ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਹਿਰਾਂ ’ਚ 55 ਲੀਟਰ ਪ੍ਰਤੀ ਵਿਅਕਤੀ ਰੋਜ਼ਾਨਾ ਪੀਣਯੋਗ ਪਾਣੀ ਸਪਲਾਈ ਜਾਰੀ: ਅਨਿਲ ਵਿਜ

ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਵਿਭਾਕ ਵੱਲੋਂ ਸੂਬੇ ਦੇ ਸ਼ਹਿਰਾਂ ਵਿਚ 55 ਲੀਟਰ ਪ੍ਰਤੀ ਵਿਅਕਤੀ ਰੋਜਾਨਾ ਪੇਯਜਲ ਸਪਲਾਈ ਕਰਵਾਈ ਜਾ ਰਹੀ ਹੈ। ਫਰੀਦਾਬਾਦ ਐਨ.ਆਈ.ਟੀ. ਵਿਧਾਨਸਭਾ ਖੇਤਰ ਦੇ ਵਾਰਡ-1,3,5,6,7,8,9 ਅਤੇ ਵਾਰਡ 10 ਵਿਚ ਮੋਥੁਕਾ ਮੰਝਾਵਾਲੀ ਪਿੰਡਾਂ ਸਥਾਪਿਤ ਰੇਨੀਵੈਲ ਸਿਸਟਮ ਰਾਹੀਂ ਜਲ ਸਪਲਾਈ ਕੀਤੀ ਜਾ ਰਹੀ ਹੈ।

 

ਇਹ ਜਾਣਕਾਰੀ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਅਨਿਲ ਵਿਜ ਨੇ ਅੱਜ ਇੱਥੇ ਹਰਿਆਣਾ ਵਿਧਾਨਸਭਾ ਵਿਚ ਚੱਲ ਰਹੇ ਬਜਟ ਸ਼ੈਸ਼ਨ ਦੌਰਾਨ ਪ੍ਰਸ਼ਨਕਾਲ ਦੇ ਸਮੇਂ ਵਿਧਾਇਕ ਨੀਰਜ ਸ਼ਰਮਾ ਵੱਲੋਂ ਪੁੱਛੇ ਗਈੇ ਸੁਆਲ ਦੇ ਜਵਾਬ ਵਿਚ ਸਦਨ ਨੂੰ ਦਿੱਤੀ।

 

ਸ੍ਰੀ ਅਨਿਲ ਵਿਜ ਨੇ ਸਦਨ ਨੂੰ ਜਾਣੂੰ ਕਰਵਾਇਆ ਕਿ ਇੰਨਾਂ ਵਾਰਡਾਂ ਵਿਚ ਆਬਾਦੀ ਅਨੁਸਾਰ 54 ਐਮ.ਐਲ.ਡੀ. ਪਾਣੀ ਮਿਲਨਾ ਚਾਹੀਦਾ ਹੈ ਅਤੇ ਮੌਜੂਦਾ ਵਿਚ 38.52 ਐਮ.ਐਲ.ਡੀ. ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ 15.62 ਅੇਮ.ਐਲ.ਡੀ. ਪਾਣੀ ਦੇ ਅੰਤਰਾਲ ਨੂੰ ਪੂਰਾ ਕਰਨ ਲਈ 26 ਨਵੇਂ ਟਿਯੂਬਵੈਲ ਲਗਾਏ ਜਾ ਰਹੇ ਹਨ, ਜਿਨਾਂ ਦਾ ਕੰਮ ਮਈ, 2020 ਤਕ ਪੂਰਾ ਕਰ ਲਿਆ ਜਾਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:55 liters per day daily drinking water supply in cities: Anil Vij