ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਤੋਂ ਭਾਰਤ ਲਿਆਂਦੀ ਜਾ ਰਹੀ 500 ਕਰੋੜ ਦੀ ਹੈਰੋਇਨ ਫੜੀ

ਪਾਕਿ ਤੋਂ ਭਾਰਤ ਲਿਆਂਦੀ ਜਾ ਰਹੀ 500 ਕਰੋੜ ਦੀ ਹੈਰੋਇਨ ਫੜੀ

ਤੱਟ ਰੱਖਿਅਕ ਬਲ ਅਤੇ ਏਟੀਐਸ ਕਰਚਾਰੀਆਂ ਨੇ ਗੁਜਰਾਤ ਤੱਟ ਦੇ ਕੋਲ ਇਕ ਕਿਸ਼ਤੀ ਰੋਕ ਕੇ ਉਸ ਵਿਚੋਂ ਕਰੀਬ 100 ਕਿਲੋਗ੍ਰਾਮ ਹੈਰੋਇਨ ਬਰਮਦ ਕੀਤੀ ਹੈ। ਤੱਟ ਰੱਖਿਅਕ ਬਲ ਨੇ ਪਾਕਿਸਤਾਨ ਤੋਂ 500 ਕਰੋੜ  ਰੁਪਏ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤੀ।

 

ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਵਿਚ ਸਵਾਰ ਚਾਲਕ ਟੀਮ ਨੇ ਕਿਸ਼ਤੀ ਨੂੰ ਅੱਗ ਲਗਾ ਦਿੱਤੀ ਅਤੇ ਨਸ਼ੀਲੇ ਪਦਾਰਥ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ। ਏਟੀਐਸ ਨੇ ਕਿਸ਼ਤੀ ਵਿਚੋਂ ਨੌ ਇਰਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਰਾਨੀ ਕਿਸ਼ਤੀ ਉਤੇ ਸਾਮਾਨ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਵਿਚ ਲਿਆਂਦਾ ਗਿਆ ਸੀ।

 

ਤਟਰੱਖਿਅਕ ਅਤੇ ਸੂਬੇ ਦੇ ਭ੍ਰਿਸ਼ਟਾਚਾਰ ਰੋਕ ਦਸਤੇ ਨੇ ਗੁਜਰਾਤ ਦੇ ਕੋਲੋਂ ਸਮੁੰਦਰ ਦੇ ਮੱਧ ਵਿਚ ਇਹ ਸੰਯੁਕਤ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਤੱਟ ਰੱਖਿਅਕ ਅਤੇ ਏਟੀਐਸ ਕਰਮਚਾਰੀਆਂ ਦੇ ਨੇੜੇ ਆਉਣ ਉਤੇ ਕਿਸ਼ਤੀ ਵਿਚ ਸਵਾਰ ਲੋਕਾਂ ਨੇ ਉਸਨੂੰ ਅੱਗ ਲਗਾ ਦਿੱਤੀ। ਇਕ ਅਧਿਕਾਰਤ ਪ੍ਰੈਸ ਬਿਆਨ ਵਿਚ ਦੱਸਿਆ ਗਿਆ ਕਿ ਕਿਸ਼ਤੀ ਪੋਰਬੰਦਰ ਦੇ ਕੋਲ ਡੁੱਬ ਗਈ।

 

ਬਿਆਨ ਵਿਚ ਕਿਹਾ ਗਿਆ ਕਿ ਤਸਕਰਾਂ ਦੀ ਕਿਸ਼ਤੀ ਉਤੇ ਸਵਾਰ ਨੌ ਇਰਾਨੀ ਨਾਗਰਿਕਾਂ ਤੋਂ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਪਾਕਿਸਤਾਨੀ ਨਾਗਰਿਕ ਹਾਮਿਦ ਮਾਲੇਕ ਨੇ ਇਹ ਖੇਪ ਭੇਜੀ ਸੀ ਜਿਸ ਨੂੰ ਪਾਕਿਸਤਾਨ ਦੇ ਗਵਾਦਰ ਬੰਦਰਗਾਹ ਵਿਚ ਇਰਾਨੀ ਕਿਸ਼ਤੀ ਵਿਚ ਰੱਖਿਆ ਗਿਆ ਸੀ। ਇਸ 100 ਕਿਲੋ ਨਸ਼ੀਲੇ ਪਦਾਰਥ ਦੀ ਅਨੁਮਾਨਤ ਮੁੱਲ 500 ਕਰੋੜ ਰੁਪਏ ਹੈ।

 

ਅਧਿਕਾਰੀਆਂ ਨੇ ਦੱਸਿਆ ਕਿ ਗੁਜਰਾਤ ਏਟੀਐਸ ਨੂੰ ਇਕ ਸੂਚਨਾ ਮਿਲੀ ਸੀ ਕਿ ਇਕ ਇਰਾਨੀ ਕਿਸ਼ਤੀ ਗੁਜਰਾਤ ਤੱਟ ਦੇ ਕੋਲ ਹੈਰੋਇਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਉਤੇ ਏਟੀਐਸ ਨੇ ਤਟਰੱਖਿਅਕ ਬਲ ਅਤੇ ਗੁਰਜਾਤ ਪੁਲਿਸ ਦੀ ਮਰੀਨ ਟਾਸਕ ਫੋਰਸ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ 24 ਘੰਟਿਆਂ ਦੀ ਤਲਾਸੀ ਦੇ ਬਾਅਦ ਇਕ ਸ਼ੱਕੀ ਕਿਸ਼ਤੀ ਦੀ ਕੋਸ਼ਿਸ਼ ਹੋ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:500 crore heroin was being smuggled to India from Pakistan 9 Iranians Arrested