ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਨਪੁਰ–ਬਰੌਨੀ ਤੇਲ ਪਾਈਪਲਾਈਨ ’ਚੋਂ 15 ਮਿੰਟਾਂ ’ਚ 5,000 ਲਿਟਰ ਡੀਜ਼ਲ ਚੋਰੀ

ਕਾਨਪੁਰ–ਬਰੌਨੀ ਤੇਲ ਪਾਈਪਲਾਈਨ ’ਚੋਂ 15 ਮਿੰਟਾਂ ’ਚ 5,000 ਲਿਟਰ ਡੀਜ਼ਲ ਚੋਰੀ

ਦੇਸ਼ ਦੇ ਚੋਰ ਵੀ ਸੱਚਮੁਚ ‘ਮੇਰਾ ਭਾਰਤ ਮਹਾਨ’ ਦੇ ਹੀ ਨਾਗਰਿਕ ਹਨ। ਇਹ ਗੱਲ ਚੋਰਾਂ ਨੇ ਉਸ ਵੇਲੇ ਸਿੱਧ ਕਰ ਦਿੱਤੀ, ਜਦੋਂ ਉਨ੍ਹਾਂ ਕਾਨਪੁਰ–ਬਰੌਨੀ ਤੇਲ ਪਾਈਪਲਾਈਨ ’ਚ ਕੱਟ ਲਾ ਕੇ ਸਿਰਫ਼ 15 ਮਿੰਟਾਂ ’ਚ 5,000 ਲਿਟਰ ਡੀਜ਼ਲ ਚੋਰੀ ਕਰ ਲਿਆ ਹੈ।

 

 

ਇਸ ਘਟਨਾ ਦਾ ਪਤਾ ਲੱਗਣ ’ਤੇ ਤੇਲ ਕੰਪਨੀਆਂ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਚੋਰੀ ਸਨਿੱਚਰਵਾਰ ਦੀ ਰਾਤ ਨੂੰ ਹਈ ਤੇ ਤੇਲ ਚੋਰੀ ਦੇ ਅਸਲ ਸਥਾਨ ਦਾ ਪਤਾ ਐਤਵਾਰ ਦੁਪਹਿਰ ਨੂੰ ਜਾ ਕੇ ਕਿਤੇ ਲੱਗ ਸਕਿਆ।

 

 

ਚੋਰਾਂ ਨੇ ਫ਼ਤਿਹਪੁਰ ਦੇ ਹਰਦੌਲਾਪੁਰ ਪਿੰਡ ਲਾਗੇ ਕਿਸੇ ਖੇਤ ’ਚ ਇਹ ਕਾਰਾ ਕੀਤਾ ਸੀ। ਸਨਿੱਚਰਵਾਰ ਦੀ ਰਾਤ ਨੂੰ ਜਦੋਂ ਅਚਾਨਕ ਤੇਲ ਪਾਈਪਲਾਈਨ ਦਾ ਦਬਾਅ ਘੜਿਆ, ਤਾਂ ਇੰਜੀਨੀਅਰਾਂ ਨੂੰ ਕਿਤੇ ਲੀਕੇਜ ਹੋਣ ਦਾ ਖ਼ਦਸ਼ਾ ਪੈਦਾ ਹੋਇਆ।

 

 

ਮੌਕੇ ’ਤੇ ਜਾ ਕੇ ਵੇਖਿਆ ਗਿਆ ਕਿ ਚੋਰ ਵੀ ਇੰਜੀਨੀਅਰਾਂ ਵਾਂਗ ਪੂਰੇ ਮਾਹਿਰ ਸਨ। ਉਨ੍ਹਾਂ ਪਾਈਪਲਾਈਨ ’ਚ ਛੇਕ ਕਰ ਕੇ ਉੱਥੇ ਪਹਿਲਾਂ ਵਾਲਵ ਫ਼ਿੱਟ ਕੀਤਾ ਤੇ ਫਿਰ ਜਾਂਦੇ ਹੋਏ ਉਸ ਨੂੰ ਬੰਦ ਵੀ ਕਰ ਗਏ।

 

 

ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ਤੋਂ ਹੁਣ ਡੀਜ਼ਲ ਚੋਰੀ ਹੋਇਆ ਹੈ, ਉਸੇ ਥਾਂ ਤੋਂ ਸਿਰਫ਼ 50 ਮੀਟਰ ਦੂਰ ਪਿਛਲੇ ਵਰ੍ਹੇ ਵੀ ਭਾਰੀ ਮਾਤਰਾ ਵਿੱਚ ਡੀਜ਼ਲ ਚੋਰੀ ਹੋਇਆ ਸੀ।

 

 

ਹੁਣ ਇਹ ਵੀ ਸੁਆਲ ਪੈਦਾ ਹੋ ਰਹੇ ਹਨ ਕਿ ਚੋਰਾਂ ਨੂੰ ਇਹ ਕੌਣ ਦੱਸਦਾ ਹੈ ਕਿ ਇਸ ਵੇਲੇ ਡੀਜ਼ਲ ਦੀ ਸਪਲਾਈ ਪਾਈਪਲਾਈਨ ’ਚ ਚੱਲ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5000 diesel stolen within 15 minutes from Kanpur-Barauni Oil pipeline