ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

55% ਭਾਰਤੀ ਇਲਾਜ ਲਈ ਜਾਂਦੇ ਨਿਜੀ ਹਸਪਤਾਲਾਂ ’ਚ, ਜਿੱਥੇ ਹੁੰਦੈ 7–ਗੁਣਾ ਵੱਧ ਖ਼ਰਚਾ

55% ਭਾਰਤੀ ਇਲਾਜ ਲਈ ਜਾਂਦੇ ਨਿਜੀ ਹਸਪਤਾਲਾਂ ’ਚ, ਜਿੱਥੇ ਹੁੰਦੈ 7–ਗੁਣਾ ਵੱਧ ਖ਼ਰਚਾ

ਭਾਰਤ ’ਚ ਸਰਕਾਰੀ ਖੇਤਰ ਦੇ ਮੁਕਾਬਲੇ ਨਿਜੀ ਖੇਤਰ ਦੇ ਹਸਪਤਾਲਾਂ ਵਿੱਚ ਲੋਕਾਂ ਲਈ ਇਲਾਜ ਕਰਵਾਉਣਾ ਸੱਤ–ਗੁਣਾ ਮਹਿੰਗਾ ਹੈ; ਇਸ ਦੇ ਬਾਵਜੂਦ 55 ਫ਼ੀ ਸਦੀ ਭਾਰਤੀ ਇਲਾਜ ਲਈ ਇਸ ਵੇਲੇ ਪ੍ਰਾਈਵੇਟ ਹਸਪਤਾਲਾਂ ’ਚ ਹੀ ਜਾ ਰਹੇ ਹਨ। ਇਹ ਗੱਲ ਰਾਸ਼ਟਰੀ ਅੰਕੜਾ ਦਫ਼ਤਰ ਦੇ ਇੱਕ ਸਰਵੇਖਣ ਦੀ ਰਿਪੋਰਟ ਤੋਂ ਸਾਹਮਣੇ ਆਈ ਹੈ। ਇਸ ਵਿੱਚ ਜਣੇਪੇ ਦੇ ਮਾਮਲਿਆਂ ’ਤੇ ਖ਼ਰਚੇ ਦੇ ਅੰਕੜੇ ਸ਼ਾਮਲ ਨਹੀਂ ਕੀਤੇ ਗਏ ਹਨ।

 

 

ਇਹ ਅੰਕੜਾ ਜੂਨ–ਜੂਲਾਈ 2017–2018 ਦੌਰਾਨ ਹੋਏ ਸਰਵੇਖਣ ਉੱਤੇ ਆਧਾਰਤ ਹੈ। ਇਸ ਸਬੰਧੀ ਰਿਪੋਰਟ ਕੱਲ੍ਹ ਸਨਿੱਚਰਵਾਰ ਨੂੰ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਪਰਿਵਾਰਾਂ ਦਾ ਸਰਕਾਰੀ ਹਸਪਤਾਲ ’ਚ ਇਲਾਜ ਦਾ ਔਸਤ ਖ਼ਰਚਾ 4,452 ਰੁਪਏ ਰਿਹਾ; ਜਦ ਕਿ ਪ੍ਰਾਈਵੇਟ ਹਸਪਤਾਲਾਂ ’ਚ ਇਹ ਖ਼ਰਚਾ 31,845 ਰੁਪਏ ਸੀ।

 

 

ਸ਼ਹਿਰੀ ਖੇਤਰ ਦੇ ਸਰਕਾਰੀ ਹਸਪਤਾਲਾਂ ’ਚ ਇਹ ਖ਼ਰਚਾ ਲਗਭਗ 4,837 ਰੁਪਏ ਸੀ; ਜਦ ਕਿ ਦਿਹਾਤੀ ਖੇਤਰ ਦੇ ਹਸਪਤਾਲਾਂ ਵਿੱਚ ਇਹ ਖ਼ਰਚਾ 4,290 ਰੁਪਏ ਰਿਹਾ। ਨਿਜੀ ਹਸਪਤਾਲਾਂ ’ਚ ਇਹ ਖ਼ਰਚਾ ਕ੍ਰਮਵਾਰ 38,822 ਰੁਪਏ ਤੇ 27,437 ਰੁਪਏ ਸੀ।

 

 

ਦਿਹਾਤੀ ਖੇਤਰ ਵਿੱਚ ਇੱਕ ਵਾਰ ਹਸਪਤਾਲ ’ਚ ਦਾਖ਼ਲ ਹੋਣ ’ਤੇ ਪਰਿਵਾਰ ਦਾ ਔਸਤ ਖ਼ਰਚਾ 16,676 ਰੁਪਏ ਰਿਹਾ; ਜਦ ਕਿ ਸ਼ਹਿਰੀ ਖੇਤਰਾਂ ’ਚ ਇਹ ਖ਼ਰਚਾ 26,475 ਰੁਪਏ ਸੀ।

 

 

ਹਸਪਤਾਲਾਂ ’ਚ ਦਾਖ਼ਲ ਹੋਣ ਵਾਲੇ ਮਾਮਲਿਆਂ ’ਚ 42 ਫ਼ੀ ਸਦੀ ਲੋਕ ਸਰਕਾਰੀ ਹਸਪਤਾਲਾਂ ’ਚ ਜਾਣਾ ਪਸੰਦ ਕਰਦੇ ਹਨ; ਜਦ ਕਿ 55 ਫ਼ੀ ਸਦੀ ਲੋਕ ਨਿਜੀ ਹਸਪਤਾਲਾਂ ’ਚ ਜਾਂਦੇ ਹਨ।

 

 

ਗ਼ੈਰ–ਸਰਕਾਰੀ ਤੇ ਚੈਰਿਟੀ ਸੰਗਠਨਾਂ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ’ਚ ਮਰੀਜ਼ਾਂ ਦੇ ਦਾਖ਼ਲੇ ਹੋਣ ਵਾਲਿਆਂ ਦਾ ਅਨੁਪਾਤ 2.7 ਫ਼ੀ ਸਦੀ ਰਿਹਾ। ਇਸ ਵਿੱਚ ਜਣੇਪੇ ਦੌਰਾਨ ਦਾਖ਼ਲ ਹੋਣ ਵਾਲੇ ਅੰਕੜੇ ਸ਼ਾਮਲ ਨਹੀਂ ਕੀਤੇ ਗਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:55 per cent Indians go to Private Hospitals for treatment where expenditure is 7 fold