ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੇ ਰਾਂਚੀ ’ਚ ਕੀਤਾ ਯੋਗ, ਦਿੱਤੀਆਂ ਕੌਮਾਂਤਰੀ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ

ਪ੍ਰਧਾਨ ਮੰਤਰੀ ਨੇ ਰਾਂਚੀ ’ਚ ਕੀਤਾ ਯੋਗ, ਦਿੱਤੀਆਂ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ

5ਵੇਂ ਕੌਮਾਂਤਰੀ ਯੋਗਾ ਦਿਵਸ ਮੌਕੇ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਅਤੇ ਦੁਨੀਆ ਨੂੰ ਕੌਮਾਂਤਰੀ ਯੋਗ ਦਿਵਸ ਦੀਆਂ ਬਹੁਤ–ਬਹੁਤ ਸ਼ੁਭਕਾਮਨਾਵਾਂ ਦਿੱਤੀ। ਉਨ੍ਹਾਂ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿਚ ਯੋਗ ਵੀ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਯੋਗ ਦੇ ਦੁਨੀਆ ਭਰ ਵਿਚ ਪ੍ਰਸਾਰ ਵਿਚ ਮੀਡੀਆ ਦੇ ਸਾਥੀਆਂ, ਸੋਸ਼ਲ ਮੀਡੀਆ ਨਾਲ ਜੁੜੇ ਲੋਕ ਜਿਸ ਤਰ੍ਹਾਂ ਅਹਿਮ ਭੂਮਿਕਾ ਨਿਭਾਅ ਰਹੇ ਹਨ, ਉਹ ਬਹੁਤ ਹੀ ਮਹੱਤਵਪੂਰਣ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਆਧੁਨਿਕ ਯੋਗ ਦੀ ਯਾਤਰਾ ਸ਼ਹਿਰਾਂ ਤੋਂ ਪਿੰਡਾਂ ਵੱਲ ਲੈ ਕੇ ਜਾਣੀ ਹੈ, ਗਰੀਬ ਅਤੇ ਆਦਿਵਾਸੀਆਂ ਦੇ ਘਰ ਤੱਕ ਲੈ ਕੇ ਜਾਣੀ ਹੈ।  ਮੈਂ ਯੋਗ ਨੂੰ ਗਰੀਬ ਅਤੇ ਆਦਿਵਾਸੀਆਂ ਦੇ ਜੀਵਨ ਦਾ ਵੀ ਅਭਿੰਨ ਹਿੱਸਾ ਬਣਾਉਣਾ ਹੈ। ਕਿਉਂਕਿ ਇਹ ਗਰੀਬ ਹੈ ਜੋ ਬਿਮਾਰੀ ਕਾਰਨ ਸਭ ਤੋਂ ਜ਼ਿਆਦਾ ਦੁੱਖ ਝਲਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਯੋਗ ਅਨੁਸ਼ਾਸਨ ਹੈ, ਸਮਰਪਣ ਹੈ ਅਤੇ ਇਸਦਾ ਪਾਲਣ ਪੂਰੇ ਜੀਵਨ ਭਰ ਕਰਨਾ ਹੁੰਦਾ ਹੈ। ਯੋਗ ਉਮਰ, ਰੰਗ, ਜਾਤੀ, ਸੰਪ੍ਰਦਾਏ, ਮਤ, ਪੰਥ, ਅਮੀਰੀ–ਗਰੀਬੀ, ਪ੍ਰਾਂਤ, ਸਰਹਦ ਦੇ ਭੇਦ ਤੋਂ ਦੂਰ ਹੈ। ਯੋਗ ਸਭਦਾ ਹੈ ਅਤੇ ਸਭ ਯੋਗ ਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਰਤ ਵਿਚ ਯੋਗ ਪ੍ਰਤੀ ਜਾਗਰੂਕਤਾ ਹਰ ਕੋਨੇ ਤੱਕ, ਹਰ ਵਰਗ ਤੱਕ ਪਹੁੰਚੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5th international yoga day 2019 pm modi addresses in ranchi and perform yoga