਹਨ।
 

 

ਆਦੇਸ਼ ਦੇ ਅਨੁਸਾਰ ਸਾਰੇ ਕਰਮਚਾਰੀ ਵਾਰੀ-ਵਾਰੀ ਘਰ ਅਤੇ ਦਫ਼ਤਰ 'ਚ ਕੰਮ ਕਰਨਗੇ। ਇਹ ਆਦੇਸ਼ ਕਰਮਚਾਰੀਆਂ 'ਤੇ 4 ਅਪ੍ਰੈਲ ਤੱਕ ਲਾਗੂ ਰਹਿਣਗੇ। ਉੱਥੇ ਹੀ ਜਿਹੜੇ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਸਬੰਧਤ ਕੰਮ 'ਚ ਲੱਗੇ ਹੋਏ ਹਨ, ਉਨ੍ਹਾਂ 'ਤੇ ਇਹ ਰੋਸਟਰ ਲਾਗੂ ਨਹੀਂ ਹੋਵੇਗਾ। ਉਹ ਆਪਣਾ ਕੰਮ ਜਾਰੀ ਰੱਖਣਗੇ।
 

ਕੋਰੋਨਾ ਦੇ ਡਰ ਦੇ ਵਿਚਕਾਰ ਭਾਰਤ ਲਈ ਰਾਹਤ ਦੀ ਖ਼ਬਰ ਆਈ ਹੈ। ਆਮ ਲੋਕਾਂ ਦੇ 826 ਨਮੂਨੇ ਨੈਗੇਟਿਵ ਸਾਹਮਣੇ ਆਏ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਕਿਹਾ ਕਿ 826 ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਵਿੱਚੋਂ ਇੱਕ ਵੀ ਪਾਜੀਟਿਵ ਨਹੀਂ ਹੈ। ਸਾਰੇ ਨਮੂਨੇ ਨੈਗੇਟਿਵ ਪਾਏ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 percent of Group B and C employees are required to attend office every day