ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਵਿਤਾ ਸੁਣਾ ਰਹੇ 5ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

1 / 2ਕਵਿਤਾ ਸੁਣਾ ਰਹੇ 5ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

2 / 2ਕਵਿਤਾ ਸੁਣਾ ਰਹੇ 5ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ

PreviousNext

ਜ਼ੁਬਾਨੀ ਪ੍ਰੀਖਿਆ ਚ ਕਵਿਤਾ ਸੁਣਾ ਰਹੇ 5ਵੀਂ ਜਮਾਤ ਦੇ ਇੱਕ 10 ਸਾਲਾ ਵਿਦਿਆਰਥੀ ਦੀ ਜਮਾਤ ਚ ਮੌਤ ਹੋ ਗਈ। ਘਟਨਾ ਮਗਰੋਂ ਸਕੂਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਸੂਚਨਾ ਮਿਲਦਿਆਂ ਹੀ ਉਕਤ ਵਿਦਿਆਰਥੀ ਦੇ ਮਾਪੇ ਸਕੂਲ ਪੁੱਜ ਗਏ ਤੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਜਿਥੇ ਬੱਚੇ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।

 

ਜਾਣਕਾਰੀ ਮੁਤਾਬਕ ਮਾਮਲਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਹੈ। ਮ੍ਰਿਤਕ ਬੱਚੇ ਦੀ ਮਾਂ ਦੀ ਦਰਖਾਸਤ ਤੇ ਸਕੂਲ ਪ੍ਰਬੰਧਕਾਂ ਖਿਲਾਫ ਗੈਰ ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।

 

ਕੇਸ਼ਵਨਗਰ ਨਿਵਾਸੀ ਅਮਿਤ ਗੁਪਤਾ ਦਾ ਬੇਟਾ ਅੰਸ਼ੁਮਿਤ ਗੁਪਤਾ ਮਦਰ ਟੈਰੇਸਾ ਹਾਇਰ ਸੈਕੰਡਰੀ ਸਕੂਲ ਚ ਪੜ੍ਹਦਾ ਸੀ। ਮੰਗਲਵਾਰ ਨੂੰ ਜ਼ੁਬਾਨੀ ਪ੍ਰੀਖਿਆ ਹੋ ਰਹੀ ਸੀ। ਇਸ ਦੌਰਾਨ ਬੱਚਾ ਆਪਣੀ ਅੱਧੀ ਕਵਿਤਾ ਸੁਣਾ ਚੁੱਕਿਆ ਸੀ ਕਿ ਅਚਾਨਕ ਉਸਨੂੰ ਚੱਕਰ ਆ ਗਿਆ ਤੇ ਉਹ ਥੱਲੇ ਡਿੱਗ ਪਿਆ। ਅਧਿਆਪਕ ਨੇ ਬੱਚੇ ਨੂੰ ਹੋਸ਼ ਚ ਲਿਆਉਣ ਦੀ ਕੋਸਿ਼ਸ਼ ਕੀਤੀ ਅਤੇ ਉਸਨੂੰ ਬੈਂਚ ਤੇ ਲਿਟਾਇਆ। ਕੁੱਝ ਦੇਰ ਮਗਰੋਂ ਬੱਚੇ ਦੇ ਮਾਪਿਆਂ ਨੂੰ ਸੂਚਨਾ ਦਿੱਤੀ ਗਈ।

 

ਸੂਚਨਾ ਮਿਲਦਿਆਂ ਹੀ ਬੱਚੇ ਦੀ ਮਾਂ ਰਿਸ਼ਤੇਦਾਰ ਨਾਲ ਰੌਂਦੀ ਕੁਰਲਾਉਂਦੀ ਹਾਲਤ ਚ ਸਕੂਲ ਭੱਜੀ ਆਈ। ਤੁਰੰਤ ਬੱਚੇ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ। ਫਿਰ ਇੱਕ ਹੋਰ ਹਸਪਤਾਲ ਲਿਜਾਇਆ ਗਿਆ ਜਿੱਥੇ ਵੀ ਡਾਕਟਰਾਂ ਨੇ ਜਵਾਬ ਦੇ ਦਿੱਤਾ। ਪੁਲਿਸ ਨੇ ਸਕੂਲ ਪ੍ਰਸ਼ਾਸਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:5th student Sing a poem in class room and dies