ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਂ ਦੇ ਢਿੱਡ 'ਚੋਂ ਮਿਲਿਆ 52 ਕਿਲੋ ਪਲਾਸਟਿਕ ਦਾ ਕੂੜਾ, ਜਾਣੋ ਹੋਰ ਕੀ ਮਿਲਿਆ

ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਨੀਸਵਾਮੀ ਨੇ ਕਿਹਾ ਕਿ ਮਦਰਾਸ ਵੈਟਰਨਰੀ ਹਸਪਤਾਲ ਦੇ ਡਾਕਟਰਾਂ ਨੇ ਛੇ ਸਾਲ ਦੀ ਗਾਂ ਦੀ ਢਿੱਡ ਤੋਂ 52 ਕਿਲੋ ਪਲਾਸਟਿਕ ਦਾ ਕੂੜਾ, ਸਰਿੰਜ ਦੀਆਂ ਸੂਈਆਂ, ਸਿੱਕੇ ਅਤੇ ਭੋਜਨ ਨੂੰ ਪੈਕ ਕਰਨ ਲਈ ਇਸਤੇਮਾਲ ਵਿੱਚ ਲਿਆਂਦੀ ਜਾਣ ਵਾਲੀ ਐਲਮੀਨੀਅਮ ਫੁਆਇਲ ਨੂੰ ਹਟਾਇਆ ਹੈ।

 

ਕੂੜੇ ਨੂੰ ਹਟਾਉਣ ਲਈ ਗਾਂ ਦਾ ਆਪਰੇਸ਼ਨ ਕਰਕੇ ਕੂੜੇ ਨੂੰ ਹਟਾਉਣ ਵਾਲੇ ਡਾਕਟਰਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਪਲਨੀਸਵਾਮੀ ਨੇ ਕਿਹਾ ਕਿ ਗਾਂ ਨੂੰ ਇਸ ਦੇ ਮਾਲਕ ਮੁਨੀਰਤਨਮ ਵੱਲੋਂ ਹਸਪਤਾਲ ਲਿਆਂਦਾ ਗਿਆ ਸੀ। ਉਸ ਦੀ ਸ਼ਿਕਾਇਤ ਦੇ ਅਨੁਸਾਰ, ਸਹੀ ਤਰ੍ਹਾਂ ਨਾ ਖਾਣ ਦੇ ਨਾਲ, ਉਸ ਨੂੰ ਗੋਬਰ ਅਤੇ ਪਿਸ਼ਾਬ ਦੇ ਨਿਕਾਸ ਵਿੱਚ ਮੁਸ਼ਕਲ ਮਹਿਸੂਸ ਹੋ ਰਹੀ ਸੀ।

 

ਇਲਾਜ ਦੌਰਾਨ ਡਾਕਟਰਾਂ ਨੇ ਗਾਂ ਦੇ ਢਿੱਡ ਵਿੱਚੋਂ ਪਲਾਸਟਿਕ ਮਿਲਿਆ ਅਤੇ ਇਸ ਨੂੰ ਆਪ੍ਰੇਸ਼ਨ ਰਾਹੀਂ ਕੱਢਣ ਦਾ ਫ਼ੈਸਲਾ ਕੀਤਾ।

 

ਪਲਨੀਸਵਾਮੀ ਨੇ ਕਿਹਾ ਕਿ ਗਾਂ ਹੁਣ ਸਿਹਤਮੰਦ ਹੈ ਅਤੇ ਸਹੀ ਖਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਲਾਸਟਿਕ ਨਾ ਸਿਰਫ ਵਾਤਾਵਰਣ ਲਈ ਨੁਕਸਾਨਦੇਹ ਹੈ, ਬਲਕਿ ਜਾਨਵਰਾਂ ਲਈ ਵੀ ਨੁਕਸਾਨਦੇਹ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:52 kg plastic waste found in cow stomach Know get what