ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਆਚਿੰਨ ਗਲੇਸ਼ੀਅਰ ’ਤੇ ਬਰਫ਼ਾਨੀ ਤੂਫ਼ਾਨ ਕਾਰਨ 6 ਫ਼ੌਜੀ ਜਵਾਨ ਸ਼ਹੀਦ

ਸਿਆਚਿੰਨ ਗਲੇਸ਼ੀਅਰ ’ਤੇ ਬਰਫ਼ਾਨੀ ਤੂਫ਼ਾਨ ਕਾਰਨ 6 ਫ਼ੌਜੀ ਜਵਾਨ ਸ਼ਹੀਦ

ਦੁਨੀਆ ਦੇ ਸਭ ਤੋਂ ਉੱਚੇ ਮੈਦਾਨ–ਏ–ਜੰਗ ਅਖਵਾਏ ਜਾਣ ਵਾਲੇ ਸਿਆਚਿੰਨ ਗਲੇਸ਼ੀਅਰ ’ਤੇ ਬਰਫ਼ ਦੇ ਤੋਦੇ ਖਿਸਕਣ ਕਾਰਨ ਸੋਮਵਾਰ ਨੂੰ ਜਿਹੜੇ ਛੇ ਜਵਾਨ ਫਸ ਗਏ ਸਨ; ਉਨ੍ਹਾਂ ਵਿੱਚੋਂ ਛੇ ਦੇ ਮਾਰੇ ਜਾਣ ਦੀ ਖ਼ਬਰ ਆਈ ਹੈ। ਉਨ੍ਹਾਂ ਵਿੱਚੋਂ ਦੋ ਪੋਰਟਰ (ਕੁਲੀ) ਹਨ। ਉੱਤਰੀ ਸਿਆਚਿੰਨ ’ਚ ਜਦੋਂ ਬਰਫ਼ਾਨੀ ਤੂਫ਼ਾਨ ਆਇਆ ਸੀ; ਉਸ ਦੌਰਾਨ ਜਵਾਨ ਉਸ ਖੇਤਰ ਵਿੱਚ ਗਸ਼ਤ ’ਤੇ ਸਨ।

 

 

ਜਵਾਨਾਂ ਨੂੰ ਬਚਾਉਣ ਲਈ ਫ਼ੌਜ ਨੇ ਤੁਰੰਤ ਰਾਹਤ ਕਾਰਜ ਅਰੰਭ ਕਰ ਦਿੱਤੇ ਸਨ। ਬਾਕੀ ਦੇ ਫਸੇ ਦੋ ਜਵਾਨਾਂ ਨੂੰ ਲੱਭਣ ਦੇ ਜਤਨ ਜਾਰੀ ਹਨ। ਫ਼ੌਜੀ ਸੂਤਰਾਂ ਨੇ ਦੱਸਿਆ ਕਿ ਦੁਪਹਿਰ 3 ਵਜੇ 18 ਹਜ਼ਾਰ ਦੀ ਫ਼ੁੱਟ ਦੀ ਉਚਾਈ ’ਤੇ ਬਰਫ਼ ਖਿਸਕਣ ਕਾਰਨ ਫ਼ੌਜ ਦੀਆਂ ਕੁਝ ਚੌਕੀਆਂ ਵੀ ਤਬਾਹ ਹੋ ਗਈਆਂ ਹਨ।

 

 

ਸੂਤਰਾਂ ਮੁਤਾਬਕ 20 ਹਜ਼ਾਰ ਫ਼ੁੱਟ ਉੱਚੇ ਸਿਆਚਿੰਨ ਗਲੇਸ਼ੀਅਰ ਉੱਤੇ ਬਰਫ਼ਾਨੀ ਤੂਫ਼ਾਨ ਅਕਸਰ ਚੱਲਦੇ ਹੀ ਰਹਿੰਦੇ ਹਨ। ਬਹੁਤ ਤੇਜ਼ ਹਵਾਵਾਂ ਚੱਲਦੀਆਂ ਹਨ ਤੇ ਇੱਥੇ ਡਿਊਟੀ ’ਤੇ ਤਾਇਨਾਤ ਜਵਾਨਾਂ ਨੂੰ ਇਹ ਸਭ ਝੱਲਣਾ ਹੀ ਪੈਂਦਾ ਹੈ।

 

 

ਸਰਦੀਆਂ ਵਿੱਚ ਇੱਥੇ ਜ਼ਮੀਨ ਜਾਂ ਬਰਫ਼ ਦੇ ਤੋਦੇ ਖਿਸਕਣਾ ਆਮ ਗੱਲ ਹੈ ਤੇ ਤਾਪਮਾਨ ਮਨਫ਼ੀ (–) 60 ਡਿਗਰੀ ਤੱਕ ਚਲਾ ਜਾਂਦਾ ਹੈ। ਇਸੇ ਵਰ੍ਹੇ 16 ਫ਼ਰਵਰੀ ਨੂੰ ਵੀ ਅਜਿਹਾ ਇੱਕ ਬਰਫ਼ਾਨੀ ਤੂਫ਼ਾਨ ਆਇਆ ਸੀ। ਤਦ 10 ਫ਼ੌਜੀ ਜਵਾਨ ਸ਼ਹੀਦ ਹੋਏ ਸਨ। ਉਦੋਂ ਹੀ ਛੇ ਦਿਨਾਂ ਬਾਅਦ ਬਰਫ਼ ਦੇ 25 ਫ਼ੁੱਟ ਹੇਠਾਂ ਦਬੇ ਲਾਂਸ–ਨਾਇਕ ਹਨੂਮੰਥੱਪਾ ਨੂੰ ਜਿਊਂਦਾ ਕੱਢਿਆ ਗਿਆ ਸੀ ਪਰ ਬਾਅਦ ’ਚ ਦਿੱਲੀ ਦੇ ਫ਼ੌਜੀ ਹਸਪਤਾਲ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ।

 

 

ਹਨੂਮੰਥੱਪਾ ਉਨ੍ਹਾਂ 10 ਜਵਾਨਾਂ ’ਚੋਂ ਇੱਕ ਸਨ, ਜਿਹੜੇ ਤਿੰਨ ਫ਼ਰਵਰੀ ਨੂੰ ਬਾਕੀ ਦੇ 9 ਜਵਾਨਾਂ ਨਾਂਲ 20,500 ਫ਼ੁੱਟ ਦੀ ਉਚਾਈ ਉੱਤੇ ਬਰਫ਼ਾਨੀ ਤੋਦੇ ਖਿਸਕਣ ਸਮੇਂ ਫਸ ਗਏ ਸਨ।

 

 

1984 ਤੋਂ ਲੈ ਕੇ ਹੁਣ ਤੱਕ ਸਿਆਚਿੰਨ ਗਲੇਸ਼ੀਅਰ ਉੱਤੇ ਭਾਰਤੀ ਫ਼ੌਜ ਦੇ 1,013 ਜਵਾਨ ਸ਼ਹੀਦ ਹੋ ਚੁੱਕੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 Army Jawans martyred due to Blizzard at Siachin Glacier