ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਪੀੜਤ ਈਰਾਨ ਤੋਂ ਵਤਨ ਪਰਤੇ 53 ਭਾਰਤੀ

ਕੋਰੋਨਾ–ਪੀੜਤ ਈਰਾਨ ਤੋਂ ਵਤਨ ਪਰਤੇ 53 ਭਾਰਤੀ

ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਫੈਲਦੀ ਜਾ ਰਹੀ ਲਾਗ ਦੌਰਾਨ ਭਾਰਤ ਸਰਕਾਰ ਵੱਲੋਂ ਇਸ ਦੀ ਰੋਕਥਾਮ ਲਈ ਹਰ ਸੰਭਵ ਜਤਨ ਕੀਤੇ ਜਾ ਰਹੇ ਹਨ। ਵਿਦੇਸ਼ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਕੰਮ ਲਗਾਤਾਰ ਜਾਰੀ ਹੈ। ਅੱਜ ਸਵੇਰੇ ਵੀ 53 ਭਾਰਤੀਆਂ ਨੂੰ ਈਰਾਨ ਤੋਂ ਭਾਰਤ ਲਿਆਂਦਾ ਗਿਆ ਹੈ।

 

 

ਵਿਦੇਸ਼ ਮੰਤਰੀ ਸ੍ਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ 53 ਭਾਰਤੀਆਂ ਦੇ ਚੌਥੇ ਬੈਚ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਉੱਥੋਂ ਦੇ ਇੱਕ ਸ਼ਹਿਰ ਸ਼ੀਰਾਜ਼ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। 53 ਯਾਤਰੀ ਅੱਜ ਸਵੇਰੇ ਛੇ ਕੁ ਵਜੇ ਰਾਜਸਥਾਨ ਦੇ ਜੈਸਲਮੇਰ ਹਵਾਈ ਅੱਡੇ ਉੱਤੇ ਉੱਤਰੇ।

 

 

ਇਨ੍ਹਾਂ ਸਾਰੇ ਭਾਰਤੀਆਂ ਨੂੰ ਏਅਰ ਇੰਡੀਆ ਦਾ ਹਵਾਈ ਜਹਾਜ਼ ਵਤਨ ਵਾਪਸ ਲੈ ਕੇ ਆਇਆ ਹੈ। ਹੁਣ ਤੱਕ ਕੁੱਲ 389 ਭਾਰਤੀ ਈਰਾਨ ਤੋਂ ਵਾਪਸ ਲਿਆਂਦੇ ਜਾ ਚੁੱਕੇ ਹਨ। ਇਸ ਲਈ ਸ੍ਰੀ ਜੈਸ਼ੰਕਰ ਨੇ ਈਰਾਨ ਸਥਿਤ ਭਾਰਤੀ ਦੂਤਾਵਾਸ ਤੇ ਈਰਾਨੀ ਪ੍ਰਸ਼ਾਸਨ ਦਾ ਸ਼ੁਕਰੀਆ ਅਦਾ ਕੀਤਾ।

ਕੋਰੋਨਾ–ਪੀੜਤ ਈਰਾਨ ਤੋਂ ਵਤਨ ਪਰਤੇ 53 ਭਾਰਤੀ

 

ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਲੈ ਕੇ ਐੱਸ. ਜੈਸ਼ੰਕਰ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨਾਲ ਟੈਲੀਫ਼ੋਨ ਉੱਤੇ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਆਗੂਆਂ ਵਿਚਾਲੇ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਨੂੰ ਲੈ ਕੇ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਚਰਚਾ ਹੋਈ।

 

 

ਇਸ ਗੱਲਬਾਤ ਤੋਂ ਬਾਅਦ ਮਾਈਕ ਪੌਂਪੀਓ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਤੇ ਅਮਰੀਕਾ ਇੱਕਜੁਟ ਹੋ ਕੇ ਕਿਵੇਂ ਕੋਰੋਨਾ ਵਾਇਰਸ ਵਿਰੁੱਧ ਲੜ ਸਕਦੇ ਹਨ। ਇਸ ਬਾਰੇ ਸ੍ਰੀ ਐੱਸ. ਜੈਸ਼ੰਕਰ ਨਾਲ ਸਾਰਥਕ ਗੱਲਬਾਤ ਹੋਈ।

 

 

ਇੱਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਦੇ ਲੋਕ ਦਹਿਸ਼ਤ ’ਚ ਹਨ। ਇਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਭਾਰਤ ’ਚ ਕੋਰੋਨਾ ਵਾਇਰਸ ਦੇ ਹੁਣ ਤੱਕ 112 ਮਾਮਲੇ ਸਾਹਮਣੇ ਆ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:53 Indians returned from Corona Virus affected Iran