ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕਾ–ਈਰਾਨ ਤਣਾਅ ਕਾਰਨ ਭਾਰਤੀ ਐਕਸਪੋਰਟਰਾਂ ਦੇ ਫਸੇ 50 ਹਜ਼ਾਰ ਟਨ ਬਾਸਮਤੀ ਚੌਲ਼

ਅਮਰੀਕਾ–ਈਰਾਨ ਤਣਾਅ ਕਾਰਨ ਭਾਰਤੀ ਕਿਸਾਨਾਂ ਦੇ ਫਸੇ 50 ਹਜ਼ਾਰ ਟਨ ਬਾਸਮਤੀ ਚੌਲ਼

ਅਮਰੀਕਾ–ਈਰਾਨ ਤਣਾਅ ਦਾ ਭਾਰਤੀ ਬਾਸਮਤੀ ਚੌਲ਼ ਉਦਯੋਗ ਉੱਤੇ ਮਾੜਾ ਅਸਰ ਪਿਆ ਹੈ। ਵਿਵਾਦ ਸ਼ੁਰੂ ਹੁੰਦਿਆਂ ਹੀ ਹਰਿਆਣਾ ਸਮੇਤ ਦੇਸ਼ ਦੇ ਬਰਾਮਦਕਾਰਾਂ ਦੇ 50 ਹਜ਼ਾਰ ਟਨ ਤੋਂ ਵੱਧ ਬਾਸਮਤੀ ਚੌਲ਼ ਵੱਖੋ–ਵੱਖਰੀਆਂ ਬੰਦਰਗਾਹਾਂ ’ਤੇ ਫਸ ਗਏ ਹਨ। ਹੁਣ ਨਾ ਸਿਰਫ਼ ਬਾਹਰੀ ਖ਼ਰੀਦਦਾਰਾਂ, ਸਗੋਂ ਸਥਾਨਕ ਬਰਾਮਦਕਾਰਾਂ ਨੇ ਵੀ ਆਪੋ–ਆਪਣਾ ਮਾਲ ਅੱਗੇ ਭੇਜਣਾ ਰੋਕ ਦਿੱਤਾ ਹੈ। ਚੌਲ ਬਰਾਮਦਕਾਰ ਐਸੋਸੀਏਸ਼ਨ ਨੇ ਵੀ ਅਗਲੇ ਕੁਝ ਦਿਨਾਂ ਤੱਕ ਚੌਲ਼ ਨਾ ਭੇਜਣ ਦੀ ਸਲਾਹ ਦਿੱਤੀ ਹੈ।

 

 

ਇਸ ਕਾਰਨ ਮੰਡੀਆਂ ਵਿੱਚ ਝੋਨੇ ਦੀ ਕੀਮਤ ਘਟਣ ਦਾ ਖ਼ਦਸ਼ਾ ਬਣ ਗਿਆ ਹੈ। ਚੌਲ਼ਾਂ ਦੀਆਂ ਕੀਮਤਾਂ ਵਿੱਚ ਵੀ ਕਮੀ ਆ ਗਈ ਹੈ। ਯੂਰੋਪ ’ਚ ਪਹਿਲਾਂ ਤੋਂ ਹੀ ਭਾਰਤੀ ਚੌਲਾਂ ਦੀ ਬਰਾਮਦ ਉੱਤੇ ਰੋਕ ਹੈ। ਹੁਣ ਅਰਬ ਦੇਸ਼ਾਂ ਵਿੱਚ ਚੌਲ਼ਾਂ ਦੀ ਬਰਾਮਦ ਲਗਭਗ ਬੰਦ ਹੋਣ ਨਾਲ ਬਰਾਮਦਕਾਰਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।

 

 

ਯੂਰੋਪ ’ਚ ਤਾਂ ਪਹਿਲਾਂ ਹੀ ਚੌਲ਼ਾਂ ਦੀ ਬਰਾਮਦ ਬੰਦ ਸੀ ਤੇ ਹੁਣ ਈਰਾਨ, ਇਰਾਕ ਤੇ ਦੁਬਈ ਤੱਕ ਦੀ ਸਪਲਾਈ ਰੁਕ ਗਈ ਹੈ।

 

 

ਐਕਸਪੋਰਟ (ਬਰਾਮਦ) ਦੇ ਕਾਰੋਬਾਰ ਨਾਲ ਜੁੜੇ ਸੂਤਰਾਂ ਮੁਤਾਬਕ ਪੂਰਬੇ ਦੇਸ਼ ਦੇ ਲਗਭਗ 36 ਚੌਲ਼ ਐਕਸਪੋਰਟਰਾਂ ਨੇ ਆਪਣੇ ਚੌਲ਼ਾਂ ਦੀ ਬਰਾਮਦ ਰੋਕ ਦਿੱਤੀ ਹੈ। ਉਨ੍ਹਾਂ ਦੇ 50,000 ਟਨ ਚੌਲ਼ਾਂ ਦੇ ਕੰਟੇਨਰ ਬੰਦਰਗਾਹਾਂ ਉੱਤੇ ਫਸ ਗਏ ਹਨ। ਨਾਲ ਹੀ ਬਾਹਰੋਂ ਖ਼ਰੀਦਦਾਰਾਂ ਨੇ ਵੀ ਆਪਣੇ ਹੱਥ ਪਿਛਾਂਹ ਖਿੱਚ ਲਏ ਹਨ।

 

 

ਇੱਕ ਅਨੁਮਾਨ ਮੁਤਾਬਕ ਹਰ ਤੀਜੇ ਦਿਨ ਤੱਕ ਇੱਕ ਸਮੁੰਦਰੀ ਜਹਾਜ਼ ਚੌਲ਼ਾਂ ਨਾਲ ਲੱਦ ਕੇ ਇਨ੍ਹਾਂ ਦੇਸ਼ਾਂ ’ਚ ਜਾ ਰਿਹਾ ਸੀ ਪਰ ਹੁਣ ਸਾਰੀ ਸਪਲਾਈ ਬੰਦ ਹੋ ਗਈ ਹੈ।

 

 

ਇਸ ਨਾਲ ਚੌਲ਼ ਬਰਾਮਦਕਾਰਾਂ ਦਾ ਡਾਢਾ ਨੁਕਸਾਨ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 thousand Basmati Rice of Indian Farmers stuck due to US Iran Tension