ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਰੀਬੀ ਅੱਗੇ ਹਾਰਿਆ ਨੌਜਵਾਨ ; ਲੌਕਡਾਊਨ 'ਚ ਗੁਆਇਆ ਰੁਜ਼ਗਾਰ, ਕੀਤੀ ਖੁਦਕੁਸ਼ੀ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ 'ਚ ਮੈਗਲਗੰਜ ਥਾਣਾ ਖੇਤਰ 'ਚ ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ ਇੱਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਨਾਂਅ ਭਾਨੂ ਪ੍ਰਤਾਪ ਗੁਪਤਾ (50) ਹੈ। ਉਸ ਦੀ ਜੇਬ 'ਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਆਪਣੀ ਗਰੀਬੀ ਤੇ ਬੇਰੁਜ਼ਗਾਰੀ ਦਾ ਜ਼ਿਕਰ ਕੀਤਾ ਹੈ।
 

ਭਾਨੂ ਮੈਗਲਗੰਜ ਦਾ ਰਹਿਣ ਵਾਲਾ ਸੀ ਅਤੇ ਸ਼ਾਹਜਹਾਂਪੁਰ 'ਚ ਇੱਕ ਹੋਟਲ ਵਿੱਚ ਕੰਮ ਕਰਦਾ ਸੀ। ਲੌਕਡਾਊਨ ਤੋਂ ਬਾਅਦ ਭਾਨੂ ਕਾਫ਼ੀ ਸਮੇਂ ਤੋਂ ਘਰ 'ਚ ਸੀ। ਭਾਨੂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਸੀ। ਇਨ੍ਹਾਂ ਦਿਨਾਂ 'ਚ ਘਰ ਵਿੱਚ ਕੁਝ ਵੀ ਖਾਣ ਲਈ ਨਹੀਂ ਸੀ ਅਤੇ ਨਾ ਹੀ ਆਪਣਾ ਤੇ ਆਪਣੀ ਬਜ਼ੁਰਗ ਮਾਂ ਦੇ ਇਲਾਜ ਲਈ ਪੈਸੇ ਸਨ। ਉਹ ਦੋਵੇਂ ਸਾਹ ਦੀ ਬੀਮਾਰੀ ਨਾਲ ਜੂਝ ਰਹੇ ਸਨ। ਭਾਨੂ ਦੀਆਂ ਤਿੰਨ ਧੀਆਂ ਤੇ ਇੱਕ ਬੇਟਾ ਹੈ। ਘਰ ਦੀ ਸਾਰੀ ਜ਼ਿੰਮੇਵਾਰੀ ਭਾਨੂ ਦੇ ਮੋਢਿਆਂ 'ਤੇ ਸੀ। ਭਾਨੂ ਜ਼ਿੰਮੇਵਾਰੀਆਂ ਦੇ ਬੋਝ ਥੱਲੇ ਦਮ ਤੋੜ ਗਿਆ ਅਤੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

 


 

ਸੁਸਾਈਡ ਨੋਟ 'ਚ ਲਿਖਿਆ ਸੀ ਆਪਣਾ ਦਰਦ
ਭਾਨੂ ਦੀ ਜੇਬ 'ਚੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ। ਉਸ 'ਚ ਲਿਖਿਆ ਹੈ ਕਿ ਰਾਸ਼ਨ ਦੀ ਦੁਕਾਨ ਤੋਂ ਕਣਕ ਤੇ ਚੌਲ ਤਾਂ ਮਿਲ ਜਾਂਦਾ ਸੀ, ਪਰ ਇਹ ਸਭ ਨਾਕਾਫ਼ੀ ਸੀ। ਚੀਨੀ, ਚਾਹ ਪੱਤੀ, ਦਾਲ, ਸਬਜ਼ੀਆਂ, ਮਸਾਲੇ ਜਿਹੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਕਰਿਆਨੇ ਦੀ ਦੁਕਾਨ ਵਾਲਾ ਉਧਾਰ ਨਹੀਂ ਦਿੰਦਾ ਸੀ। ਮੈਂ ਤੇ ਮੇਰੀ ਵਿਧਵਾ ਮਾਂ ਲੰਮੇ ਸਮੇਂ ਤੋਂ ਬਿਮਾਰ ਹਨ। ਗਰੀਬੀ ਕਾਰਨ ਅਸੀਂ ਤੜਪ-ਤੜਪ ਕੇ ਜੀਅ ਰਹੇ ਹਾਂ। ਪ੍ਰਸ਼ਾਸਨ ਦਾ ਕੋਈ ਸਹਿਯੋਗ ਨਹੀਂ ਮਿਲਿਆ। ਗਰੀਬੀ ਦਾ ਆਲਮ ਇਹ ਹੈ ਕਿ ਮੇਰੀ ਮੌਤ ਤੋਂ ਬਾਅਦ ਪਰਿਵਾਰ ਕੋਲ ਮੇਰੇ ਅੰਤਮ ਸਸਕਾਰ ਲਈ ਪੈਸੇ ਵੀ ਨਹੀਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:50 year old man committed suicide in Lakhimpur Kheri Uttar Pradesh