ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

500 ਪਾਕਿ ਅੱਤਵਾਦੀ ਵਾਹਗਾ ਬਾਰਡਰ ਰਾਹੀਂ ਭਾਰਤ ’ਚ ਘੁਸਪੈਠ ਲਈ ਤਿਆਰ

500 ਪਾਕਿ ਅੱਤਵਾਦੀ ਵਾਹਗਾ ਬਾਰਡਰ ਰਾਹੀਂ ਭਾਰਤ ’ਚ ਘੁਸਪੈਠ ਲਈ ਤਿਆਰ

ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ 60 ਦਹਿਸ਼ਤਗਰਦ ਪਾਕਿਸਤਾਨ ਤੋਂ ਜੰਮੂ–ਕਸ਼ਮੀਰ ਵਿੱਚ ਦਾਖ਼ਲ ਹੋ ਚੁੱਕੇ ਹਨ ਅਤੇ 500 ਹੋਰ ਘੁਸਪੈਠ ਕਰਨ ਲਈ ਵਾਹਗਾ ਬਾਰਡਰ ਉੱਤੇ ਵਾਰੀ ਸਿਰ ਆਪਣਾ ਦਾਅ ਲੱਗਣ ਦੀ ਉਡੀਕ ਕਰ ਰਹੇ ਹਨ।

 

 

ਇਹ ਜਾਣਕਾਰੀ ਫ਼ੌਜੀ ਸੂਤਰਾਂ ਨੇ ਦਿੱਤੀ ਹੈ। ਕੱਲ੍ਹ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਇਸ ਬਾਰੇ ਬਿਆਨ ਵੀ ਦਿੱਤਾ ਸੀ। ਬਾਅਦ ’ਚ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਇੱਕ ਉੱਚ ਫ਼ੌਜੀ ਅਧਿਕਾਰੀ ਨੇ ਆਪਣਾ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਦੀ ਫ਼ੌਜ ਪੂਰੀ ਤਰ੍ਹਾਂ ਚੌਕਸ ਹੈ। ਅਜਿਹੇ ਘੁਸਪੈਠੀਆਂ ਤੇ ਅੱਤਵਾਦੀਆਂ ਨੂੰ ਮੂੰਹ–ਤੋੜ ਜਵਾਬ ਦਿੱਤਾ ਜਾਵੇਗਾ।

 

 

ਚੇਤੇ ਰਹੇ ਕਿ ਕੱਲ੍ਹ ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਭਾਰਤ ਹੁਣ ਦਹਿਸ਼ਤਗਰਦ ਹਮਲੇ ਦਾ ਜਵਾਬ ਪਹਿਲਾਂ ਵਾਂਗ ਨਹੀਂ ਦੇਵੇਗਾ। ਇਹ ਬਾਲਾਕੋਟ ਜਿਹਾ ਹਵਾਈ ਹਮਲਾ ਵੀ ਨਹੀਂ ਹੋਵੇਗਾ; ਇਹ ਉਸ ਤੋਂ ਵੱਡੀ ਕਾਰਵਾਈ ਹੋਵੇਗੀ।

 

 

ਭਾਰਤ ਦੇ ਸਾਰੇ ਫ਼ੌਜੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਦੀ ਸੂਹ ਮੁਤਾਬਕ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸੈਸ਼ਨ ਤੋਂ ਬਾਅਦ ਭਾਰਤ ਵਿੱਚ ਕੋਈ ਦਹਿਸ਼ਤਗਰਦ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

 

 

ਕੰਟਰੋਲ ਰੇਖਾ ਵਾਲਾ ਰਸਤਾ ਘੁਸਪੈਠੀਆਂ ਲਈ ਹੁਣ ਬੰਦ ਹੋਣ ਵਾਲਾ ਹੈ ਕਿਉਂਕਿ ਆਉਂਦੇ ਨਵੰਬਰ ਮਹੀਨੇ ’ਚ ਗੁਰੇਜ਼, ਕਾਰਗਿਲ, ਮਾਛਿਲ, ਕੇਰਾਨ, ਤੰਗਧਾਰ ਤੇ ਉੜੀ ਜਿਹੇ ਸਾਰੇ ਇਲਾਕੇ ਬਰਫ਼ ਨਾਲ ਢਕ ਜਾਂਦੇ ਹਨ। ਇਸੇ ਲਈ ਹੁਣ ਦਹਿਸ਼ਤਗਰਦਾਂ ਨੇ ਜੰਮੂ–ਕਠੂਆ ਇਲਾਕੇ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:500 Pak terrorists are ready to infiltrate in India through Wagha border