ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ 5 ਹਜ਼ਾਰ ਵਕੀਲਾਂ ਦੇ ਵਕਾਲਤ ਕਰਨ ਉਤੇ ਰੋਕ

ਦਿੱਲੀ ’ਚ 5 ਹਜ਼ਾਰ ਵਕੀਲਾਂ ਦੇ ਵਕਾਲਤ ਕਰਨ ਉਤੇ ਰੋਕ

ਦਿੱਲੀ ਵਿਚ ਪੰਜ ਹਜ਼ਾਰ ਵਕੀਲ ਬਾਰ ਐਸੋਸੀਏਸ਼ਨ ਦੀ ਪ੍ਰੀਖਿਆ ਵਿਚ ਫੇਲ੍ਹ ਹੋ ਗਏ ਹਨ। ਬਾਰ ਕੌਂਸਲ ਨੇ ਸੁਪਰੀਮ ਕੋਰਟ ਤੋਂ ਲੈ ਕੇ ਜ਼ਿਲ੍ਹਾ ਅਦਾਲਤਾਂ ਅਤੇ ਟ੍ਰਿਬਿਊਨਲਜ਼ ਨੂੰ ਪੱਤਰ ਲਿਖਕੇ ਕਿਹਾ ਹੈ ਕਿ ਇਨ੍ਹਾਂ ਵਕੀਲਾਂ ਨੂੰ ਅਦਾਲਤ ਵਿਚ ਪੇਸ਼ ਨਾ ਹੋਣ ਦਿਤਾ ਜਾਵੇ।

 

ਕੌਸਲ ਨੇ ਇਨ੍ਹਾਂ ਵਕੀਲਾਂ ਦੇ ਨਾਮ ਅਦਾਲਤ ਨੂੰ ਭੇਜੇ ਹਨ। ਦਿੱਲੀ ਦੇ ਵਕੀਲਾਂ ਦਾ ਐਨੀ ਵੱਡੀ ਗਿਣਤੀ ਵਿਚ ਫੇਲ੍ਹ ਹੋਣਾ ਹੈਰਾਨੀ ਦੀ ਗੱਲ ਹੈ। ਇਹ ਪ੍ਰੀਖਿਆ ਓਪਨ ਬੁਕ ਪ੍ਰਣਾਲੀ ਦੇ ਆਧਾਰ ਉਤੇ ਹੁੰਦੀ ਹੈ ਜਿਸ ਵਿਚ ਕਾਨੂੰਨ ਦੀ ਕਿਤਾਬ ਦੇਖਕੇ ਪ੍ਰਸ਼ਨਾਂ ਦੇ ਉਤਰ ਦਿੱਤੇ ਜਾਂਦੇ ਹਨ। ਬਾਰ ਕੌਸਲ ਦਿੱਲੀ ਨੇ ਪੱਤਰ ਵਿਚ ਕਿਹਾ ਕਿ ਆਲ ਇੰਡੀਆ ਬਾਰ ਪ੍ਰੀਖਿਆ ਕਰਾਉਣ ਵਾਲੀ ਬਾਰ ਕੌਂਸਲ ਆਫ ਇੰਡੀਆ ਨੇ 4778 ਦੇ ਪ੍ਰੀਖਿਆ ਵਿਚ ਫੇਲ੍ਹ ਹੋਣ ਜਾਣਕਾਰੀ ਦਿੱਤੀ ਹੈ।

 

ਇਹ ਵਕੀਲ ਪ੍ਰੋਵਿਜਨਲ ਤੌਰ ਉਤੇ ਦਿੱਲੀ ਬਾਰ ਕੌਸਲ ਵਿਚ ਰਜਿਸਟਰਡ ਹਨ। ਬਾਰ ਪ੍ਰੀਖਿਆ ਪਾਸ ਕਰਨ ਬਾਅਦ ਉਨ੍ਹਾਂ ਦਾ ਸਥਾਈ ਰਜਿਸਟ੍ਰੇਸ਼ਨ ਨੰਬਰ ਦਿੱਤਾ ਜਾਵੇਗਾ। ਬਾਰ ਕੌਂਸਲ ਦੇ ਸਕੰਤਰ ਵਿਸ਼ਣੂ ਸ਼ਰਮਾ ਨੇ ਕਿਹਾ ਕਿ ਪ੍ਰੀਖਿਆ ਪਾਸ ਨਾ ਕਰਨ ਵਾਲੇ ਨੂੰ ਵਕੀਲ ਨਹੀਂ ਮੰਨਿਆ ਜਾਵੇਗਾ। ਇਨ੍ਹਾਂ ਦੇ ਸਰਟੀਫਿਕੇਟ ਆਫ ਪ੍ਰੈਕਿਟਸ ਵੀ ਨਹੀਂ ਮਿਲਣਗੇ। ਇਹ ਬਾਰ ਐਸੋਸੀਏਸ਼ਨ ਵਿਚ ਵੋਟ ਨਹੀਂ ਪਾ ਸਕਣਗੇ ਅਤੇ ਹੋਰ ਸਹੂਲਤ ਵੀ ਨਹੀਂ ਮਿਲੇਗੀ। ਦਿੱਲੀ ਵਿਚ 60 ਹਜ਼ਾਰ ਤੋਂ ਜ਼ਿਆਦਾ ਵਕੀਲ ਵਕਾਲਤ ਕਰਦੇ ਹਨ।

 

ਪ੍ਰੀਖਿਆ ਰਾਹੀਂ ਬੇਸਿਕ ਕਾਨੂੰਨੀ ਸਮਝ ਦੀ ਪਰਖ ਕੀਤੀ ਜਾਂਦੀ ਹੈ। ਵਕੀਲ ਕਿਤਾਬਾਂ ਦੀ ਮਦਦ ਲੈ ਸਕਦੇ ਹਨ, ਫਿਰ ਵੀ ਤਮਾਮ ਵਕੀਲ ਫੇਲ੍ਹ ਹੋ ਗਏ। 2010 ਵਿਚ ਸ਼ੁਰੂ ਕੀਤੀ ਗਈ ਪ੍ਰੀਖਿਆ ਦਾ ਮਕਸਦ ਸੀ ਕਿ ਪੇਸ਼ੇ ਵਿਚ ਗੰਭੀਰ ਕਿਸਮ ਦੇ ਲੋਕ ਆਉਣ। ਪ੍ਰੀਖਿਆ ਸਾਲ ਵਿਚ ਦੋ ਵਾਰ ਲਈ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5000 lawyers banned from practicing in Delhi