ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਹਿਰਾਈਚ ਸੜਕ ਹਾਦਸੇ ’ਚ 6 ਬਰਾਤੀਆਂ ਦੀ ਮੌਤ

ਬਹਿਰਾਈਚ ਸੜਕ ਹਾਦਸੇ ’ਚ 6 ਬਰਾਤੀਆਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ’ਚ ਬੁੱਧਵਾਰ ਦੇਰ ਰਾਤੀਂ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਛੇ ਬਰਾਤੀਆਂ ਦੀ ਜਾਨ ਚਲੀ ਗਈ ਹੈ। ਇਸ ਹਾਦਸੇ ਵਿੱਚ ਇੱਕ ਬੱਚੀ ਸਮੇਤ ਤਿੰਨ ਜਣੇ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ ਤੇ ਇਸ ਵੇਲੇ ਜ਼ਿਲ੍ਹਾ ਹਸਪਤਾਲ ’ਚ ਜ਼ੇਰੇ ਇਲਾਜ ਹਨ।

 

 

ਜ਼ਖ਼ਮੀ ਬੱਚੀ ਦੀ ਹਾਲਤ ਵਿੱਚ ਹੁਣ ਕੁਝ ਸੁਧਾਰ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬਹਿਰਾਈਚ ਤੋਂ ਨਾਨਪਾਰਾ ਜਾ ਰਹੀ ਬਰਾਤੀਆਂ ਨਾਲ ਭਰੀ ਇਨੋਵਾ ਬਹੁਤ ਆਰਾਮ ਨਾਲ ਜਾ ਰਹੀ ਸੀ ਕਿ ਸਾਹਮਣਿਓਂ ਆ ਰਹੇ ਟਰੱਕ ਦਾ ਟਾਇਰ ਅਚਾਨਕ ਫਟ ਗਿਆ ਤੇ ਉਹ ਸਾਰਾ ਟਰੱਕ ਇਨੋਵਾ ਉੱਤੇ ਹੀ ਪਲਟ ਗਿਆ; ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਇਨੋਵਾ ਕਾਰ ਦੇ ਪਰਖੱਚੇ ਉੱਡ ਗਏ ਤੇ ਉਸ ਵਿੱਚ ਬੈਠੇ 9 ਬਰਾਤੀਆਂ ਵਿੱਚੋਂ ਛੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟ–ਮਾਰਟਮ ਲਈ ਭੇਜਿਆ ਗਿਆ ਹੈ। ਹਸਪਤਾਲ ’ਚ ਕਾਫ਼ੀ ਦੇਰ ਲੋਕਾਂ ਦੇ ਰੋਣ–ਕੁਰਲਾਉਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ।

 

 

ਟੀਵੀ ਚੈਨਲ ‘ਨਿਊਜ਼ ਨੇਸ਼ਨ’ ਅਤੇ ‘ਨਿਊਜ਼ ਸਟੇਟ’ ਮੁਤਾਬਕ ਸਾਬਕਾ ਬੇਸਿਕ ਸਿੱਖਿਆ ਮੰਤਰੀ ਤੇ ਬਹਿਰਾਈਚ ਦੀ ਵਿਧਾਇਕਾ ਅਨੁਪਮਾ ਜੈਸਵਾਲ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਪੀੜਤਾਂ ਨੂੰ ਵੱਧ ਤੋਂ ਵੱਧ ਸਹਾਇਤਾ ਦਿਵਾਉਣ ਦਾ ਜਤਨ ਕਰਨਗੇ।

 

 

ਇਸ ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਜ਼ਿਲ੍ਹਾ ਅਧਿਕਾਰੀ ਸ਼ੰਭੂ ਕੁਮਾਰ ਤੇ ਐੱਸਐੱਸਪੀ ਡਾ. ਗੌਰਵ ਗਰੋਵਰ ਵੀ ਤੁਰੰਤ ਮੌਕੇ ਉੱਤੇ ਪੁੱਜੇ। ਉਹ ਜ਼ਿਲ੍ਹਾ ਹਸਪਤਾਲ ਵੀ ਗਏ। ਸੀਐੱਮਓ ਡਾ. ਡੀ.ਕੇ. ਸਿੰਘ ਦੇ ਮੌਕੇ ’ਤੇ ਨਾ ਪੁੱਜਣ ਬਾਰੇ ਉਨ੍ਹਾਂ ਕਿਹਾ ਕਿ ਜੇ ਕਿਸੇ ਦੀ ਕੋਈ ਘਾਟ ਪਾਈ ਜਾਂਦੀ ਹੈ, ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।

 

 

ਇਸ ਹਾਦਸੇ ਵਿੱਚ ਦੋ ਸਕੇ ਭਰਾਵਾਂ ਰਾਮਬਾਬੂ ਸੋਨੀ, ਵੀਰੇਂਦਰ ਸੋਨੀ ਸਮੇਤ ਸੁਰੇਸ਼ ਕੁਮਾਰ, ਆਸ਼ੀਸ਼, ਧਰਮੇਂਦਰ ਸੋਨੀ ਤੇ ਅਰਮਾਨ ਦੀ ਮੌਤ ਹੋਈ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 Baratis killed in Bahraich Road Mishap