ਕਿਰਤ ਕਰੋ, ਨਾਮ ਜਪੋ ਅਤੇ ਵੰਡ ਛੱਕੋ ਦਾ ਫਲਸਫ ਦੇ ਕੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦੇਣ ਵਾਲੇ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ, ਸੁਲਤਾਨਪੁਰ ਲੋਧੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਵਿਖੇ ਲਗਭਗ 15 ਲੱਖ ਤੋਂ ਵੱਧ ਸੰਗਤ ਦੇ ਮੱਥਾ ਟੇਕਣ ਦਾ ਅਨੁਮਾਨ ਲਗਾਇਆ ਗਿਆ ਹੈ।
Punjab: Devotees gather at Ber Sahib Gurudwara, in Sultanpur Lodhi on the eve of 550th birth anniversary of Guru Nanak Dev ji. #GuruPurab pic.twitter.com/2Jb3iqYxJg
— ANI (@ANI) November 11, 2019
ਸੋਮਵਾਰ ਨੂੰ ਵੀ 9 ਲੱਖ ਕੇ ਕਰੀਬ ਸ਼ਰਧਾਲੂਆਂ ਨੇ ਗੁਰੂਘਰ ਵਿੱਚ ਮੱਥਾ ਟੇਕਿਆ। ਸ਼ਰਧਾਲੂਆਂ ਨੇ ਸੋਮਵਾਰ ਤੋਂ ਹੀ ਸੁਲਤਾਨਪੁਰ ਲੋਧੀ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਸੁਲਤਾਨਪੁਰ ਲੋਧੀ ਵਿੱਚ 35 ਹਜ਼ਾਰ ਸੰਗਤ ਲਈ ਪ੍ਰਬੰਧ ਕੀਤੇ ਗਏ ਹਨ। ਟੈਂਟ ਸਿਟੀ ਸੋਮਵਾਰ ਦੁਪਹਿਰ ਨੂੰ ਹਾਊਸਫੁੱਲ ਹੋ ਗਈ ਸੀ।
ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਕੈਪਟਨ ਸੰਦੀਪ ਸੰਧੂ ਨੇ ਸੁਲਤਾਨਪੁਰ ਲੋਧੀ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲਿਆ।