ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ ਟਰੱਕ ਡਰਾਇਵਰ ਨੂੰ ਅਗ਼ਵਾ ਕਰ ਕੇ 51 ਕੁਇੰਟਲ ਪਿਆਜ਼ ਲੁੱਟਿਆ

ਬਿਹਾਰ ’ਚ ਟਰੱਕ ਡਰਾਇਵਰ ਨੂੰ ਅਗ਼ਵਾ ਕਰ ਕੇ 51 ਕੁਇੰਟਲ ਪਿਆਜ਼ ਲੁੱਟਿਆ

ਬਿਹਾਰ ’ਚ ਪਿਆਜ਼ ਦੀਆਂ ਕੀਮਤਾਂ ’ਚ ਹੋਏ ਵਾਧੇ ਤੋਂ ਜਿੱਥੇ ਆਮ ਜਨਤਾ ਪਰੇਸ਼ਾਨ ਹੈ, ਉੱਥੇ ਹੁਣ ਸੋਨੇ ਤੇ ਚਾਂਦੀ ਵਾਂਗ ਪਿਆਜ਼ ਦੀਆਂ ਵੀ ਲੁੱਟਾਂ–ਖੋਹਾਂ ਹੋਣ ਲੱਗ ਪਈਆਂ ਹਨ। ਬਿਹਾਰ ਦੇ ਕੈਮੂਰ ਜ਼ਿਲ੍ਹੇ ਦੇ ਮੋਹਨੀਆ ਥਾਣਾ ਇਲਾਕੇ ’ਚ ਲੁਟੇਰਿਆਂ ਨੇ ਇੱਕ ਟਰੱਕ ਡਰਾਇਵਰ ਨੂੰ ਬੰਧਕ ਬਣਾ ਕੇ ਉਸ ’ਤੇ ਲੱਦੀਆਂ 102 ਬੋਰੀਆਂ ਪਿਆਜ਼ ਦੀਆਂ ਲੁੱਟ ਲਈਆਂ; ਉਨ੍ਹਾਂ ਵਿੱਚ 51 ਕੁਇੰਟਲ ਪਿਆਜ਼ ਸੀ।

 

 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਡਰਾਇਵਰ ਦੇਸ ਰਾਜ ਅਲਾਹਾਬਾਦ (ਪ੍ਰਯਾਗਰਾਜ, ਉੱਤਰ ਪ੍ਰਦੇਸ਼) ਤੋਂ ਬਿਹਾਰ ਦੇ ਜਹਾਨਾਬਾਦ ਲਈ 102 ਬੋਰੀਆਂ ਪਿਆਜ਼ ਟਰੱਕ ਉੱਤੇ ਲੱਦ ਕੇ ਲਿਜਾ ਰਿਹਾ ਸੀ। ਮੋਹਨੀਆ ਦੇ ਮੁਠਾਨੀ ਡਾਇਵਰਜ਼ਨ ਕੋਲ ਉਸ ਨੂੰ ਪਹਿਲਾਂ ਬੰਧਕ ਬਣਾ ਲਿਆ ਗਿਆ।
 

 

ਲੁਟੇਰੇ ਪਹਿਲਾਂ ਉਸ ਨੂੰ ਚਾਰ ਘੰਟੇ ਐਂਵੇਂ ਇੱਧਰ–ਉੱਧਰ ਘੁਮਾਉਂਦੇ ਰਹੇ। ਵੀਰਵਾਰ ਦੀ ਰਾਤ ਨੂੰ 10 ਵਜੇ ਬੰਧਕ ਬਣਾਉਣ ਤੋਂ ਬਾਅਦ ਅਪਰਾਧੀਆਂ ਨੇ ਅੱਧੀ ਰਾਤ ਲਗਭਗ ਦੋ ਵਜੇ ਉਸ ਨੂੰ ਘਟਨਾ ਸਥਾਨ ਤੋਂ ਪੰਜ ਕਿਲੋਮੀਟਰ ਦੀ ਦੂਰੀ ’ਤੇ ਲਿਜਾ ਕੇ ਛੱਡ ਦਿੱਤਾ।

ਬਿਹਾਰ ’ਚ ਟਰੱਕ ਡਰਾਇਵਰ ਨੂੰ ਅਗ਼ਵਾ ਕਰ ਕੇ 51 ਕੁਇੰਟਲ ਪਿਆਜ਼ ਲੁੱਟਿਆ

 

ਜਦੋਂ ਉਹ ਟਰੱਕ ਕੋਲ ਪੁੱਜਾ, ਤਾਂ ਉਸ ਵਿੱਚ ਲੱਦਿਆ ਪਿਆਜ਼ ਗ਼ਾਇਬ ਸੀ। ਦੇਸਰਾਜ ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ’ਚ FIR ਦਰਜ ਕਰ ਲਈ ਗਈ ਹੈ। ਇਸ ਮਾਮਲੇ ਦੀ ਛਾਣਬੀਣ ਚੱਲ ਰਹੀ ਹੈ।

 

 

ਇਸ ਤੋਂ ਪਹਿਲਾਂ ਇਸੇ ਮਹੀਨੇ ਦੇ ਪਹਿਲੇ ਹਫ਼ਤੇ ਵੀ ਕੈਮੂਰ ਜ਼ਿਲ੍ਹੇ ਦੇ ਕੁਦਰਾ ਥਾਣਾ ਇਲਾਕੇ ’ਚ ਲੁਟੇਰੇ ਇੱਕ ਵਾਹਨ ਵਿੱਚੋਂ 64 ਬੋਰੀਆਂ ਭਾਵ 1920 ਕਿਲੋਗ੍ਰਾਮ ਲੱਸਣ ਲੁੱਟ ਕੇ ਫ਼ਰਾਰ ਹੋ ਗਏ ਸਨ। ਲੱਸਣ ਦੇ ਲੁਟੇਰੇ ਹਾਲੇ ਤੱਕ ਫੜੇ ਨਹੀਂ ਗਏ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:51 Quintal Onions looted after kidnapping Truck Driver in Bihar