ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਨੌਕਰੀਆਂ ਦਾ ਆਇਆ ਹੜ੍ਹ, ਖਾਲੀ ਪਏ 56778 ਅਹੁਦੇ ਭਰਨ ਦੀ ਤਿਆਰੀ

1 / 3ਸਰਕਾਰੀ ਨੌਕਰੀਆਂ ਦਾ ਆਇਆ ਹੜ੍ਹ, ਖਾਲੀ ਪਏ 56778 ਅਹੁਦੇ ਭਰਨ ਦੀ ਤਿਆਰੀ

2 / 3ਸਰਕਾਰੀ ਨੌਕਰੀਆਂ ਦਾ ਆਇਆ ਹੜ੍ਹ, ਖਾਲੀ ਪਏ 56778 ਅਹੁਦੇ ਭਰਨ ਦੀ ਤਿਆਰੀ

3 / 3ਸਰਕਾਰੀ ਨੌਕਰੀਆਂ ਦਾ ਆਇਆ ਹੜ੍ਹ, ਖਾਲੀ ਪਏ 56778 ਅਹੁਦੇ ਭਰਨ ਦੀ ਤਿਆਰੀ

PreviousNext

ਉੱਤਰ ਪ੍ਰਦੇਸ਼ ਦੀ ਯੋਗੀ ਅਦਿੱਤਿਆਨਾਥ ਸਰਕਾਰ ਦੇ ਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਨੇ ਵੀਰਵਾਰ ਨੂੰ ਸਿਵਲ ਪੁਲਿਸ, ਪੀਏਸੀ, ਫਾਇਰ ਸਰਵਿਸ ਤੇ ਜੇਲ੍ਹ ਵਿਭਾਗ ਚ ਸਿਪਾਹੀਆਂ ਦੇ 56778 ਅਹੁਦਿਆਂ ਦੀ ਭਰਤੀ ਲਈ ਵਿਸਥਾਰ ਜਾਣਕਾਰੀ ਐਲਾਨ ਦਿੱਤੀ ਹੈ।

 

ਸਿਵਲ ਪੁਲਿਸ ਤੇ ਪੀਏਸੀ ਚ ਸਿਪਾਹੀਆਂ ਦੇ 51216 ਅਹੁਦਿਆਂ ਤੇ ਭਰਤੀ ਪ੍ਰਕਿਰਿਆ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਇਨ੍ਹਾਂ ਅਹੁਦਿਆਂ ਲਈ ਆਨਲਾਈਨ ਦਰਖਾਸਤਾਂ 1 ਨਵੰਬਰ ਤੋਂ 30 ਨਵੰਬਰ ਤੱਕ ਕੀਤੀਆਂ ਜਾ ਸਕਦੀਆਂ ਹਨ। ਲਿਖਤੀ ਪ੍ਰੀਖਿਆ 4 ਤੋਂ 5 ਜਨਵਰੀ 2019 ਨੂੰ ਕਰਵਾਈ ਜਾਵੇਗੀ।

 

ਸਿਪਾਹੀਆਂ ਦੇ ਭਰੇ ਜਾਣਗੇ 42000 ਅਹੁਦੇ

ਪੁਲਿਸ ਤੇ ਪੀਏਸੀ ਚ ਸਿਪਾਹੀਆਂ ਦੇ 51216 ਅਹੁਦੇ

 

32000 ਹਜ਼ਾਰ ਅਹੁਦੇ ਸਿਵਲ ਪੁਲਿਸ ਜਦਕਿ 19216 ਅਹੁਦੇ ਪੀਏਸੀ ਚ

 

ਸਿਪਾਹੀਆਂ ਦੇ 32000 ਅਹੁਦਿਆਂ ਚ 20 ਫੀਸਦ ਔਰਤਾਂ ਲਈ ਰਾਖਵਾਂਕਰਨ।

 

ਇਨ੍ਹਾਂ ਅਹੁਦਿਆਂ ਤੇ ਭਰਤੀ ਲਈ ਆਨਲਾਈਨ ਦਰਖਾਸਤ 1 ਨਵਬੰਰ ਤੋਂ 30 ਨਵੰਬਰ ਤੱਕ ਕੀਤੇ ਜਾ ਸਕਣਗੇ। ਲਿਖਤੀ ਪ੍ਰੀਖਿਆ 4 ਤੋਂ 5 ਜਨਵਰੀ 2019 ਨੂੰ ਕਰਵਾਈ ਜਾਵੇਗੀ। ਜੂਨ 2019 ਦੇ ਤੀਜੇ ਹਫਤੇ ਚ ਪ੍ਰੀਖਿਆ ਨਤੀੇਜੇ ਐਲਾਨ ਕਰ ਦਿੱਤੇ ਜਾਣਗੇ।


ਫ਼ਾਇਰਮੈਨ ਦੇ 1924 ਅਹੁਦਿਆਂ ਤੇ ਭਰਤੀ

ਮੁੱਖ ਸਕੱਤਰ ਗ੍ਰਹਿ ਅਰਵਿੰਦ ਕੁਮਾਰ ਨੇ ਦੱਸਿਆ ਕਿ ਫਾਇਰ ਸਰਵਿਸ ਚ ਫਾ਼ਇਰਮੈਨ ਦੀਆਂ 1924 ਅਹੁਦਿਆਂ ਤੇ ਭਰਤੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਲਈ 5 ਨਵੰਬਰ ਤੋਂ 4 ਨਵੰਬਰ 2019 ਤੱਕ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਲਿਖਤੀ ਪ੍ਰੀਖਿਆ 10 ਜਨਵਰੀ 2019 ਨੂੰ ਕਰਵਾਈ ਜਾਵੇਗੀ ਜਦਕਿ ਨਤੀਜੇ ਜੁਲਾਈ 2019 ਚ ਐਲਾਨ ਕਰ ਦਿੱਤਾ ਜਾਵੇਗਾ।

 

ਜੇਲ੍ਹ ਵਿਭਾਗ ਚ ਜੇਲ੍ਹ ਵਾਰਡਨ ਦੇ 3638 ਅਹੁਦਿਆਂ ਤੇ ਵੀ ਭਰਤੀ ਹੋਵੇਗੀ ਜਿਨ੍ਹਾਂ ਚੋਂ 626 ਅਹੁਦੇ ਔਰਤਾਂ ਲਈ ਰਾਖਵੇਂ ਹੋਣਗੇ। ਇਨ੍ਹਾਂ ਦੀ ਲਿਖਤੀ ਪ੍ਰੀਖਿਆ 8 ਅਤੇ 9 ਜਨਵਰੀ 2019 ਨੂੰ ਹੋਵੇਗੀ ਜਦਕਿ ਨਤੀਜੇ ਜੁਲਾਈ 2019 ਚ ਐਲਾਨ ਦਿੱਤੇ ਜਾਣਗੇ।

 

ਵਾਧੂ ਜਾਣਕਾਰੀ ਲਈ ਇਸ ਵੈੱਬ ਲਿੰਕ ਤੇ ਕਲਿੱਕ ਕਰੋ  

 

http://prpb.gov.in/

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:56778 preparations for government posts