ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਈਰਾਨ ’ਚ ਫਸੇ 58 ਭਾਰਤੀ ਵਾਪਸ ਲਿਆਂਦੇ

ਕੋਰੋਨਾ ਵਾਇਰਸ ਕਾਰਨ ਈਰਾਨ ’ਚ ਫਸੇ 58 ਭਾਰਤੀ ਵਾਪਸ ਲਿਆਂਦੇ

ਚੀਨ ’ਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਹੁਣ ਇਟਲੀ ਤੇ ਈਰਾਨ ’ਚ ਵੀ ਦਹਿਸ਼ਤ ਫੈਲਾ ਰਿਹਾ ਹੈ। ਈਰਾਨ ’ਚ ਇਸ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋ ਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 237 ਤੱਕ ਪੁੱਜ ਗਈ ਹੈ। ਇਸ ਦੌਰਾਨ ਈਰਾਨ ’ਚ ਫਸੇ ਭਾਰਤੀਆਂ ਨੂੰ ਉੱਥੋਂ ਵਾਪਸ ਲੈ ਆਂਦਾ ਹੈ।  58 ਜਣਿਆਂ ਦਾ ਪਹਿਲਾ ਜੱਥਾ ਗ਼ਾਜ਼ੀਆਬਾਦ ਦੇ ਹਿੰਡਨ ਏਅਰਬੇਸ ’ਤੇ ਪੁੱਜ ਗਿਆ ਹੈ।

 

 

ਇਹ ਸਾਰੇ ਭਾਰਤੀ ਨਾਗਰਿਕ ਧਾਰਮਿਕ ਯਾਤਰਾ ਲਈ ਈਰਾਨ ਗਏ ਸਨ। ਇਸ ਦੌਰਾਨ ਕੋਰੋਨਾ ਵਾਇਰਸ ਨੇ ਈਰਾਨ ’ਚ ਪੈਰ ਪਸਾਰ ਲਏ ਤੇ ਹਰ ਪਾਸੇ ਦਹਿਸ਼ਤ ਫੈਲ ਗਈ। ਭਾਰਤ ਸਰਕਾਰ ਵੀ ਅਲਰਟ ਹੋ ਗਈ ਤੇ ਈਰਾਨ ’ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ।

 

 

ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੱਲ੍ਹ ਸੋਮਵਾਰ ਨੂੰ ਸ੍ਰੀਨਗਰ ਦਾ ਦੌਰਾ ਕੀਤਾ ਤੇ ਕੋਰੋਨਾ ਵਾਇਰਸ ਨਾਲ ਜੂਝ ਰਹੇ ਈਰਾਨ ’ਚ ਫਸੇ ਕਸ਼ਮੀਰੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।

 

 

ਵਿਦੇਸ਼ ਮੰਤਰੀ ਨੇ ਦੱਸਿਆ ਸੀ ਕਿ ਸਰਕਾਰ ਪਹਿਲਾਂ ਤੀਰਥ–ਯਾਤਰੀਆਂ ਨੂੰ ਈਰਾਨ ’ਚੋਂ ਬਾਹਰ ਲਿਆਉਣ ਦੀ ਪ੍ਰਕਿਰਿਆ ’ਚ ਹੈ, ਜੋ ਆਮ ਤੌਰ ਉੱਤੇ ਉਮਰ ਵਿੱਚ ਵੱਡੇ ਹੁੰਦੇ ਹਨ। ਵੱਡੀ ਉਮਰ ਹੋਣ ਕਾਰਨ ਉਨ੍ਹਾਂ ਦੇ ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ’ਚ ਆ ਜਾਣ ਦਾ ਖ਼ਦਸ਼ਾ ਵੀ ਬਣਿਆ ਰਹਿੰਦਾ ਹੈ।

 

 

ਸ੍ਰੀ ਜੈਸ਼ੰਕਰ ਨੇ ਕਿਹਾ ਸੀ ਕਿ ਤੀਰਥ–ਯਾਤਰੀਆਂ ਨੂੰ ਵਾਪਸ ਲਿਆਉਣ ਤੋਂ ਬਾਅਦ ਛੇਤੀ ਹੀ ਵਿਦਿਆਰਥੀਆਂ ਨੂੰ ਵੀ ਵਾਪਸ ਲਿਆਂਦਾ ਜਾਵੇਗਾ।

 

 

ਅੱਜ ਮੰਗਲਵਾਰ ਨੂੰ ਸ਼ਰਧਾਲੂਆਂ ਦਾ ਪਹਿਲਾ ਜੱਥਾ ਭਾਰਤ ਪੁੱਜਣ ਬਾਰੇ ਸ੍ਰੀ ਐੱਸ. ਜੈਸ਼ੰਕਰ ਨੇ ਖ਼ੁਦ ਟਵੀਟ ਕਰ ਕੇ ਦੱਸਿਆ। ਏਐੱਨਆਈ ਵੱਲੋਂ ਉਸ ਜੱਥੇ ਦੀ ਭਾਰਾਤ ਵਾਪਸੀ ਮੌਕੇ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:58 Indians rescued were stranded in Iran due to Corona Virus